24 ਜੂਨ ਨੂੰ ਬਿਜਲੀ ਮੰਤਰੀ ਦੇ ਘਰ ਅਮ੍ਰਿੰਤਸਰ ਵਿਖੇ ਬਿਜਲੀ ਮੁਲਾਜ਼ਮ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ:ਮਨਜੀਤ ਸਿੰਘ ਚਾਹਲ

ਦੁਆਰਾ: News ਪ੍ਰਕਾਸ਼ਿਤ :Tuesday, 20 June, 2023, 05:53 PM

ਲਾਇਨਮੈਨਾ ਨੂੰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਰੈਗੁਲਰ ਸਕੇਲ ਨਹੀ ਦਿੱਤੇ ਜਾ ਰਹੇ
ਪਟਿਆਲਾ:20 ਜੂਨ: 2023, ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆ ਇੰਪਲਾਈਜ਼ ਫੈਡਰੇਸ਼ਨ ਏਟਕ,ਇੰਪਲਾਈਜ਼ ਫੈਡਰੇਸ਼ਨ ਚਾਹਲ,ਆਈHਟੀHਆਈ ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਸੱਦੇ ਤੇ ਪੰਜਾਬ ਦੇ ਬਿਜਲੀ ਕਾਮੇ 24 ਜੂਨ ਨੂੰ ਬਿਜਲੀ ਮੰਤਰੀ ਦੀ ਨਿੱਜੀ ਰਿਹਾਇਸ ਨਿਉ ਅਮ੍ਰਿੰਤਸਰ ਵਿਖੇ ਆਪਣੀਆਂ ਮੰਗਾ ਦੇ ਸਬੰਧ ਵਿੱਚ ਵਿਸਾਲ ਪ੍ਰਦਰਸ਼ਨ ਕਰਨਗੇ।ਇਸ ਸਬੰਧੀ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੁਬਾਈ ਆਗੂਆ ਹਰਭਜਨ ਸਿੰੰਘ ,ਗੁਰਵੇਲ ਸਿੰਘ ਬੱਲਪੁਰੀਆ,ਮਨਜੀਤ ਸਿੰਘ ਚਾਹਲ ਅਤੇ ਦਵਿੰਦਰ ਸਿੰਘ ਪਸੋਰ ਨੇ ਦੱਸਿਆਂ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਬਹੁਤੀਆਂ ਮੰਗਾ ਲਮਕਾਅ ਅਵਸਥਾ ਵਿੱਚ ਪਈਆਂ ਹਨ।ਪੰਜਾਬ ਸਰਕਾਰ ਵੱਲੋ ਸੀ.ਆਰ.ਏ 295 ਤਹਿਤ ਭਰਤੀ ਕੀਤੇ ਸਹਾਇਕ ਲਾਇਨਮੈਨਾ ਨੂੰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਰੈਗੁਲਰ ਸਕੇਲ ਨਹੀ ਦਿੱਤੇ ਜਾ ਰਹੇ।10 ਸਾਲਾ ਤੋ ਠੇਕੇ ਤੇ ਕੰਮ ਕਰ ਰਹੇ ਵਰਕਰਾਂ ਨੂੰ ਪੱਕਾ ਨਹੀ ਕੀਤਾ ਜਾਂ ਰਿਹਾ।ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਦੇ ਗਠਨ ਤੋ ਬਾਅਦ ਮੁਲਾਜ਼ਮਾਂ ਦੇ ਮਸਲਿਆਂ ਦਾ ਹੱਲ ਕਰ ਦਿੱਤਾ ਜਾਵੇਗਾ।ਲੇਕਿਨ 15 ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਮੁਲਾਜਮਾਂ ਦਾ 1ਜਨਵਰੀ 2016 ਤੋ 30.6.21 ਦੇ ਬਣਦੇ ਏਰੀਅਰ ਦੇ ਬਕਾਏ ਜਾਰੀ ਨਹੀ ਕੀਤੇ,ਮਹਿੰਗਾਈ ਭ਼ੱਤੇ ਦੀਆਂ ਕਿਸ਼ਤਾ ਜਾਰੀ ਨਹੀ ਕੀਤੀਆ।ਉਨਾਂ ਬਿਜਲੀ ਮੁਲਾਜਮਾਂ ਨੂੰ 1ਜਨਵਰੀ 2016 ਤੋ 113# ਮਹਿੰਗਈ ਭੱਤੇ ਦੀ ਬਜਾਏ 119# ਨਾਲ ਤਨਖਾਹਾ ਮੁੜ ਸੋਧੀਆਂ ਜਾਣ ਦੀ ਮੰਗ ਵੀ ਕੀਤੀ। ਬਿਜਲੀ ਨਿਗਮ ਦੀ ਮਨੈਜ਼ਮੈਟ ਨੇ 22 ਨਵੰਬਰ ਨੂੰ ਹੋਈਆਂ ਸਹਿਮਤੀਆਂ ਮੁਤਾਬਿਕ ਵੇਜ਼ ਫਾਰਮੁਲੇਸ਼ਨ ਕਮੇਟੀ ਦਾ ਗਠਨ ਕਰਕੇ ਮੁਲਾਜਮਾਂ ਦੇ ਭੱਤਿਆਂ ਦਾ ਨਿਪਟਾਰਾ ਨਹੀ ਕੀਤਾ।ਜਥੇਬੰਦੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਆਈ.ਐਸ.ਆਈ ਤੇ ਆਈ.ਪੀ.ਐਸ ਲਾਬੀ ਬਣਦੇ ਸਾਰੇ ਬਕਾਏ ਲੈ ਚੁੱਕੀ ਹੈ ਸਿਰਫ ਮੁਲਾਜ਼ਮਾਂ ਨਾਲ ਸਰਕਾਰ ਵਿਤਕਰਾਂ ਕਰ ਰਹੀ ਹੈ।ਉਨਾਂ ਕਿਹਾ ਪੰਜਾਬ ਸਰਕਾਰ ਮਹਿਨਤਕਸ਼ ਲੋਕਾਂ ਦੇ ਦਮਨ ਕਰਨ ਦੀ ਨੀਤੀ ਤੇ ਉਤਰ ਆਈ ਹੈ।ਜਿਸ ਦੀ ਉਦਾਰਣ ਪਟਿਆਲਾ ਵਿਖੇ ਭਾਰਤੀ ਕਿਸਾਨ ਯੁਨੀਅਨ ਸਿਧੁਪੁਰ ਦੇ ਆਗੂਆ ਨਾਲ ਸਾਹਮਣੇ ਆਈ ਹੈ।ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਸੁਬਾਈ ਆਗੁ ਨਰਿੰਦਰ ਸੈਣੀ,ਪੂਰਨ ਸਿੰਘ ਖਾਈ,ਸੁਰਿੰਦਰ ਪਾਲ ਲਹੋਰੀਆ,ਕਮਲ ਕੁਮਾਰ ਪਟਿਆਲਾ,ਗੁਰਤੇਜ਼ ਸਿੰਘ ਪੱਖੋਕੇ,ਅਵਤਾਰ ਸਿੰਘ ਸੇਰਗਿੱਲ,ਗੁਰਪ੍ਰੀਤ ਸਿੰਘ ਗੰਡੀਵਿੰਡ ਆਦਿ ਹਾਜਰ ਸਨ।



Scroll to Top