ਅੰਮ੍ਰਿਤਾ ਵੜਿੰਗ ਲਈ ਨਰਿੰਦਰ ਲਾਲੀ ਅਤੇ ਟੀਮ ਨੇ ਘਰ ਘਰ ਜਾ ਕੇ ਮੰਗੀਆਂ ਵੋਟਾਂ

ਅੰਮ੍ਰਿਤਾ ਵੜਿੰਗ ਲਈ ਨਰਿੰਦਰ ਲਾਲੀ ਅਤੇ ਟੀਮ ਨੇ ਘਰ ਘਰ ਜਾ ਕੇ ਮੰਗੀਆਂ ਵੋਟਾਂ
ਵਾਰਡ ਨੰਬਰ 5 ਵਿੱਚ ਜੋਰ ਸ਼ੋਰ ਨਾਲ ਕੀਤਾ ਚੋਣ ਪ੍ਰਚਾਰ ਸ਼ੁਰੂ
ਪਟਿਆਲਾ : ਗਿੱਦੜਬਾਹਾ ਜਿਮਨੀ ਚੋਣ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਲਈ ਆਲ ਇੰਡੀਆ ਕਾਂਗਰਸ ਓ. ਬੀ. ਸੀ. ਸੈਲ ਦੇ ਕੋਆਰਡੀਨੇਟਰ ਨਰਿੰਦਰ ਪਾਲ ਲਾਲੀ ਤੇ ਉਹਨਾਂ ਦੀ ਟੀਮ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਅੱਜ ਉਹਨਾਂ ਨੇ ਚੋਣ ਪ੍ਰਚਾਰ ਕਮੇਟੀ ਦੇ ਇੰਚਾਰਜ ਡੰਪੀ ਵੜਿੰਗ ਦੇ ਨਾਲ ਵਾਰਡ ਨੰਬਰ 5 ਵਿੱਚ ਘਰ-ਘਰ ਜਾ ਕੇ ਅੰਮ੍ਰਿਤਾ ਵੜਿੰਗ ਲਈ ਵੋਟਾਂ ਮੰਗੀਆਂ । ਇਸ ਮੌਕੇ ਉਹਨਾਂ ਨੇ ਕਿਹਾ ਕਿ ਵੋਟਰ ਹਮੇਸ਼ਾ ਹੀ ਸੂਝਵਾਨ ਹੁੰਦਾ ਹੈ ਅਤੇ ਉਸਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਗਿੱਦੜਬਾਹਾ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜ ਕੇ ਇਸ ਜਿਮਨੀ ਚੋਣ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਕਾਂਗਰਸ ਦੇ ਹੱਥ ਹੋਰ ਮਜਬੂਤ ਕਰਨਗੇ। ਇਸ ਮੌਕੇ ਸੱਤਪਾਲ ਮਹਿਤਾ, ਸੰਜੇ ਸ਼ਰਮਾ, ਗੋਪੀ ਰੰਗੀਲਾ, ਡਿੰਪੀ ਵੜਿੰਗ, ਲਲਿਤ ਭਾਰਦਵਾਜ਼, ਜਸਵਿੰਦਰ ਸਿੰਘ, ਪਰਵੀਨ ਸਿੰਗਲਾ ਆਦ ਮੈਂਬਰ ਮੌਕੇ ਤੇ ਹਾਜਰ ਸਨ ।
