ਜਿਮਨਾਸਟਿਕ ’ਚ ਪ੍ਰਭਲੀਨ ਕੌਰ ਨੇ ਜਿੱਤਿਆ ਗੋਲਡ ਮੈਡਲ
ਦੁਆਰਾ: Punjab Bani ਪ੍ਰਕਾਸ਼ਿਤ :Wednesday, 06 November, 2024, 06:06 PM

ਜਿਮਨਾਸਟਿਕ ’ਚ ਪ੍ਰਭਲੀਨ ਕੌਰ ਨੇ ਜਿੱਤਿਆ ਗੋਲਡ ਮੈਡਲ
ਪਟਿਆਲਾ : 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਸਾਲ 2024-25 ਦੌਰਾਨ 4 ਨਵੰਬਰ ਤੋਂ 7 ਨਵੰਬਰ ਤੱਕ ਜਿਮਨਾਸਟਿਕ ਅੰਡਰ-14/17/19 ਲੜਕੇ-ਲੜਕੀਆਂ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਗਏ, ਜਿਸ ਵਿਚ ਕੇਅ-ਕੇਅ ਇੰਟਰਨੈਸ਼ਨਲ ਸਕੂਲ ਪਟਿਆਲਾ ਦੀ 7ਵੀਂ ਕਲਾਸ ਦੀ ਪ੍ਰਭਲੀਨ ਕੌਰ ਉਮਰ 13 ਸਾਲ ਨੇ ਸਕੂਲ ਸਟੇਟ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ । ਇਸ ਤੋਂ ਪਹਿਲਾਂ ਉਹ 5 ਗੋਲਡ ਮੈਡਲ ਅਤੇ 1 ਸਿਲਵਰ ਮੈਡਲ ਵੀ ਜਿੱਤ ਚੁੱਕੀ ਹੈ । ਜਿਮਨਾਸਟਿਕ ’ਚ ਗੋਲਡ ਮੈਡਲ ਜਿੱਤਣ ’ਤੇ ਸਕੂਲ ਵਿਖੇ ਪ੍ਰਭਲੀਨ ਕੌਰ ਦਾ ਸਨਮਾਨ ਕੀਤਾ ਗਿਆ ।
