ਰੇਲਵੇ ਸੁਰੱਖਿਆ ਪੁਲਸ ਨੇ ਕੀਤਾ ਰੇਲ ਦੀਆਂ ਪਟੜੀਆਂ ’ਤੇ ਅਣਅਧਿਕਾਰਤ ਤੌਰ ’ਤੇ ਮਹਿੰਦਰਾ ਦੀ ਥਾਰ ਗੱਡੀ ਚੜ੍ਹਾ ਕੇ ਸਟੰਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਰੁੱਧ ਕੇਸ ਦਰਜ
ਰੇਲਵੇ ਸੁਰੱਖਿਆ ਪੁਲਸ ਨੇ ਕੀਤਾ ਰੇਲ ਦੀਆਂ ਪਟੜੀਆਂ ’ਤੇ ਅਣਅਧਿਕਾਰਤ ਤੌਰ ’ਤੇ ਮਹਿੰਦਰਾ ਦੀ ਥਾਰ ਗੱਡੀ ਚੜ੍ਹਾ ਕੇ ਸਟੰਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਰੁੱਧ ਕੇਸ ਦਰਜ
ਜੈਪੁਰ : ਭਾਰਤ ਦੇਸ਼ ਦੇ ਜੈਪੁਰ ਸ਼ਹਿਰ ਵਿਖੇ ਰੇਲ ਦੀਆਂ ਪਟੜੀਆਂ ’ਤੇ ਅਣਅਧਿਕਾਰਤ ਤੌਰ ’ਤੇ ਮਹਿੰਦਰਾ ਦੀ ਥਾਰ ਗੱਡੀ ਚੜ੍ਹਾ ਕੇ ਸਟੰਟ ਕਰਨ ਦੀ ਕੋਸ਼ਿਸ਼ ਕਰਨ ਦੇ ਕਥਿਤ ਦੋਸ਼ੀ ਖਿ਼ਲਾਫ਼ ਰੇਲਵੇ ਸੁਰੱਖਿਆ ਪੁਲਸ ਨੇ ਕੇਸ ਦਰਜ ਕੀਤਾ ਹੈ । ਇਸ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਉਸ ਦੇ ਚਾਲਕ ਦੀ ਪਛਾਣ ਕਰ ਲਈ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਰੇਲਵੇ ਸੁਰੱਖਿਆ ਬਲ ਵੱਲੋਂ ਰੇਲ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਗੱਡੀ ਜ਼ਬਤ ਕਰ ਲਈ ਗਈ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਨਿਯਮਾਂ ਅਨੁਸਾਰ ਕਾਨੂੰਨ ਕਾਰਵਾਈ ਕੀਤੀ ਜਾ ਰਹੀ ਹੈ। ਇਹ ਘਟਨਾ ਸੋਮਵਾਰ ਸ਼ਾਮ ਨੂੰ ਜੈਪੁਰ ਮੰਡਲ ਦੇ ਕਨਕਪੁਰਾ-ਧਾਨਕਿਆ ਰੇਲਵੇ ਸਟੇਸ਼ਨਾਂ ਵਿਚਾਲੇ ਦੀ ਹੈ । ਥਾਰ ਗੱਡੀ ਚਲਾ ਰਹੇ ਇਕ ਨੌਜਵਾਨ ਨੇ ਜਾਣਬੁੱਝ ਕੇ ਗੱਡੀ ਰੇਲਵੇ ਟਰੈਕ ’ਤੇ ਚੜ੍ਹਾ ਦਿੱਤੀ ਅਤੇ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਵਾਹਨ ਰੇਲ ਦੀਆਂ ਪਟੜੀਆਂ ਵਿਚਾਲੇ ਫਸ ਗਿਆ । ਇਸ ਦੌਰਾਨ ਇਕ ਮਾਲਗੱਡੀ ਆ ਰਹੀ ਸੀ, ਜਿਸ ਦੇ ਲੋਕੋ ਪਾਇਲਟ ਨੇ ਦੇਖਿਆ ਕਿ ਇੱਕ ਥਾਰ ਗੱਡੀ ਰੇਲਵੇ ਟਰੈਕ ’ਤੇ ਫਸੀ ਹੋਈ ਹੈ । ਉਸ ਨੇ ਚੌਕਸੀ ਦਿਖਾਉਂਦੇ ਹੋਏ ਮਾਲਗੱਡੀ ਨੂੰ ਨਿਸ਼ਚਿਤ ਦੂਰੀ ’ਤੇ ਰੋਕਿਆ ਅਤੇ ਵਾਕੀ-ਟਾਕੀ ਰਾਹੀਂ ਸਬੰਧਤ ਰੇਲ ਕਰਮਚਾਰੀਆਂ ਨੂੰ ਸੂਚਨਾ ਦਿੱਤੀ। ਰੇਲਵੇ ਸੁਰੱਖਿਆ ਬਲ ਨੂੰ ਸੂਚਨਾ ਮਿਲਣ ਮਗਰੋਂ ਉਹ ਮੌਕੇ ’ਤੇ ਪੁੱਜੇ ਤਾਂ ਵਾਹਨ ਚਾਲਕ ਥਾਰ ਗੱਡੀ ਨੂੰ ਜਿਵੇਂ ਤਿਵੇਂ ਰੇਲ ਦੀਆਂ ਪਟੜੀਆਂ ’ਚੋਂ ਕੱਢ ਕੇ ਭੱਜਿਆ । ਪਿੱਛਾ ਕਰਨ ’ਤੇ ਉਹ ਲਗਪਗ ਚਾਰ ਕਿਲੋਮੀਟਰ ਦੂਰ ਗੱਡੀ ਛੱਡ ਕੇ ਭੱਜ ਗਿਆ । ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।