ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੀਤਾ ਹਥਿਆਰਬੰਦ ਸਨੈਚਿੰਗ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਮੁੱਖ ਮੈਂਬਰਾਂ ਗੁਰਪ੍ਰੀਤ ਐਸ ਅਤੇ ਵਿਸ਼ਾਲ ਨੂੰ ਗ੍ਰਿਫਤਾਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 09 November, 2024, 07:25 PM

ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੀਤਾ ਹਥਿਆਰਬੰਦ ਸਨੈਚਿੰਗ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਮੁੱਖ ਮੈਂਬਰਾਂ ਗੁਰਪ੍ਰੀਤ ਐਸ ਅਤੇ ਵਿਸ਼ਾਲ ਨੂੰ ਗ੍ਰਿਫਤਾਰ
ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਇੱਕ ਹਥਿਆਰਬੰਦ ਸਨੈਚਿੰਗ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਮੁੱਖ ਮੈਂਬਰਾਂ ਗੁਰਪ੍ਰੀਤ ਐਸ ਅਤੇ ਵਿਸ਼ਾਲ ਨੂੰ ਗ੍ਰਿਫਤਾਰ ਕੀਤਾ ਹੈ।ਅੰਮ੍ਰਿਤਸਰ ਪੁਲਸ ਨਾਲ ਮੁਠਭੇੜ `ਚ ਇੱਕ ਗੈਂਗਸਟਰ ਹੋਇਆ ਜ਼ਖਮੀ, ਗੈਂਗਸਟਰ ਵਲੋਂ ਪੁਲਸ ’ਤੇ ਗੋਲੀਬਾਰੀ ਕੀਤੀ ਗਈ ਸੀ । ਪੁਲਿਸ ਦੀ ਜਵਾਬੀ ਕਾਰਵਾਈ `ਚ ਮੁਲਜ਼ਮ ਵਿਸ਼ਾਲ ਜ਼ਖਮੀ ਹੋ ਗਿਆ ਹੈ। ਪੁਲਸ ਹਥਿਆਰਾਂ ਦੀ ਰਿਕਵਰੀ ਲਈ ਮੁਲਜ਼ਮਾਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਗੈਂਗਸਟਰ ਵਿਸ਼ਾਲ ਨੇ ਸਿਹਤ ਠੀਕ ਨਾ ਹੋਣ ਦਾ ਡਰਾਮਾ ਕੀਤਾ । ਫਿਰ ਇੱਕ ਛੁਪਾਈ ਹੋਈ ਪਿਸਤੌਲ ਕੱਢੀ ਅਤੇ ਪੁਲਸ `ਤੇ ਗੋਲੀਬਾਰੀ ਕਰ ਦਿੱਤੀ। ਸਵੈ-ਰੱਖਿਆ ਵਿੱਚ, ਅਫਸਰਾਂ ਨੇ ਫੈਸਲਾਕੁੰਨ ਜਵਾਬ ਦਿੱਤਾ ਅਤੇ ਵਿਸ਼ਾਲ ਜਵਾਬੀ ਕਾਰਵਾਈ ਦੌਰਾਨ ਜ਼ਖਮੀ ਕਰ ਦਿੱਤਾ । ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ, ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ।