ਮੋਟਰ ਗੱਡੀ ਮਾਲਕ/ਚਾਲਕ ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ 'ਚ ਆਪਣਾ ਮੋਬਾਇਲ ਨੰਬਰ ਅੱਪਡੇਟ ਕਰਵਾਉਣ

ਸੂਬੇ ਅੰਦਰ ਈ-ਚਲਾਨਿੰਗ ਸਿਸਟਮ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ
ਪਟਿਆਲਾ, 20 ਜੂਨ:
ਸਕੱਤਰ ਜ਼ਿਲ੍ਹਾ ਰਿਜਨਲ ਟਰਾਂਸਪੋਰਟ ਅਥਾਰਟੀ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੂਬੇ ਅੰਦਰ ਈ-ਚਲਾਨਿੰਗ ਸਿਸਟਮ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਮੂਹ ਮੋਟਰ ਗੱਡੀ ਮਾਲਕਾਂ/ਚਾਲਕਾਂ ਦੇ ਸਹੀ ਮੋਬਾਇਲ ਨੰਬਰ ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ ਦੇ ਦਫ਼ਤਰ ਵਿੱਚ ਅੱਪਡੇਟ ਹੋਣ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਮੋਟਰ ਗੱਡੀ ਮਾਲਕਾਂ/ਚਾਲਕਾਂ ਦਾ ਰਿਕਾਰਡ ਵਿੱਚ ਸਹੀ ਮੋਬਾਇਲ ਨੰਬਰ ਦਰਜ ਨਹੀਂ ਹੋਵੇਗਾ ਤਾਂ ਈ-ਚਲਾਨਿੰਗ ਸਿਸਟਮ ਤਹਿਤ ਚਲਾਨ ਹੋਣ ‘ਤੇ ਸਹੀ ਵਿਅਕਤੀ ਨੂੰ ਸੰਦੇਸ਼ ਨਹੀਂ ਜਾਵੇਗਾ। ਇਸ ਲਈ ਜਿਨ੍ਹਾਂ ਮੋਟਰ ਗੱਡੀ ਮਾਲਕਾਂ/ਚਾਲਕਾਂ ਦੇ ਸਹੀ ਮੋਬਾਇਲ ਨੰਬਰ ਦਫ਼ਤਰ ਦੇ ਰਿਕਾਰਡ ਵਿੱਚ ਦਰਜ ਨਹੀਂ ਹਨ ਉਹ ਸਬੰਧਤ ਅਥਾਰਟੀ ਪਾਸ ਜਾ ਕੇ ਆਪਣਾ ਮੋਬਾਇਲ ਨੰਬਰ ਅੱਪਡੇਟ ਕਰਵਾਉਣ।
ਉਨ੍ਹਾਂ ਕਿਹਾ ਕਿ ਵਾਹਨ ਮਾਲਕ ਵਿਭਾਗ ਦੀ ਵੈਬਸਾਈਟ punjabtransport.org ‘ਤੇ ਦਰਸਾਏ ਵਰਕ ਫਲੋ ਅਨੁਸਾਰ ਆਪਣੇ ਪੱਧਰ ‘ਤੇ ਵੀ ਆਪਣਾ ਮੋਬਾਇਲ ਨੰਬਰ ਅੱਪਡੇਟ ਕਰ ਸਕਦੇ ਹਨ।
