ਸੂਰਤ ਪੁਲਸ ਨੇ ਕੀਤਾ ਸਾਈਬਰ ਕਰਾਈਮ ਕਰਨ ਵਾਲਿਆਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣ ਵਾਲੇ ਗੈਂਗ ਦਾ ਪਰਦਾਫਾਸ਼
ਸੂਰਤ ਪੁਲਸ ਨੇ ਕੀਤਾ ਸਾਈਬਰ ਕਰਾਈਮ ਕਰਨ ਵਾਲਿਆਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣ ਵਾਲੇ ਗੈਂਗ ਦਾ ਪਰਦਾਫਾਸ਼
ਸੂਰਤ : ਭਾਰਤ ਦੇਸ਼ ਦੇ ਸ਼ਹਿਰ ਸੂਰਤ ਦੀ ਪੁਲਸ ਨੇ ਇਕ ਅਜਿਹੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਲੋਂ ਕਥਿਤ ਤੌਰ ’ਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਾਈਬਰ ਕਰੂਕਸ ਨੂੰ 111 ਕਰੋੜ ਰੁਪਏ ਤੋਂ ਵੱਧ ਦੀ ਅਪਰਾਧਕ ਕਮਾਈ ਟਰਾਂਸਫਰ ਕਰਨ ਲਈ 623 ਬੈਂਕ ਖਾਤੇ ਮੁਹੱਈਆ ਕਰਵਾਏ ਗਏ ਹਨ। ਪੁਲਸ ਨੇ ਮੰਗਲਵਾਰ ਨੂੰ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਦਫ਼ਤਰ ਵਿੱਚ ਛਾਪਾ ਮਾਰਿਆ ਤਾਂ ਤਿੰਨ ਮੁਲਜ਼ਮਾਂ ਨੂੰ ਸਾਈਬਰ ਧੋਖਾਧੜੀ ਦੇ ਪੀੜਤਾਂ ਦੇ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ਵਿੱਚ ਜਮ੍ਹਾਂ ਕੀਤੇ ਪੈਸੇ ਟ੍ਰਾਂਸਫਰ ਕਰਦੇ ਫੜਿਆ ਗਿਆ। ਪੁਲਸ ਨੇ ਬੁੱਧਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਦੋਸ਼ੀਆਂ ਦੁਆਰਾ ਪ੍ਰਦਾਨ ਕੀਤੇ ਗਏ ਬੈਂਕ ਖਾਤਿਆਂ ਦੀ ਵਰਤੋਂ ਭਾਰਤ ਦੇ ਨਾਲ-ਨਾਲ ਦੁਬਈ ਅਤੇ ਚੀਨ ਸਥਿਤ ਸਾਈਬਰ ਅਪਰਾਧੀਆਂ ਦੁਆਰਾ ਕੀਤੀ ਗਈ ਸੀ, ਜਿਨ੍ਹਾਂ ਨੇ ਡਿਜੀਟਲ ਗ੍ਰਿਫਤਾਰੀ, ਨੌਕਰੀ, ਕੰਮ ਅਤੇ ਨਿਵੇਸ਼ ਧੋਖਾਧੜੀ ਰਾਹੀਂ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਇਆ ਸੀ ।
ਪੁਲਸ ਵੱਲੋਂ ਜਾਰੀ ਬਿਆਨ ਵਿਚ ਗਿਆ ਹੈ ਕਿ ਮੁਲਜ਼ਮ ਆਪਣੇ ਬੈਂਕ ਖਾਤਿਆਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਇੱਕ ਖਾਸ ਕਮਿਸ਼ਨ ਲੈਂਦੇ ਸਨ। ਇੱਕ ਮੁਢਲੀ ਜਾਂਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਚਾਰ ਦੋਸ਼ੀ ਇੱਕ ਗਿਰੋਹ ਦਾ ਹਿੱਸਾ ਸਨ ਜੋ ਸਾਈਬਰ ਧੋਖਾਧੜੀ ਕਰਨ ਵਾਲਿਆਂ ਨਾਲ ਕੰਮ ਕਰਦੇ ਸਨ, ਜਿਨ੍ਹਾਂ ਦੇ ਖਿਲਾਫ਼ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਨੂੰ ਹੁਣ ਤੱਕ 866 ਸਿ਼ਕਾਇਤਾਂ ਮਿਲ ਚੁੱਕੀਆਂ ਹਨ । ਇਹ ਅਪਰਾਧੀ ਦੇਸ਼ ਭਰ ਵਿੱਚ 200 ਦਰਜ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਜੂਨ ਦੌਰਾਨ ਗੁਜਰਾਤ ਵਿੱਚ ਸੂਰਤ ਪੁਲਸ ਨੇ ਕਮਿਸ਼ਨ ਵਸੂਲਣ ਤੋਂ ਬਾਅਦ ਧੋਖਾਧੜੀ ਵਾਲੇ ਪੈਸੇ ਪਾਰਕ ਕਰਨ ਲਈ ਸਾਈਬਰ ਅਪਰਾਧੀਆਂ ਨੂੰ ਬੈਂਕ ਖਾਤੇ (‘ਖੱਚਰ’ ਖਾਤੇ ਕਹਿੰਦੇ ਹਨ) ਪ੍ਰਦਾਨ ਕਰਨ ਵਿੱਚ ਸ਼ਾਮਲ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।ਅਧਿਕਾਰੀਆਂ ਅਨੁਸਾਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਅੱਠ ਹੋਰ ਵਿਅਕਤੀ, ਜਿਨ੍ਹਾਂ ਵਿੱਚੋਂ ਦੋ ਦੁਬਈ ਵਿੱਚ ਹਨ, ਵੀ ਅਜਿਹੇ ਖਾਤੇ ਪ੍ਰਦਾਨ ਕਰਨ ਵਿੱਚ ਸ਼ਾਮਲ ਸਨ।ਪੁਲਸ ਨੇ ਗਰੋਹ ਦੇ ਢੰਗ-ਤਰੀਕੇ ਬਾਰੇ ਦੱਸਦਿਆਂ ਕਿਹਾ ਕਿ ਫੰਡ ਟ੍ਰਾਂਸਫਰ ਨੂੰ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਦੇ ਸਾਥੀ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਦੁਬਈ ਵਿੱਚ ਨਕਦੀ ਕਢਾਉਂਦੇ ਸਨ। ਦਫ਼ਤਰ ਅਤੇ ਸੂਰਤ ਦੇ ਦੋ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਪੁਲੀਸ ਨੇ 28 ਮੋਬਾਈਲ ਫ਼ੋਨ, 198 ਬੈਂਕ ਪਾਸਬੁੱਕ, 100 ਡੈਬਿਟ ਕਾਰਡ, 35 ਚੈੱਕ ਬੁੱਕ, 258 ਸਿਮ ਕਾਰਡ ਅਤੇ ਤਿੰਨ ਕੰਪਿਊਟਰ ਬਰਾਮਦ ਕੀਤੇ। ਪੁਲੀਸ ਨੂੰ ਪਤਾ ਲੱਗਾ ਹੈ ਕਿ ਇਹ ਗਿਰੋਹ 623 ਬੈਂਕ ਖਾਤੇ ਚਲਾ ਰਿਹਾ ਸੀ, ਜਿਸ ਵਿੱਚ 111 ਕਰੋੜ ਰੁਪਏ ਦੇ ਲੈਣ-ਦੇਣ ਦਾ ਪਤਾ ਲਗਾਇਆ ਗਿਆ ਸੀ। ਦਫ਼ਤਰ ਤੋਂ ਬਰਾਮਦ ਕੀਤੀ ਗਈ ਇੱਕ ਡਾਇਰੀ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮਾਂ ਨੇ 16 ਵਿਅਕਤੀਆਂ ਤੋਂ ਇੱਕ ਖਾਸ ਕਮਿਸ਼ਨ ’ਤੇ ਕੁਝ ਬੈਂਕ ਖਾਤੇ ਹਾਸਲ ਕੀਤੇ ਸਨ ਅਤੇ ਉਹ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਈਬਰ ਅਪਰਾਧੀਆਂ ਤੋਂ ਫੀਸ ਵਸੂਲ ਰਹੇ ਸਨ ।