ਚਾਰ ਹਿੰਦੂ ਆਗੂਆਂ ਖਿਲਾਫ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Thursday, 14 November, 2024, 01:37 PM

ਚਾਰ ਹਿੰਦੂ ਆਗੂਆਂ ਖਿਲਾਫ ਦਰਜ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ‘ਚ ਚਾਰ ਹਿੰਦੂ ਆਗੂਆਂ ਖਿਲਾਫ ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਪੋਸਟ ਅਤੇ ਸ਼ੇਅਰ ਕੀਤੇ ਜਾਣ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਜਿਨ੍ਹਾਂ ਚਾਰ ਹਿੰਦੂ ਨੇਤਾਵਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਵਿਚ ਚੰਦਰਕਾਂਤ ਚੱਡਾ, ਪ੍ਰਵੀਨ ਡੰਗ, ਭਾਨੂੰ ਪ੍ਰਤਾਪ ਅਤੇ ਰੋਹਿਤ ਸਾਹਨੀ ਦੇ ਨਾਂਅ ਸ਼ਾਮਿਲ ਹਨ । ਉਪਰੋਕਤ ਨੇਤਾਵਾਂ ਵਿਰੁੱਧ ਦਰਜ ਕੇਸ ਵਿਚ ਦੱਸਿਆ ਗਿਆ ਹੈ ਕਿ ਉਕਤ ਨੇਤਾਵਾਂ ਵਲੋਂ ਸੋਸ਼ਲ ਮੀਡੀਆ ਤੇ ਦਿੱਤੇ ਭਾਸ਼ਣ ਕਾਰਨ ਵੱਖ-ਵੱਖ ਧਰਮਾਂ ਵਿਚ ਦੁਸ਼ਮਣੀ ਪੈਦਾ ਹੋ ਸਕਦੀ ਹੈ। ਫਿਲਹਾਲ ਪੁਲਸ ਨੇ ਚਾਰਾਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।