ਡੇਂਗੂ ਜਾਗਰੂਕਤਾ ਮੁਹਿੰਮ ਵਿੱਚ ਤੇਜੀ ਲਿਆਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਕਾਲਜ ਦੇ ਪਿ੍ਰੰਸੀਪਲਾਂ ਨਾਲ ਸਿਵਲ ਸਰਜਨ ਨੇ ਕੀਤੀ ਮੀੀਟੰਗ

ਦੁਆਰਾ: Punjab Bani ਪ੍ਰਕਾਸ਼ਿਤ :Monday, 11 November, 2024, 04:45 PM

ਡੇਂਗੂ ਜਾਗਰੂਕਤਾ ਮੁਹਿੰਮ ਵਿੱਚ ਤੇਜੀ ਲਿਆਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਕਾਲਜ ਦੇ ਪਿ੍ਰੰਸੀਪਲਾਂ ਨਾਲ ਸਿਵਲ ਸਰਜਨ ਨੇ ਕੀਤੀ ਮੀੀਟੰਗ
ਪਟਿਆਲਾ : ਪੰਜਾਬ ਸਰਕਾਰ ਵੱਲੋਂ ਸੁਬੇ ਦੇ ਲੋਕਾਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਅਤੇ ਸਿਹਤ ਮੰਤਰੀ ਦੇ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਕਾਲਜਾਂ ਦੇ ਪਿ੍ਰੰਸੀਪਲਾਂ ਅਤੇ ਦਫਤਰ ਸਿਵਲ ਸਰਜਨ ਦੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਨਾਲ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਹਾਜਰੀਨ ਨੂੰ ਸੰਬੋਧਨ ਕਰਦੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਡੇਂਗੁ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਇਸ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਵਿੱਚ ਤੇਜੀ ਲਿਆਂਦੀ ਜਾਵੇ,ਹਰ ਨਰਸਿੰਗ ਸਟੂਡੈਂਟ ਨੂੰੰ ਲਾਰਵੇ ਦੀ ਪਹਿਚਾਣ ਕਰਵਾਈ ਜਾਵੇ ਤੇ ਇਸ ਸਬੰਧੀ ਹਰ ਨਰਸਿੰਗ ਸਟੂਡੈਂਟ, ਏ. ਐਨ. ਐਮ., ਆਸ਼ਾ ਵਰਕਰ ਅਤੇ ਪੈਰਾ ਮੈਡੀਕਲ ਸਟਾਫ ਨੂੰ ਟਰੇਨਿੰਗ ਦਿੱਤੀ ਜਾਵੇ । ਇਸ ਸਬੰਧੀ ਹਰ ਪਿ੍ਰੰਸੀਪਲ ਨੂੰੰ ਬੱਚਿਂਆਂ ਦੀ ਕੁੱਲ ਗਿਣਤੀ ਸਮੇਤ ਮੇਲ ਨਰਸਿੰਗ ਸਟੂਡੈਂਟ ਅਤੇ ਫੀਮੇਲ ਨਰਸਿੰਗ ਸਟੂਡੈਂਟ ਦੀ ਸੂਚਨਾ ਦੇਣ ਬਾਰੇ ਕਿਹਾ ਗਿਆ । ਉਨ੍ਹਾਂ ਨਰਸਿੰਗ ਪਿ੍ਰੰਸੀਪਲ ਨੂੰ ਸਬੰਧਿਤ ਏਰੀਏ ਦੇ ਸੀਨੀਅਰ ਮੈਡੀਕਲ ਅਫਸਰ ਨਾਲ ਤਾਲਮੇਲ ਕਰਕੇ ਡਰਾਈ ਡੇਅ -ਫਰਾਈ ਡੇਅ ਐੈਕਟੀਵਿਟੀ ਦੋਰਾਨ ਲੋਕਾਂ ਨੂੰ ਸਿਖਿਅਤ ਕਰਨ ਵਿੱਚ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ।ਇਸ ਮੋਕੇ ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ, ਆਦਰਸ਼ ਨਰਸਿੰਗ ਕਾਲਜ ਸਮਾਣਾ ,ਸੰਤ ਇੰਦਰ ਦਾਸ ਨਰਸਿੰਗ ਸਕੂਲ ਖੇੜੀ ਮਾਨੀਆ, ਸਵਿਫਟ ਨਰਸਿੰਗ ਕਾਲਜ ਘਗਰ ਸਰਾਏ, ਆਰੀਅਨ ਕਾਲਜ ਨੇੜੇ ਰਾਜਪੁਰਾ, ਅਸ਼ੋਕਾ ਨਰਸਿੰਗ ਇੰਸਟੀਚਿਊਟ, ਗਿਆਨ ਸਾਗਰ ਕਾਲਜ ਪਟਿਆਲਾ ,ਨਰਸਿੰਗ ਸਕੂਲ ਮਾਤਾ ਕੁਸੱਲਿਆ ਹਸਪਤਾਲ ਪਟਿਆਲਾ ਤੋਂ ਪ੍ਰਿੰਸੀਪਲ ਸ਼ਾਮਿਲ ਹੋਏ। ਬਾਅਦ ਵਿੱਚ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵੱਲੋਂ ੇ ਬਲਾਕਾਂ ਤੇ ਸਬ ਡਵੀਜਨ ਹਸਪਤਾਲਾ ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਸੀ ਰਾਹੀਂ ਮੀਟਿੰਗ ਕੀਤੀ ਗਈ । ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਗਿਆ ਕਿ ਪਿੰਡਾ ਵਿੱਚ ਮੋਜੂਦ ਪੇਂਡੂ ਸਿਹਤ ਅਤੇ ਸੈਨੀਟੇਸ਼ਨ ਕਮੇਟੀ ਦੇ ਮੈਂਬਰਾ ਦਾ ਡੇਂਗੂ ਜਾਗਰੂਕਤਾ ਮੁੰਿਹਮ ਵਿੱਚ ਸਹਿਯੋਗ ਲਿਆ ਜਾਵੇ , ਜੇਕਰ ਕਿਸੇ ਪਿੰਡ ਵਿੱਚ ਕਮੇਟੀ ਨਹੀਂ ਬਣੀ ਤਾਂ ਉੱਥੇ ਬਣਾ ਲਈ ਜਾਵੇ ਤੇ ਇਸ ਸਬੰਧੀ ਸੂਚਨਾ ਦਫਤਰ ਵਿੱਚ ਭੇਜੀ ਜਾਵੇ । ਆਮ ਆਦਮੀ ਕਲੀਨਿਕ ਅਤੇ ਪੀ.ਐਚ.ਸੀ ਤੇ ਦਵਾਈਆਂ ਦੀ ਸਪਲਾਈ ਪੂਰੀ ਹੋਣੀ ਚਾਹੀਦੀ ਹੈ । ਸਾਰੀਆਂ ਐਂਟਂਰੀਜ ਪੋਰਟਲ ਤੇ ਚੜੀਆਂ ਹੋਣੀਆਂ ਚਾਹੀਦੀਆਂ ਹਨ । ਈ ਸੇਵਾ ਪੋਰਟਲ ਵਿੱਚ ਪੈਡੇਂਸੀ ਨਹੀੰ ਹੋਣੀ ਚਾਹੀਦੀ ।ਜਨਮ ਅਤੇ ਮੌਤ ਦੇ ਫਾਰਮਾਂ ਦੀ ਸਪਲਾਈ ਵੀ ਦਫਤਰ ਵਿੱਚੋੰ ਲੈਣ ਬਾਰੇ ਕਿਹਾ ਗਿਆ । ਸੋਲਰ ਪੈਨਲ ,ਟੈਂਕੀ ਸੈਂਸਰ, ਲਾਈਟ, ਕੈਮਰਾ, ਸਕਰੱਬ ਮਸ਼ੀਨ ਚਾਲੂ ਹਾਲਾਤ ਵਿੱਚ ਹੋਣੇ ਜਰੂਰੀ ਹਨ । ਵਾਸ਼ਰੂਮ ਦੀ ਸਾਫ-ਸਫਾਈ ਹੋਣੀ ਜਰੂਰੀ ਹੈ।ਭਾਦਸੋੰ ਅਤੇ ਕੋਲੀ ਦੇ ਪਿੰਡਾ ਵਿੱਚ ਏ. ਐਨ. ਐਮ., ਆਸ਼ਾ, ਸੀ. ਐਚ. ਉ., ਨਰਸਿੰਗ ਸਟੂਡੈਂਟ ਦੀ ਮੱਦਦ ਨਾਲ ਸਰਵੇ ਕੀਤਾ ਜਾਵੇਗਾ ਅਤੇ ਲੋਕਾਂ ਦੀ ਸਿਹਤ ਦਾ ਜਾਇਜਾ ਲਿਆ ਜਾਵੇਗਾ ਅਤੇ ।ਇਸ ਮੋਕੇ ਏ. ਸੀ. ਐਸ. ਡਾ. ਰਚਨਾ, ਸਹਾਇਕ ਜਿਲਾ ਸਿਹਤ ਅਫਸਰ ਡਾ. ਐਸ. ਜੇ. ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘ, ਜਿਲਾ ਏਪੀਡੀਮੋਲੋਜਿਸਟ ਡਾ.ਸੁਮੀਤ ਸਿੰਘ ,ਜਿਲਾ ਮਾਸ ਮੀਡੀਆਂ ਅਫਸਰ ਕੁਲਵੀਰ ਕੌਰ,ਜਿਲਾ ਡੀ. ਪੀ. ਐਮ. ਰਿਤਿਕਾ ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਗੁਰਦੇਵ ਸਿੰਘ ਕੰਮਪਿਉਟਰ ਅਪਰੇਟਰ ਹਾਜਿਰ ਸਨ ਫੋਟੋ ਕੈਪਸ਼ਨ: ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਪਿ੍ਰੰਸੀਪਲ ਨਰਸਿੰਗ ਕਾਲਜ ਅਤੇ ਸਿਹਤ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਕਰਦੇ ਹੋਏ ।