ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਹਾਕੀ 3 ਅਗਸਤ ਤੋਂ ਚੇਨੱਈ ’ਚ,

ਦੁਆਰਾ: News ਪ੍ਰਕਾਸ਼ਿਤ :Tuesday, 20 June, 2023, 06:30 PM

ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ 9 ਨੂੰ
ਚੇਨਈ, 20 ਜੂਨ
ਭਾਰਤੀ ਪੁਰਸ਼ ਹਾਕੀ ਟੀਮ ਇਥੇ 3 ਤੋਂ 12 ਅਗਸਤ ਤੱਕ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਪਹਿਲੇ ਦਿਨ ਚੀਨ ਨਾਲ ਭਿੜੇਗੀ। ਮੇਜਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ‘ਚ ਪਹਿਲੇ ਦਿਨ ਦੇ ਆਖਰੀ ਮੈਚ ‘ਚ ਮੇਜ਼ਬਾਨ ਭਾਰਤ ਅਤੇ ਚੀਨ ਆਹਮੋ-ਸਾਹਮਣੇ ਹੋਣਗੇ। ਚੀਨ ਤੋਂ ਬਾਅਦ ਭਾਰਤ ਦਾ ਸਾਹਮਣਾ 4 ਅਗਸਤ ਨੂੰ ਜਾਪਾਨ ਅਤੇ 6 ਅਗਸਤ ਨੂੰ ਮਲੇਸ਼ੀਆ ਨਾਲ ਹੋਵੇਗਾ। ਇਸ ਤੋਂ ਇਕ ਦਿਨ ਬਾਅਦ ਕੋਰੀਆ ਨਾਲ ਟਕਰਾਅ ਹੋਵੇਗਾ। ਏਸ਼ੀਅਨ ਹਾਕੀ ਫੈਡਰੇਸ਼ਨ ਨੇ ਅੱਜ ਟੂਰਨਾਮੈਂਟ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਅਗਸਤ ਨੂੰ ਮੁਕਾਬਲਾ ਹੋਵੇਗਾ। ਛੇ ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਦੱਖਣੀ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ, ਚੀਨ ਅਤੇ ਭਾਰਤ ਸ਼ਾਮਲ ਹੋਣਗੇ। ਸਾਰੀਆਂ ਟੀਮਾਂ ਇੱਕੋ ਪੂਲ ਵਿੱਚ ਹਨ ਅਤੇ ਉਨ੍ਹਾਂ ਦੀ ਸਥਿਤੀ ਦਾ ਫੈਸਲਾ ਅੰਕ ਸੂਚੀ ਦੇ ਆਧਾਰ ‘ਤੇ ਕੀਤਾ ਜਾਵੇਗਾ। ਮੌਜੂਦਾ ਚੈਂਪੀਅਨ ਕੋਰੀਆ ਪਹਿਲੇ ਮੈਚ ਵਿੱਚ ਜਾਪਾਨ ਨਾਲ ਭਿੜੇਗਾ। ਸੈਮੀਫਾਈਨਲ 11 ਅਗਸਤ ਨੂੰ ਅਤੇ ਫਾਈਨਲ 12 ਅਗਸਤ ਨੂੰ ਹੋਵੇਗਾ। ਭਾਰਤ (2011, 2016, 2018) ਅਤੇ ਪਾਕਿਸਤਾਨ (2012, 2013, 2018) ਤਿੰਨ ਵਾਰ ਖਿਤਾਬ ਜਿੱਤ ਚੁੱਕੇ ਹਨ।



Scroll to Top