ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਨਾ ਤਾਂ ਜ਼ਮੀਨ ਦਿੱਤੀ ਗਈ ਅਤੇ ਨਾ ਹੀ ਹਰਿਆਣਾ ਨੇ ਅਜੇ ਤੱਕ ਕੋਈ ਪੈਸਾ ਦਿੱਤਾ ਹੈ : ਬਿੱਟੂ
ਦੁਆਰਾ: Punjab Bani ਪ੍ਰਕਾਸ਼ਿਤ :Friday, 15 November, 2024, 08:34 AM

ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਨਾ ਤਾਂ ਜ਼ਮੀਨ ਦਿੱਤੀ ਗਈ ਅਤੇ ਨਾ ਹੀ ਹਰਿਆਣਾ ਨੇ ਅਜੇ ਤੱਕ ਕੋਈ ਪੈਸਾ ਦਿੱਤਾ ਹੈ : ਬਿੱਟੂ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ’ਚ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਦੇ ਮੁੱਦੇ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਕਿਹਾ ਕਿ ਚੰਡੀਗੜ੍ਹ ਦੇ ਗਵਰਨਰ ਪੰਜਾਬ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਅਜੇ ਤੱਕ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਜ਼ਮੀਨ ਨਹੀਂ ਦਿੱਤੀ ਗਈ ਅਤੇ ਨਾ ਹੀ ਹਰਿਆਣਾ ਨੇ ਅਜੇ ਤੱਕ ਕੋਈ ਪੈਸਾ ਦਿੱਤਾ ਹੈ। ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਬੀਜੇਪੀ ਦੇ ਜਨਰਲ ਸੈਕਟਰੀ ਰੂਪਾਨੀ ਸਾਹਿਬ ਦੇ ਉਤੋਂ ਤਾਂ ਕੋਈ ਨਹੀਂ ਹੈ। ਉਨ੍ਹਾਂ ਨੇ ਖੁਦ ਪੱਤਰਕਾਰਾਂ ਨੂੰ ਬਿਆਨ ਦਿੱਤਾ ਹੈ ਕਿ ਜਾਖੜ ਸਾਹਿਬ ਦੇ ਅਸਤੀਫਾ ਬਾਰੇ ਕੋਈ ਗੱਲ ਨਹੀਂ ਹੋਈ, ਉਹ ਸਾਡੇ ਮੌਜੂਦਾ ਪ੍ਰਧਾਨ ਹਨ ।
