ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਜਿਲਾ ਟਰੇਨਿੰਗ ਅਨੈਕਸੀ ਮਾਤਾ ਕੁਸੱਲਿਆ ਹਸਪਤਾਲ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਕਰਵਾਈ ਸਟੇਟ ਲੈਵਲ Tobacco cessation training Workshop

ਦੁਆਰਾ: Punjab Bani ਪ੍ਰਕਾਸ਼ਿਤ :Wednesday, 13 November, 2024, 06:01 PM

ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਜਿਲਾ ਟਰੇਨਿੰਗ ਅਨੈਕਸੀ ਮਾਤਾ ਕੁਸੱਲਿਆ ਹਸਪਤਾਲ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਕਰਵਾਈ ਸਟੇਟ ਲੈਵਲ Tobacco cessation training Workshop
ਪਟਿਆਲਾ, 13 ਨਵੰਬਰ : ਟਰੇਨਿੰਗ ਅਨੈਕਸੀ ਮਾਤਾ ਕੁਸੱਲਿਆ ਹਸਪਤਾਲ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੋਹਾਲੀ ਦੇ ਸਹਿਯੋਗ ਨਾਲ ਸਟੇਟ ਪੱਧਰ ਦੀ Tobacco cessation training Workshop ਕਰਵਾਈ ਗਈ । ਇਸ ਮੋਕੇ ਜਿਲੇ ਦੇ ਸਾਰੇ ਬਲਾਕ ਨੋਡਲ ਮੈਡੀਕਲ ਅਫਸਰ ਅਤੇ ਕਮਿਊਨਟੀ ਹੈਲਥ ਅਫਸਰ ਨੇ ਭਾਗ ਲਿਆ ।ਇਸ ਮੀਟਿੰਗ ਵਿੱਚ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਕਿਹੜੀਆ ਧਾਰਾਵਾਂ ਤਹਿਤ ਤਮਾਕੂ ਐਕਟ ਦੀ ਉਲੰਘਣਾ ਕਰਨ ਤੇ ਬਤੋਰ ਨੋਡਲ ਅਫਸਰ ਜੁੁਰਮਾਨਾ ਕੀਤਾ ਜਾ ਸਕਦਾ ਹੈ । ਇਸ ਟਰੇਨਿੰਗ ਵਿੱਚ ਸਿਵਲ ਸਰਜਨ ਪਟਿਆਲਾ ਡਾ.ਜਤਿੰਦਰ ਕਾਂਸਲ ਸਿਵਲ ਸਰਜਨ ਪਟਿਆਲਾ, ਜਿਲਾ ਸਹਾਇਕ ਸਿਹਤ ਅਫਸਰ ਕਮ ਨੋਡਲ ਅਫਸਰ ਡਾ. ਐਸ. ਜੇ ਸਿੰਘ, ਅੋਰਲ ਹੈਲਥ ਕੈਂਸਰ ਜਿਹੜਾ ਕਿ ਤੰਬਾਕੂ ਨਾਲ ਸਿੱਧੇ ਤੋਰ ਤੇ ਸਬੰਧਿਤ ਹੈ, ਦੇ ਨੋਡਲ ਅਫਸਰ ਡਾ. ਸੁਨੰਦਾ ਗਰੋਵਰ, ਸਟੇਟ ਕੁਆਰਡੀਨੇਟਰ ਅਤੇ ਮਾਸ ਮੀਡੀਆ ਵਿੰਗ ਤੋਂ ਸਾਰੀ ਟੀਮ ਨੇ ਭਾਗ ਲਿਆ । ਇਸ ਮੋਕੇ ਸਿਵਲ ਸਰਜਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਗਰੇਟਨੋਸ਼ੀ ਅਤੇ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਜਿਥੇ ਮਨੁੱਖ ਦੀ ਆਪਣੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ,ਉਥੇ ਪੈਸਿਵ ਸਮੋਕਿੰਗ ਨਾਲ ਦੂਸਰੇ ਵਿਅਕਤੀਆਂ ਦੀ ਸਿਹਤ ਅਤੇ ਵਾਤਾਵਰਨ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ । ਉਹਨਾਂ ਕਿਹਾ ਕਿ ਜਿਲੇ ਵਿੱਚ ਵੱਧ ਤੋਂ ਵੱਧ ਤੰਬਾਕੂ ਰਹਿਤ ਪਿੰਡ ਪੈਦਾ ਕੀਤੇ ਜਾਣ । ਇਸ ਤੋਂ ਪਹਿਲਾਂ 163 ਪਿੰਡ ਅਜਿਹੇ ਹਨ ਜਿਨ੍ਹਾਂ ਦੀਆਂ ਪੰਚਾਇਤਾ ਵੱਲੋ ਬਕਾਇਦਾ ਲਿਖਤੀ ਮਤਾ ਪਾ ਕੇ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਪਿੰਡ ਤੰਬਾਕੂ ਰਹਿਤ ਹਨ ਉਨ੍ਹਾ ਦੇ ਪਿੰਡਾ ਵਿੱਚ ਤਮਾਕੂ ਨਾਂ ਤਾ ਵੇਚਿਆ ਜਾਂਦਾ ਹੈ ਤੇ ਨਾਂ ਹੀ ਖਰੀਦਿਆ ਜਾਂਦਾ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਖਤੀ ਕੀਤੀ ਜਾਵੇਗੀ ਅਤੇ ਸਿਖਿਆ ਸੰਸਥਾਵਾ ਦੇ ਨਜਦੀਕ 16 ਸਾਲ ਤੋਂ ਘੱਟ ਬੱਚੇ ਨੂੰ ਤੰਬਾਕੂ ਨਹੀਂ ਵੇਚਣ ਦਿੱਤਾ ਜਾਵੇਗਾ । ਨੋਡਲ ਅਫਸਰ ਡਾ. ਐਸ. ਜੇ ਸਿੰਘ ਨੇ ਦੱਸਿਆ ਕਿ ਤੰਬਾਕੂ ਪਦਾਰਥ ਜਿਹਨਾਂ ਵਿੱਚ ਜਰਦਾ, ਹੁੱਕਾ, ਖੈਣੀ, ਸਿਗਰੇਟ, ਬੀੜੀ, ਗੁਟਕਾ ਆਦਿ ਨਸ਼ੀਲੇ ਪਦਾਰਥ ਸ਼ਾਮਲ ਹਨ, ਦੇ ਸੇਵਨ ਨਾਲ ਕੈਂਸਰ, ਸਾਹ, ਦਮਾ, ਦਿਲ ਦੀਆਂ ਬਿਮਾਰੀਆਂ, ਜਬਾੜਿਆਂ ਆਦਿ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ।ਉਹਨਾਂ ਕਿਹਾ ਕਿ ਮਜਬੂਤ ਇੱਛਾ ਸ਼ਕਤੀ ਅਤੇ ਦਵਾਈਆਂ ਨਾਲ ਤੰਬਾਕੂ ਪਦਾਰਥਾਂ ਦਾ ਸੇਵਨ ਛੱਡਿਆ ਜਾ ਸਕਦਾ ਹੈ । ਇਸ ਮੋਕੇ ਮੈਡੀਕਲ ਸੁਪਰਡੈਂਟ ਮਾਤਾ ਕੁਸੱਲਿਆ ਹਸਪਤਾਲ ਪਟਿਆਲਾ ਜਗਪਾਲਇੰਦਰ ਸਿੰਘ, ਡੀ. ਐਮ. ਸੀ. ਡਾ.ਜਸਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਮਾਤਾ ਕੁਸੱਲਿਆ ਹਸਪਤਾਲ ਪਟਿਆਲਾ ਡਾ.ਅਸ਼ਰਫਜੀਤ ਸਿੰਘ ਅਤੇ ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ, ਡਾ. ਦਿਵਜੌਤ ਸਿੰਘ,ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ, ਮਲਟੀਪਰਪਜ ਹੈਲਥ ਸੁਪਰਵਾਈਜਰ ਅਨਿਲ ਕੁਮਾਰ ਆਦਿ ਹਾਜਰ ਸਨ ।