Breaking News ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ : ਡਾ. ਰਵਜੋਤ ਸਿੰਘ100 ਕਰੋੜ ਦੀ ਲਾਗਤ ਨਾਲ ਲੁਧਿਆਣਾ ਨੇੜੇ ਬਣੇਗੀ ਅਤਿ ਆਧੁਨਿਕ ਸੁਰੱਖਿਆ ਜੇਲ੍ਹ : ਲਾਲਜੀਤ ਸਿੰਘ ਭੁੱਲਰ ਦਾ ਐਲਾਨਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਨਾਲ ਪਾਕਿਸਤਾਨ ਦੇ ਸਾਜ਼ਿਸ਼ੀ ਅਨਸਰਾਂ ਦੀ ਫਿਰਕੂ ਮਾਨਸਿਕਤਾ ਦਾ ਚਿਹਰਾ ਨੰਗਾ ਹੋਇਆ : ਲਾਲ ਚੰਦ ਕਟਾਰੂਚੱਕਵਿਦਿਆਰਥੀਆਂ ਨੂੰ ਉੱਦਮੀ ਹੁਨਰ ਨਾਲ ਸਸ਼ਕਤ ਕਰਨ ਲਈ 5000 ਤੋਂ ਵੱਧ ਅਧਿਆਪਕਾਂ ਨੂੰ ਬਿਜ਼ਨਸ ਬਲਾਸਟਰ ਪ੍ਰੋਗਰਾਮ ਬਾਰੇ ਸਿਖਲਾਈ ਦਿੱਤੀ : ਹਰਜੋਤ ਸਿੰਘ ਬੈਂਸਪਟਿਆਲਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ : ਵਿਧਾਇਕ ਅਜੀਤਪਾਲ ਸਿੰਘ ਕੋਹਲੀਜ਼ਮੀਨ ਪਿੱਛੇ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦੇ ਕਤਲਆਮ ਆਦਮੀ ਪਾਰਟੀ ਨੇ ਕੀਤਾ ਚੰਡੀਗੜ੍ਹ ਵਿਚ ਹਰਿਆਣਾ ਵਿਧਾਨ ਸਭਾ ਬਣਾਉਣ ਦੇ ਫ਼ੈਸਲੇ ਦਾ ਵਿਰੋਧਡਾ. ਰਵਜੋਤ ਸਿੰਘ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਬੁੱਢਾ ਦਰਿਆ ਦੀ ਸਾਫ-ਸਫਾਈ ਲਈ ਉੱਚ ਪੱਧਰੀ ਮੀਟਿੰਗਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ, ਉਦਯੋਗਪਤੀਆਂ, ਅਫਸਰਸ਼ਾਹੀ ਅਤੇ ਹੋਰ ਭਾਈਵਾਲਾਂ ਨੂੰ ਸਾਂਝਾ ਹੰਭਲਾ ਮਾਰਨ ਦਾ ਸੱਦਾਪੰਜਾਬ ਦੀ ਨਵੀਂ ਆਈ. ਟੀ. ਨੀਤੀ ਜਲਦ, 55000 ਪੇਸ਼ੇਵਰਾਂ ਨੂੰ ਮਿਲੇਗੀ ਨੌਕਰੀ: ਉਦਯੋਗ ਮੰਤਰੀ ਸੌਂਦ

ਕੇਂਦਰੀ ਉਦਯੋਗਿਕ ਸੁਰੱਖਿਆ ਬਲ ਮਹਿਲਾ ਬਟਾਲੀਅਨ ਕਰੇਗੀ ਗਠਿਤ ਹੋਣ ਤੋਂ ਬਾਅਦ ਕਰੇਗੀ ਹਵਾਈ ਅੱਡਿਆਂ ਅਤੇ ਮੈਟਰੋ ਰੇਲ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਕਮਾਂਡੋ ਦੇ ਰੂਪ ’ਚ ਵੀ. ਆਈ. ਪੀਜ਼ ਨੂੰ ਸੁਰੱਖਿਆ ਪ੍ਰਦਾਨ

ਦੁਆਰਾ: Punjab Bani ਪ੍ਰਕਾਸ਼ਿਤ :Thursday, 14 November, 2024, 08:23 AM

ਕੇਂਦਰੀ ਉਦਯੋਗਿਕ ਸੁਰੱਖਿਆ ਬਲ ਮਹਿਲਾ ਬਟਾਲੀਅਨ ਕਰੇਗੀ ਗਠਿਤ ਹੋਣ ਤੋਂ ਬਾਅਦ ਕਰੇਗੀ ਹਵਾਈ ਅੱਡਿਆਂ ਅਤੇ ਮੈਟਰੋ ਰੇਲ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਕਮਾਂਡੋ ਦੇ ਰੂਪ ’ਚ ਵੀ. ਆਈ. ਪੀਜ਼ ਨੂੰ ਸੁਰੱਖਿਆ ਪ੍ਰਦਾਨ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁਧਵਾਰ ਨੂੰ ਕਿਹਾ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੀ ਜਲਦੀ ਹੀ ਗਠਿਤ ਹੋਣ ਵਾਲੀ ਮਹਿਲਾ ਬਟਾਲੀਅਨ ਹਵਾਈ ਅੱਡਿਆਂ ਅਤੇ ਮੈਟਰੋ ਰੇਲ ਵਰਗੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਕਮਾਂਡੋ ਦੇ ਰੂਪ ’ਚ ਵੀ. ਆਈ. ਪੀਜ਼ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਕੰਮ ਕਰੇਗੀ। ਕੇਂਦਰ ਸਰਕਾਰ ਨੇ ਸੋਮਵਾਰ ਨੂੰ ਵੀ. ਆਈ. ਪੀਜ਼, ਹਵਾਈ ਅੱਡਿਆਂ ਅਤੇ ਹੋਰ ਮਹੱਤਵਪੂਰਨ ਅਦਾਰਿਆਂ ’ਤੇ ਬਲਾਂ ਦੀ ਵਧਦੀ ਤਾਇਨਾਤੀ ਦੇ ਮੱਦੇਨਜ਼ਰ ਸੀ. ਆਈ. ਐਸ. ਐਫ. ’ਚ 1,000 ਤੋਂ ਵੱਧ ਮੁਲਾਜ਼ਮਾਂ ਵਾਲੀ ਪਹਿਲੀ ਮਹਿਲਾ ਬਟਾਲੀਅਨ ਦੇ ਗਠਨ ਨੂੰ ਪ੍ਰਵਾਨਗੀ ਦੇ ਦਿਤੀ ਹੈ । ਸ਼ਾਹ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਸਾਰੇ ਖੇਤਰਾਂ ’ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੇ ਮੋਦੀ ਜੀ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਇਕ ਮਜ਼ਬੂਤ ਕਦਮ ਚੁੱਕਦੇ ਹੋਏ ਮੋਦੀ ਸਰਕਾਰ ਨੇ ਸੀ. ਆਈ. ਐਸ. ਐਫ. ਦੀ ਪਹਿਲੀ ਮਹਿਲਾ ਬਟਾਲੀਅਨ ਦੇ ਗਠਨ ਨੂੰ ਮਨਜ਼ੂਰੀ ਦੇ ਦਿਤੀ ਹੈ । ਉਨ੍ਹਾਂ ਕਿਹਾ ਕਿ ਫੌਜ ਦੀ ਵਿਸ਼ੇਸ਼ ਟੁਕੜੀ ਵਜੋਂ ਸਥਾਪਿਤ ਕੀਤੀ ਜਾਣ ਵਾਲੀ ਮਹਿਲਾ ਬਟਾਲੀਅਨ ਹਵਾਈ ਅੱਡਿਆਂ ਅਤੇ ਮੈਟਰੋ ਰੇਲ ਵਰਗੇ ਦੇਸ਼ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਅਤੇ ਕਮਾਂਡੋ ਦੇ ਰੂਪ ਵਿਚ ਵੀ.ਆਈ.ਪੀ.ਜ਼ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੋਵੇਗੀ।ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਯਕੀਨੀ ਤੌਰ ’ਤੇ ਦੇਸ਼ ਦੀ ਰੱਖਿਆ ਦੇ ਮਹੱਤਵਪੂਰਨ ਕਾਰਜ ’ਚ ਵਧੇਰੇ ਔਰਤਾਂ ਦੀ ਭਾਗੀਦਾਰੀ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ। ਸੀ. ਆਈ. ਐਸ. ਐਫ. ਦੇ ਸੱਤ ਫ਼ੀ ਸਦੀ ਤੋਂ ਵੱਧ ਜਵਾਨ ਔਰਤਾਂ ਹਨ। ਫੋਰਸ ਦੀ ਮੌਜੂਦਾ ਤਾਕਤ ਲਗਭਗ 1.80 ਲੱਖ ਹੈ। ਸੀ. ਆਈ. ਐਸ. ਐਫ., ਭਾਰਤ ’ਚ ਸੱਭ ਤੋਂ ਆਮ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ’ਚੋਂ ਇਕ ਹੈ, ਜਿਸ ਦੀ ਸਥਾਪਨਾ 1969 ’ਚ ਕੀਤੀ ਗਈ ਸੀ ਅਤੇ ਇਸ ਨੂੰ ਮਹੱਤਵਪੂਰਨ ਸਰਕਾਰੀ ਅਤੇ ਉਦਯੋਗਿਕ ਇਮਾਰਤਾਂ ਦੀ ਰਾਖੀ ਕਰਨ ਦਾ ਕੰਮ ਸੌਂਪਿਆ ਗਿਆ ਹੈ ।



Scroll to Top