ਆਸਾਮ ਰਾਈਫਲਜ਼ ਨੇ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਅਤੇ ਕਸਟਮ ਪ੍ਰੀਵੈਂਟਿਵ ਫੋਰਸ ਨਾਲ ਮਿਲ ਕੇ ਕੀਤੇ 1.01 ਕਰੋੜ ਰੁਪਏ ਦੀ ਹੈਰੋਇਨ ਅਤੇ ਗੈਰ-ਕਾਨੂੰਨੀ ਐਰੀਕਾ ਨਟਸ ਬਰਾਮਦ

ਦੁਆਰਾ: Punjab Bani ਪ੍ਰਕਾਸ਼ਿਤ :Thursday, 07 November, 2024, 09:27 AM

ਆਸਾਮ ਰਾਈਫਲਜ਼ ਨੇ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਅਤੇ ਕਸਟਮ ਪ੍ਰੀਵੈਂਟਿਵ ਫੋਰਸ ਨਾਲ ਮਿਲ ਕੇ ਕੀਤੇ 1.01 ਕਰੋੜ ਰੁਪਏ ਦੀ ਹੈਰੋਇਨ ਅਤੇ ਗੈਰ-ਕਾਨੂੰਨੀ ਐਰੀਕਾ ਨਟਸ ਬਰਾਮਦ
ਚੰਪਾਈ : ਆਸਾਮ ਰਾਈਫਲਜ਼ ਨੇ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਅਤੇ ਕਸਟਮ ਪ੍ਰੀਵੈਂਟਿਵ ਫੋਰਸ ਨਾਲ ਮਿਲ ਕੇ ਚੰਫਾਈ ਜਿ਼ਲ੍ਹੇ ਵਿੱਚ 1.01 ਕਰੋੜ ਰੁਪਏ ਦੀ ਹੈਰੋਇਨ ਅਤੇ ਗੈਰ-ਕਾਨੂੰਨੀ ਐਰੀਕਾ ਨਟਸ ਬਰਾਮਦ ਕੀਤੇ । ਅਸਾਮ ਰਾਈਫਲਜ਼ ਨੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਮਿਜ਼ੋਰਮ ਅਤੇ ਇੱਕ ਮਿਆਂਮਾਰ ਦੇ ਨਾਗਰਿਕ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇੰਸਪੈਕਟਰ ਜਨਰਲ ਅਸਾਮ ਰਾਈਫਲਜ਼ (ਈਸਟ) ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਅਸਾਮ ਰਾਈਫਲਜ਼ ਨੇ ਆਬਕਾਰੀ ਅਤੇ ਨਾਰਕੋਟਿਕਸ ਵਿਭਾਗ ਅਤੇ ਕਸਟਮ ਪ੍ਰੀਵੈਂਟਿਵ ਫੋਰਸ ਚੰਫਾਈ ਦੇ ਨਾਲ ਮਿਲ ਕੇ ਦੋ ਵੱਖ-ਵੱਖ ਕਾਰਵਾਈਆਂ ਵਿੱਚ 128.2 ਗ੍ਰਾਮ ਹੈਰੋਇਨ ਅਤੇ 1,01,71,000 ਰੁਪਏ ਦੀ ਕੀਮਤ ਦੇ 1,710 ਕਿਲੋ ਗੈਰ-ਕਾਨੂੰਨੀ ਐਰੀਕਾ ਨਟਸ ਬਰਾਮਦ ਕੀਤੇ ਹਨ ਅਤੇ ਤਿੰਨ ਵਿਅਕਤੀਆਂ ਨੰਗਖਵਖੁਪਾ (30 ਸਾਲ), ਰੂਤਫੇਲਾ (36 ਸਾਲ) ਦੋਵੇਂ ਵਾਸੀ ਆਈਜ਼ੌਲ ਮਿਜ਼ੋਰਮ ਅਤੇ ਐਲਟੀ ਸਿਆਮਾ (39 ਸਾਲ) ਮਿਆਂਮਾਰ ਦੇ ਰਹਿਣ ਵਾਲੇ ਜਨਰਲ ਖੇਤਰ ਜ਼ੋਟੇ ਚੰਫਾਈ ਜ਼ਿਲ੍ਹੇ ਤੋਂ 5 ਨਵੰਬਰ ਨੂੰ ਫੜੇ ਗਏ ਹਨ ।