ਸੁਰੱਖਿਆ ਲਈ ਆਪਣੇ ਆਪ ਨੂੰ ਜਾਗਰੂਕ ਕਰਨਾ ਜ਼ਰੂਰੀ

ਦੁਆਰਾ: Punjab Bani ਪ੍ਰਕਾਸ਼ਿਤ :Friday, 15 November, 2024, 11:23 AM

ਸੁਰੱਖਿਆ ਲਈ ਆਪਣੇ ਆਪ ਨੂੰ ਜਾਗਰੂਕ ਕਰਨਾ ਜ਼ਰੂਰੀ
ਪਟਿਆਲਾ : ਹਰ ਸਾਲ ਦੁਨੀਆ ਵਿਚ ਨਵੰਬਰ ਦੇ ਤੀਸਰੇ ਐਤਵਾਰ ਨੂੰ, ਸੜਕੀ ਹਾਦਸਿਆਂ ਦੌਰਾਨ ਮਾਰੇ ਗਏ ਅਤੇ ਪੀੜਤ ਹੋਏ ਲੋਕਾਂ ਨੂੰ ਯਾਦ ਕਰਦਿਆਂ ਆਪਣੀਂ ਸੁਰੱਖਿਆ ਬਚਾਉ ਮਦਦ ਲਈ ਆਪ ਹੀ ਜਾਗਰੂਕ ਹੋਣ, ਦਾ ਦਿਹਾੜਾ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਸਯੁੰਕਤ ਰਾਸ਼ਟਰਜ਼ ਵਲੋਂ, ਇਸ ਸਾਲ ਕਿਹਾ ਗਿਆ ਹੈ ਕਿ ਕੁਦਰਤ ਅਤੇ ਮਨੁੱਖ, ਇਨਸਾਨਾਂ ਪਸ਼ੂ ਪੰਛੀਆਂ ਨੂੰ ਤਬਾਹ ਕਰਨ ਲਈ ਜ਼ੰਗੀ ਪੱਧਰ ਤੇ ਯਤਨਸ਼ੀਲ ਹਨ, ਜਿਸ ਕਾਰਨ ਜਿਥੇ ਕੁਦਰਤੀ ਆਫਤਾਵਾਂ ਲਗਾਤਾਰ ਤਬਾਹੀ ਕਰ ਰਹੀਆਂ ਹਨ ਉਥੇ, ਕੁਝ ਖੁਦਗਰਜ਼ ਇਨਸਾਨ ਹੀ ਇਨਸਾਨਾਂ ਨੂੰ ਮਾਰਨ ਲਈ ਵਹੀਕਲਾਂ, ਹਥਿਆਰਾਂ, ਬੰਬਾਂ ਮਿਜ਼ਾਇਲਾਂ ਰਸਾਇਣਕ ਐਟਮੀ ਹਥਿਆਰਾਂ ਦੀ ਲਗਾਤਾਰ ਵਰਤੋਂ ਕਰ ਰਹੇ ਹਨ । ਕਿਹਾ ਗਿਆ ਹੈ ਕਿ 80 ਪ੍ਰਤੀਸ਼ਤ ਲੋਕ, ਵਿਦਿਆਰਥੀ, ਕਰਮਚਾਰੀ ਆਪਣੇ ਵਹੀਕਲਾਂ ਦੀ ਵਰਤੋਂ, ਸਮੇਂ ਸਿਰ ਠੀਕ ਥਾਂ ਪਹੁੰਚਣ ਦੀ ਥਾਂ, ਚਲਣ ਵਾਲੇ ਸਮੇਂ ਤੋਂ ਲੇਟ, ਚਲਦੇ ਹਨ ਅਤੇ ਫੇਰ ਆਪਣੀਆਂ ਗੱਡੀਆਂ ਨੂੰ ਇਤਨੀ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹਨ ਜਿਵੇਂ ਉਨ੍ਹਾਂ ਦਾ ਆਖਰੀ ਸਫ਼ਰ ਹੋਵੇ ਜਾਂ ਉਨ੍ਹਾਂ ਨੇ ਸੜਕਾਂ ਤੇ ਚਲਦੇ ਫਿਰਦੇ ਲੋਕਾਂ ਨੂੰ ਮਾਰਨਾ ਹੁੰਦਾ ਜਾ ਆਪ ਆਤਮ ਹੱਤਿਆਂ ਕਰਨੀ ਹੁੰਦੀ ਹੈ । ਇਸੇ ਕਰਕੇ ਉਹ ਲੋਕ, ਬਿਨਾਂ ਠੀਕ ਟ੍ਰੇਨਿੰਗ ਅਭਿਆਸ ਅਤੇ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪਾਲਣਾ ਨਾ ਕਰਦੇ ਹੋਏ, ਆਪਣੇ ਵਹੀਕਲਾਂ ਨੂੰ ਲੋੜ ਤੋਂ ਵੱਧ ਸਪੀਡ ਤੇ ਚਲਾਉਂਦੇ ਹਨ। ਦੁਨੀਆਂ ਅਤੇ ਭਾਰਤ ਵਿੱਚ ਸੱਭ ਤੋਂ ਵੱਧ ਆਵਾਜਾਈ ਹਾਦਸੇ, ਓਵਰ ਸਪੀਡ ਕਾਰਨ ਹੋ ਰਹੇ ਹਨ । ਨਿਯਮਾਂ ਕਾਨੂੰਨਾਂ ਅਸੂਲਾਂ ਅਨੁਸਾਰ ਨੈਸ਼ਨਲ ਹਾਈਵੇ ਤੇ ਸਰਕਾਰ ਵੱਲੋਂ ਗੱਡੀਆਂ ਦੀ ਸਪੀਡ 80/90/100 ਤੱਕ ਨਿਰਧਾਰਤ ਕੀਤੀ ਗਈ ਹੈ ਪਰ ਨੈਸ਼ਨਲ ਹਾਈਵੇ ਤੇ ਲੋਕ, ਗੱਡੀਆਂ 150 ਤੋਂ 200 ਪ੍ਰਤੀ ਘੰਟਾ ਦੀ ਰਫ਼ਤਾਰ ਤੇ ਗੱਡੀਆਂ ਚਲਾਉਂਦੇ ਹਨ। ਸਟੇਟ ਹਾਈਵੇ ਤੇ ਸਪੀਡ ਰਖੀਂ ਗਈ ਹੈ, 50 ਤੋਂ 60 ਦੇ ਵਿਚਕਾਰ ਪਰ ਉਥੇ ਹਾਰਨ ਵਜਾਉਂਦੇ ਹੋਏ, ਸਪੀਡ ਹੁੰਦੀ ਹੈ 100 ਤੋਂ 120 ਤੱਕ, ਸ਼ਹਿਰ ਦੀਆਂ ਸੜਕਾਂ ਤੇ ਸਪੀਡ ਰਖੀਂ ਗਈ ਹੈ 30 ਤੋਂ 40 ਪ੍ਰਤੀ ਘੰਟਾ, ਪਰ ਸ਼ਹਿਰ ਵਿੱਚ ਲੋਕ, ਹਾਰਨ ਵਜਾਉਦੇ ਹੋਏ, ਮੋਟਰਸਾਈਕਲਾਂ ਰਾਹੀਂ ਪ੍ਰੈਸਰ ਹਾਰਨ ਅਤੇ ਪਟਾਕੇ ਚਲਾਏ ਹੋਏ, 60/70 ਦੀ ਸਪੀਡ ਰੱਖਦੇ ਹਨ। ਇਸੇ ਤਰ੍ਹਾਂ ਗਲੀਆਂ ਜਾਂ ਪਿੰਡਾਂ ਵਿਖੇ ਸਪੀਡ ਰਖੀਂ ਗਈ ਹੈ 15/20 ਪਰ ਉਥੇ ਵੀ ਦੌਗਣੀ ਸਪੀਡ, ਭਾਵ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ । ਸਚਾਈ ਹੈ ਕਿ 90 ਪ੍ਰਤੀਸ਼ਤ ਹਾਦਸੇ, ਦੁਰਘਟਨਾਵਾਂ ਅਤੇ ਮੌਤਾਂ, ਇਨਸਾਨ ਦੀ ਆਪਣੀ ਗਲਤੀਆਂ ਲਾਪਰਵਾਹੀਆਂ ਕਾਹਲੀ ਤੇਜ਼ੀ ਨਾਸਮਝੀ ਕਾਰਨ ਹੋ ਰਹੀਆਂ ਹਨ । ਭਾਰਤ ਵਿੱਚ ਹਰ ਸਾਲ ਸੜਕੀ ਹਾਦਸਿਆਂ ਕਾਰਨ, ਇੱਕ ਕਰੋੜ ਲੋਕਾਂ ਬੱਚਿਆਂ ਬਜ਼ੁਰਗਾਂ ਨੋਜਵਾਨਾਂ ਦੀ ਬਰਬਾਦੀ ਹੋ ਰਹੀ ਹੈ। ਕਿਉਂਕਿ ਹਰ ਸਾਲ ਆਵਾਜਾਈ ਹਾਦਸਿਆਂ ਕਾਰਨ ਮਰਨ ਵਾਲੇ ਦੋ ਲੱਖ ਤੋਂ ਵੱਧ ਲੋਕਾਂ, 5-6 ਲੱਖ ਲੋਕਾਂ ਦੇ ਅਪਾਹਜ ਜਾਂ ਕੌਮੇ ਬੇਹੋਸ਼ੀ ਵਿੱਚ ਜਾਣ ਅਤੇ 3-4 ਲੱਖ ਡਰਾਈਵਰਾਂ ਦਾ ਸੜਕਾਂ ਤੇ ਆਪਣੀ ਗੱਡੀਆਂ ਨਾਲ ਕਤਲ ਕਰਨ ਕਰਕੇ, ਜੇਲਾਂ ਵਿੱਚ ਜਾਣਾ ਪੈਂਦਾ ਹੈ, ਬਿਨਾਂ ਲਾਇਸੰਸ ਪ੍ਰਦੂਸ਼ਣ ਬੀਮਾ ਅਤੇ ਆਰ ਸੀ, ਕਾਰਨ, ਗੱਡੀਆਂ ਚਲਾਉਣ ਵਾਲਿਆਂ ਨੂੰ ਆਪਣੇ ਘਰ ਮਕਾਨ, ਦੁਕਾਨਾਂ ਆਦਿ ਵੇਚਕੇ, ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਦਾਲਤਾਂ ਵਲੋਂ ਨਿਰਧਾਰਤ ਮੁਆਵਜ਼ੇ ਦੀ ਰਕਮ ਦੇਣੀਆਂ ਪੈਂਦੀਆਂ ਹਨ । ਸਤਿਕਾਰਯੋਗ ਸੁਪਰੀਮ ਕੋਰਟ ਵਲੋਂ ਆਵਾਜਾਈ ਹਾਦਸੇ ਘਟਾਉਣ, ਪੀੜਤਾਂ ਨੂੰ ਫਸਟ ਏਡ ਦੇਕੇ ਹਸਪਤਾਲਾਂ ਵਿਖੇ ਪਹੁੰਚਾਉਣ ਅਤੇ ਗੱਡੀਆਂ ਇਮਾਰਤਾਂ ਨੂੰ ਅੱਗਾਂ ਤੋਂ ਬਚਾਉਣ ਲਈ, 2012 ਵਿੱਚ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਿਸੀ, ਸਕੂਲਾਂ ਵਿਖੇ ਲਾਗੂ ਕਰਨ ਲਈ ਸਰਕਾਰਾਂ ਨੂੰ ਦਿੱਤੀ ਪਰ, ਸਰਕਾਰੀ ਅਧਿਕਾਰੀਆਂ ਅਤੇ ਸਕੂਲਾਂ ਵਲੋਂ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਿਸੀ ਅਨੁਸਾਰ, ਵਿਦਿਆਰਥੀਆਂ ਅਧਿਆਪਕਾਂ ਨੂੰ ਸਾਲ ਵਿੱਚ ਦੋ ਵਾਰ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਫਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਉਣ ਅਤੇ ਸਾਲ ਵਿੱਚ ਇੱਕ ਦੋ ਵਾਰ ਮੌਕ ਡਰਿੱਲਾਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ, ਪਰ ਅੱਜ ਵੀ ਸਕੂਲਾਂ ਵਿਖੇ ਵਿਦਿਆਰਥੀਆਂ ਨੂੰ ਮਨੋਰੰਜਨ ਫੈਸ਼ਨਾਂ ਸੰਵਾਦਾਂ ਸੈਰ ਸਪਾਟਿਆ ਨੱਚਣ ਗਾਉਣ ਭੰਗੜੇ ਗਿੱਧੇ ਪਾਉਣ ਲਈ ਤਾਂ ਸਕੂਲਾਂ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਪਰ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਸੇਫ ਸਕੂਲ ਵਾਹਨ ਅਤੇ ਟ੍ਰੇਨਿੰਗ ਪਾਲਿਸੀ ਅਨੁਸਾਰ, ਵਿਦਿਆਰਥੀਆਂ ਨੂੰ ਟ੍ਰੇਨਿੰਗ ਨਹੀਂ ਦਿੱਤੀ ਜਾ ਰਹੀ। ਜਦਕਿ ਸੁਪਰੀਮ ਕੋਰਟ ਦੀ ਰਾਏ ਸੀ ਕਿ ਜਦੋਂ ਵਿਦਿਆਰਥੀ 7/8 ਸਾਲਾਂ ਵਿੱਚ ਹਰ ਸਾਲ ਦੋ ਵਾਰ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ, ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਦੀ ਟ੍ਰੇਨਿੰਗ ਲੈਣਗੇ ਤਾਂ ਉਹ ਬਾਲਗ ਹੋਣ ਤੱਕ, ਇੱਕ ਜੁਮੇਵਾਰ ਵਫ਼ਾਦਾਰ ਸਹਿਣਸ਼ੀਲਤਾ ਨਿਮਰਤਾ ਸਬਰ ਸ਼ਾਂਤੀ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਵਾਲੇ ਨਾਗਰਿਕ ਬਣ ਜਾਣਗੇ ਅਤੇ ਉਨ੍ਹਾਂ ਵਲੋਂ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਤਾਂ ਸੁਰੱਖਿਆ ਬਚਾਉ ਮਦਦ ਦੇ ਮਾਹੌਲ ਪੈਦਾ ਹੋਣਗੇ ਼। ਪਰ ਭਾਰਤ ਅਤੇ ਪੰਜਾਬ ਵਿੱਚ ਹਰ ਸਾਲ ਹਾਦਸਿਆਂ ਅਤੇ ਮੌਤਾਂ ਦੀ ਗਿਣਤੀ ਵਧਦੀਆਂ ਜਾ ਰਹੀਆਂ ਹਨ। ਹੁਣ ਤਾਂ ਲੋਕਾਂ ਵਲੋਂ ਆਪਣੇ ਨਾਬਾਲਗਾਂ ਨੂੰ ਵੀ ਖੁਦਕਸ਼ੀਆਂ ਜਾਂ ਸੜਕਾਂ ਤੇ ਚਲਦੇ ਫਿਰਦੇ ਲੋਕਾਂ ਦੇ ਕਤਲ ਕਰਨ, ਲਈ ਮੋਟਰਸਾਈਕਲ ਸਕੂਟਰ ਕਾਰਾਂ ਸਿਖਾਈਆਂ ਅਤੇ ਚਲਾਉਣ ਲਈ ਦਿੱਤੀਆਂ ਜਾਂਦੀਆਂ ਹਨ ਜਦਕਿ ਉਨ੍ਹਾਂ ਨੂੰ ਪਤਾ ਹੈ ਕਿ ਨਾਬਾਲਗਾਂ ਦੇ ਪਕੜੇ ਜਾਣ ਤੇ, ਬੱਚਿਆਂ ਅਤੇ ਮਾਪਿਆਂ ਨੂੰ ਤਿੰਨ ਸਾਲਾਂ ਦੀ ਕੈਦ, 25000 ਰੂਪੈ ਜੁਰਮਾਨਾ ਅਤੇ ਵ੍ਹੀਕਲ, ਪੁਲਿਸ ਸਟੇਸ਼ਨਾਂ ਤੇ ਪੱਕੇ ਤੌਰ ਤੇ ਬੰਦ ਹੋ ਜਾਣਗੀਆਂ ਪਰ ਲੋਕਾਂ ਨੇ ਫੈਸਲਾ ਕੀਤਾ ਹੋਇਆ ਹੈ ਕਿ ਉਹ ਹਰਰੋਜ ਕੋਸ਼ਿਸ਼ਾਂ ਕਰਨਗੇ ਕਿ ਕਿਸੇ ਨੂੰ ਆਪਣੀਂ ਗੱਡੀਆਂ ਨਾਲ ਜ਼ਖਮੀ ਕਰਕੇ ਜਾਂ ਮਾਰਕੇ ਆਈਏ ਜਾਂ ਫਿਰ ਆਪ ਹੀ ਖੁਦਕਸ਼ੀਆਂ ਕਰਕੇ, ਜਾਂ ਹਾਦਸਿਆਂ ਕਾਰਨ, ਬੇਹੋਸ਼ੀ ਕੌਮੇ ਜਾਂ ਅਧਰੰਗ ਦੀ ਹਾਲਤ ਵਿੱਚ ਆਪਣੇ ਘਰ ਪਰਿਵਾਰਾਂ ਵਿਚ ਪਹੁੰਚੀਏ ਅਤੇ ਇਕਠੇ ਕੀਤੇ ਧੰਨ ਦੌਲਤ ਨੂੰ ਆਪਣੇ ਠੀਕ ਹੋਣ ਲਈ ਅਤੇ ਦੋਵਾਰਾ ਹਾਦਸੇ ਕਰਨ, ਖੁਦਕਸ਼ੀਆਂ ਕਰਨ ਲਈ ਯਤਨ ਕਰੀਏ ਇਸ ਲਈ ਆਪਣੀ ਧੰਨ ਦੌਲਤ ਬਰਬਾਦ ਕਰ ਰਹੇ ਹਨ ।
ਬਹੁਤ ਠੀਕ ਲਿਖਿਆ ਹੈ : ਆਵਾਜਾਈ ਨਿਯਮ ਕਾਨੂੰਨ ਜੇਕਰ ਮੰਨਾਂਗੇ, ਰਹਾਂਗੇ ਸੁਰੱਖਿਅਤ, ਮਿਲਾਂਗੇ ਵਾਰ ਵਾਰ । ਨਿਯਮ ਕਾਨੂੰਨ ਜੇਕਰ ਤੋੜਾਂਗੇ, ਹੋਵਾਂਗੇ ਬਰਬਾਦ, ਪਹੁੰਚਾਂਗੇ – ਜੇਲ, ਹਸਪਤਾਲ ਜਾਂ ਹਰਿਦੁਆਰ।
ਵਲੋਂ ਕਾਕਾ ਰਾਮ ਵਰਮਾ ਪਟਿਆਲਾ 9878611620