ਨਿਗਮ ਚੋਣਾਂ ਨੂੰ ਲੈ ਕੇ 'ਚ ਆਈ ਗਰਮਾਹਟ - - ਸਿੱਧੂ ਦੇ ਖਾਸਮਖਾਸ ਸਾਬਕਾ ਪ੍ਰਧਾਨ ਲਾਲੀ ਨੇ ਸ਼ਹਿਰ ਦੇ ਲਗਭਗ 25 ਵਾਰਡਾਂ 'ਤੇ ਕੀਤਾ ਦਾਅਵਾ
ਨਿਗਮ ਚੋਣਾਂ ਨੂੰ ਲੈ ਕੇ ‘ਚ ਆਈ ਗਰਮਾਹਟ
ਸਿੱਧੂ ਦੇ ਖਾਸਮਖਾਸ ਸਾਬਕਾ ਪ੍ਰਧਾਨ ਲਾਲੀ ਨੇ ਸ਼ਹਿਰ ਦੇ ਲਗਭਗ 25 ਵਾਰਡਾਂ ‘ਤੇ ਕੀਤਾ ਦਾਅਵਾ
– ਪਟਿਆਲਾ ਦੇ ਇੰਚਾਰਜ ਭਾਰਤ ਭੂਸ਼ਣ ਨੂੰ ਮਿਲਕੇ ਦਿੱਤਾ ਲਿਖਤੀ ਮੈਮੋਰੰਡਮ
– 60 ਵਾਰਡਾਂ ਵਿੱਚ ਸਾਡੇ ਸਮੁੱਚੇ ਆਗੂਆਂ ‘ਤੇ ਹੋਵੇ ਗੰਭੀਰਤਾ ਨਾਲ ਵਿਚਾਰ : ਲਾਲੀ
ਪਟਿਆਲਾ, 20 ਜੂਨ :
ਕਾਂਗਰਸ ਦੇ ਸਾਬਕਾ ਪ੍ਰਧਾਨ ਤੇਕੌਮੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਤੇ ਪਰਿਵਾਰਕ ਮੈਂਬਰ ਵਜੋਂ ਜਾਣੇ ਜਾਂਦੇ ਜ਼ਿਲਾ ਸ਼ਹਿਰੀ ਕਾਂਗਰਸਦੇ ਸਾਬਕਾ ਪ੍ਰਧਾਨਨਰਿੰਦਰ ਲਾਲੀ ਨੇ ਅੱਜ ਆਪਣੀ ਟੀਮ ਨਾਲ ਕਾਂਗਰਸ ਵੱਲੋਂ ਲਗਾਏ ਗਏ ਪਟਿਆਲਾ ਦੇ ਇੰਚਾਰਜ ਸਾਬਕਾ ਮੰਤਰੀ ਭਾਰਤ ਭੂਸ਼ਣ ਨੂੰ ਮਿਲਕੇ 60 ਵਾਰਡਾਂ ਵਿਚੋਂ ਲਗਭਗ 25 ਵਾਰਡਾਂ ‘ਤੇਸਿੱਧੇ ਤੌਰ ‘ਤੇ ਆਪਦਾ ਦਾਅਵਾ ਠੋਕ ਦਿੱਤਾ ਹੈ, ਜਿਸ ਨਾਲ ਆ ਰਹੀਆਂ ਨਗਰ ਨਿਗਮ ਚੋਣਾਂ ਲਈ ਕਾਂਗਰਸ ਵਿੱਚ ਪੂਰੀ ਗਰਮਾਹਟ ਪੈਦਾ ਹੋ ਗਈ ਹੈ।
ਨਵਜੋਤ ਸਿੰਘ ਸਿੱਧੂ ਧੜੇ ਵੱਲੋਂ ਆਪਣੀ ਦਾਅਵੇਦਾਰੀ ਠੋਕਣ ਤੋਂ ਬਾਅਦ ਪਟਿਆਲਾ ਵਿਚ ਮੌਜੂਦਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਧੜਾਆਹਮੋ ਸਾਹਮਣੇ ਨਜਰ ਆ ਰਹੇ ਹਨ। ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਵਿੱਚ ਥੋੜਾ ਸਮਾਂ ਹੀ ਬਾਕੀ ਹੈ। ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ ਵੀ ਆਪਣੇ ਆਪਣੇ ਨੇਤਾਵਾਂ ਨੂੰ ਪੂਰੀ ਤਰ੍ਹਾਂ ਇਸ ਲੜਾਈ ਲਈ ਤਿਆਰ ਕਰ ਰਹੀਆਂ ਹਨ। ਹਾਲਾਕਿ ਨਿਗਮ ਚੋਣਾਂ ਵਿੱਚ ਹੁਣ ਤੱਕ ਮੌਜੂਦਾ ਸਰਕਾਰ ਦਾ ਧੜਾ ਹੀ ਨਗਰ ਨਿਗਮ ‘ਤੇ ਕਾਬਜ ਹੁੰਦਾ ਹੈ ਪਰ ਪਟਿਆਲਾ ਵਿੱਚ ਮੋਤੀ ਮਹਿਲ ਦੇ ਭਾਜਪਾ ਵੱਲ ਚਲੇ ਜਾਣਨਾਲ ਇਹ ਲੜਾਈ ਤਿੱਖੀ ਹੋਣ ਦੇ ਅਸਾਰ ਬਣ ਗਏ ਹਨ।
ਸਾਬਕਾ ਸਹਿਰੀ ਪ੍ਰਧਾਨ ਨਰਿੰਦਰ ਲਾਲੀ ਵੱਲੋਂ ਵਾਇਰਲ ਕੀਤੀ ਲਿਸਟ ਮੁਤਾਬਿਕ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਲੈਟਰ ਹੈਡ ਤੇ 25 ਵਾਰਡਾਂ ਦੇ ਕੌਸਲਰ ਵਜੋਂ ਚੋਣ ਲੜਨ ਦੇ ਦਾਅਵੇਦਾਰਾਂ ਦੇ ਨਾਮਾ ਦੀ ਸਿਫਾਰਸ ਕੀਤੀ ਗਈ ਹੈ। ਇਸ ਦਾਅਵੇ ਮੁਤਾਬਿਕ ਵਾਰਡ ਨੰਬਰ 30 ਤੋਂ ਰਣਵੀਰ ਸਿਘ ਕਾਲੀ, 31 ਤੋਂ ਹਰਬੰਸ ਸਿੰਘ ਕੰਡੇਵਾਲਾ, 32 ਤੋਂ ਇਕਰਾਰ ਸਦੀਕੀ, 33 ਤੋਂ ਮਾਸਟਰ ਨਿਰੰਜਨ ਦਾਸ, 36 ਤੋਂ ਨਰਿੰਦਰ ਪੱਪਾ, 38 ਤੋਂ ਆਗਿਆਕਾਰ ਸਿੰਘ, 39 ਤੋਂ ਮੰਗਤ ਰਾਏ, 40 ਤੋਂ ਰਾਜੇਸ ਸਿੰਗਲਾ, 41 ਤੋਂ ਅਸੋਕ ਖੰਨਾ, 42 ਸੁਰਿੰਦਰ ਸਰਮਾ, 43 ਭੰਬਰੀ ਮਦਨ ਲਾਲ, 45 ਸਤੀਸ ਕੰਬੋਜ, 46 ਭੂਸਣ ਸਰਮਾ, 47 ਰਾਜ ਕੁਮਾਰ, 48 ਨਰਿਦਰ ਸਿੰਘ ਨੀਟੂ, 49 ਆਸਾ ਰਾਣੀ, 50 ਜਗਜੀਤ ਸਿੰਘ ਸੱਗੂ, 51 ਸਾਰਦਾ ਦੇਵੀ, 52 ਪੁਸਪਿੰਦਰ ਟੀਟੂ, 55 ਪ੍ਰਵੀਨ ਸਿੰਗਲਾ, 56 ਨੀਰਜਮੰਡੋਰਾ, 57 ਮਹਿੰਦਰ ਸਿੰਘ, 58 ਸੁਭਾਸ ਸਰਮਾ, 59 ਗੋਪਾਲ ਸਿੰਗਲਾ ਅਤੇ ਵਾਰਡ ਨੰਬਰ 60 ਤੋਂ ਗੁਰਮਾਨ ਸਿੰਘ ਨੇ ਸਿੱਧੂ ਧੜੇ ਤੋਂ ਦਾਅਵਾ ਠੋਕਿਆ ਹੈ। ਹੁਣ ਫੈਸਲਾ ਹਾਈਕਮਾਂਡ ਨੇ ਕਰਨਾ ਹੈ ਕਿਉਂਕਿ ਸ਼ਹਿਰ ਵਿੱਚ ਪਹਿਲਾਂ ਵੀ ਪਟਿਆਲਾ ਦਿਹਾਤੀ ਹਲਕੇ ਦੇ ਇੱਚਾਰਜ ਅਤੇ ਪਟਿਆਲਾਸ਼ਹਿਰੀ ਹਲਕੇਦੇ ਇੰਚਾਰਜ ਵੀ ਵੱਖ-ਵੱਖ ਸੀਟਾਂ ‘ਤੇ ਆਪਣੇ ਦਾਅਵੇ ਠੋਕ ਰਹੇ ਹਨ। ਭਾਰਤ ਭੂਸ਼ਣ ਨੂੰ ਮਿਲੇ ਨੇਤਾਵਾਂ ਵਿੱਚ ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਬਲਿਹਾਰ ਸਿੰਘ ਸਮਸ਼ਪੁਰ, ਕਾਂਗਰਸ ਦੇ ਸੀਨੀਅਰ ਨੇਤਾ ਅਨੁਜ ਤ੍ਰਿਵੇਦੀ, ਡਾ. ਰਾਜ ਕੁਮਾਰ ਡਕਾਲਾ ਅਤੇ ਹੋਰ ਵੀ ਨੇਤਾ ਹਾਜਰ ਸਨ।