Breaking News ਜੋ ਕੰਮ ਰਵਾਇਤੀ ਪਾਰਟੀਆਂ ਨਾ ਕਰ ਸਕੀਆਂ ਉਹ ਕੁਝ ਸਾਲ ਪਹਿਲਾਂ ਹੋਂਦ 'ਚ ਆਈ ਇਨਕਲਾਬੀ ਪਾਰਟੀ ਦੀ ਸਰਕਾਰ ਨੇ ਕਰ ਵਿਖਾਇਆ : ਪਠਾਣਮਾਜਰਾਸਰਕਾਰੀ ਹਸਪਤਾਲ ਭੁਲੱਥ ਵਿਖੇ ਵਿਜੀਲੈਂਸ ਨੇ ਕੀਤਾ ਜਾਅਲੀ ਡੋਪ ਟੈਸਟ ਰਿਪੋਰਟਾਂ ਦੇਣ ਬਦਲੇ ਰਿਸ਼ਵਤਾਂ ਲੈਣ ਦੇ ਮਾਮਲੇ ਦਾ ਪਰਦਾ ਫਾਸ਼ਸਕੂਲ ਦੇ ਅਧਿਆਪਕ ਨੇ ਹੀ ਬਣਾਇਆ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਸਿਵਲ ਹਸਪਤਾਲ ਰਾਜਪੁਰਾ ਦਾ ਅਚਨਚੇਤ ਕੀਤਾ ਦੌਰਾਵਿਧਾਇਕ ਨੀਨਾ ਮਿੱਤਲ ਵੱਲੋਂ ਸੈਕੰਡਰੀ ਸਕੂਲ ਧੂੰਮਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੀਤੇ ਫੈਸਲੇ ਹੋਰ ਰਾਜ ਵੀ ਅਪਨਾਉਣਗੇ-ਵਿਧਾਇਕ ਅਜੀਤਪਾਲ ਸਿੰਘ ਕੋਹਲੀਮਾਨ ਸਰਕਾਰ ਨੇ ਫੜੀ ਪੰਜਾਬ 'ਚ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੀ ਬਾਂਹ-ਨੀਨਾ ਮਿੱਤਲ

ਨੌਰਥ ਜ਼ੋਨ ਅੰਤਰ ਯੂਨੀਵਰਸਿਟੀ ਯੁਵਕ ਮੇਲਾ ਅਤੇ ਅੰਤਰ ਯੂਨੀਵਰਸਿਟੀ ਨੈਸ਼ਨਲ ਮੇਲੇ ਵਿਚੋਂ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ

ਦੁਆਰਾ: News ਪ੍ਰਕਾਸ਼ਿਤ :Tuesday, 20 June, 2023, 05:57 PM

ਇਹ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿੱਚ ਕੀਤਾ ਗਿਆ
ਪਟਿਆਲਾ-2023/06/20- ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ, ਪ੍ਰੋ: ਅਰਵਿੰਦ ਵਲੋਂ ਏ.ਆਈ.ਯੂ. ਦਿੱਲੀ ਵਲੋਂ ਕਰਵਾਏ ਗਏ ਨੌਰਥ ਜ਼ੋਨ ਅੰਤਰ ਯੂਨੀਵਰਸਿਟੀ ਯੁਵਕ ਮੇਲਾ ਅਤੇ ਅੰਤਰ ਯੂਨੀਵਰਸਿਟੀ ਨੈਸ਼ਨਲ ਮੇਲੇ ਵਿਚੋਂ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਹ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿੱਚ ਕੀਤਾ ਗਿਆ। ਉਹਨਾਂ ਨੇ ਜਿੱਥੇ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਉਥੇ ਹੀ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਕੋਚਾਂ ਨੂੰ ਵਧਾਈ ਵੀ ਦਿੱਤੀ। ਡਾ. ਗਗਨ ਦੀਪ ਥਾਪਾ, ਇੰਚਾਰਜ, ਯੁਵਕ ਭਲਾਈ ਵਿਭਾਗ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਏ.ਆਈ.ਯੂ. ਦਿੱਲੀ ਵਲੋਂ ਸੈਸ਼ਨ 2022-23 ਦਾ ਨੌਰਥ ਜ਼ੋਨ ਅੰਤਰ ਯੂਨੀਵਰਸਿਟੀ ਯੁਵਕ ਮੇਲਾ ਜੰਮੂ ਯੂਨੀਵਰਸਿਟੀ, ਜੰਮੂ ਵਿਖੇ ਮਿਤੀ 31 ਜਨਵਰੀ ਤੋਂ 04 ਫਰਵਰੀ 2023 ਨੂੰ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਇਸ ਯੁਵਕ ਮੇਲੇ ਵਿੱਚ ਹਿੱਸਾ ਲੈਂਦੇ ਹੋਏ ਫੋਕ ਆਰਕੈਸਟਰਾ ਅਤੇ ਕਲਾਸੀਕਲ ਵੋਕਲ ਵਿੱਚ ਪਹਿਲਾ ਸਥਾਨ, ਲਾਈਟ ਵੋਕਲ (ਗ਼ਜ਼ਲ) ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਨਾਨ ਪ੍ਰਕਸ਼ਨ, ਵੈਸਟਰਨ ਗਰੁੱਪ ਸੋਂਗ, ਕੋਲਾਜ ਮੇਕਿੰਗ ਅਤੇ ਮਹਿੰਦੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਉਪਰੰਤ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼, ਨਵੀਂ ਦਿੱਲੀ (AIU) ਵਲੋਂ ਨੈਸ਼ਨਲ ਅੰਤਰ ਯੂਨੀਵਰਸਿਟੀ ਯੂਵਕ ਮੇਲਾ ਮਿਤੀ 24 ਤੋਂ 28 ਫਰਵਰੀ 2023 ਨੂੰ ਜੈਨ ਯੂਨੀਵਰਸਿਟੀ, ਬੈਂਗਲੌਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਦੀਆਂ ਨੌਰਥ ਜ਼ੋਨ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦੀਆਂ ਜੇਤੂ ਟੀਮਾਂ ਨੇ ਭਾਗ ਲਿਆ। ਇਸ ਨੈਸ਼ਨਲ ਫੈਸਟੀਵਲ ਵਿੱਚ ਭਾਗ ਲੈਂਦੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵੈਸਟਰਨ ਗਰੁੱਪ ਸੌਂਗ ਅਤੇ ਲਾਈਟ ਵੋਕਲ (ਗ਼ਜ਼ਲ) ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਲਾਸੀਕਲ ਵੋਕਲ, ਮਹਿੰਦੀ ਅਤੇ ਕਲਾਸੀਕਲ ਨਾਨ ਪ੍ਰਕਸ਼ਨ ਵਿੱਚ ਦੂਸਰਾ ਅਤੇ ਫੋਕ ਆਰਕੈਸਟਰਾ ਆਈਟਮ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਓਵਰਆਲ ਸੰਗੀਤ ਟ੍ਰਾਫੀ ਵਿੱਚ ਚੌਥਾ ਸਥਾਨ ਵੀ ਹਾਸਿਲ ਕੀਤਾ। ਇਸ ਮੌਕੇ ਯੁਵਕ ਭਲਾਈ ਕਮੇਟੀ ਦੇ ਮੈਂਬਰ ਪ੍ਰੋ: ਗੁਰਮੁਖ ਸਿੰਘ, ਮੁਖੀ, ਪੰਜਾਬੀ ਵਿਭਾਗ, ਸ਼੍ਰੀ ਦਲਜੀਤ ਅਮੀ, ਡਾਇਰੈਕਟਰ ਲੋਕ ਸੰਪਰਕ ਵਿਭਾਗ, ਸ਼੍ਰੀ ਮਧੂਰੇਸ਼ ਭੱਟ, ਸ਼੍ਰੀ ਅਲੀ ਅਕਬਰ, ਸ਼੍ਰੀਮਤੀ ਸ਼ਮਸੇ਼ਰ ਕੌਰ, ਡਾ. ਹਰਿੰਦਰ ਹੁੰਦਲ, ਡਾ. ਡੈਨੀ ਸ਼ਰਮਾ, ਸ਼੍ਰੀ ਵਿਜੈ ਯਮਲਾ, ਸ਼੍ਰੀਮਤੀ ਰਮਨਜੀਤ ਕੌਰ, ਸ਼੍ਰੀ ਗੁਰਦੇਵ ਸਿੰਘ ਅਤੇ ਸ਼੍ਰੀ ਜਤਿੰਦਰ ਕੁਮਾਰ ਆਦਿ ਵੀ ਮੌਜੂਦ ਰਹੇ।