ਮੰਡੀ ਗੋਬਿੰਦਗੜ੍ਹ ਦੀਆਂ 25 ਫ਼ਰਮਾਂ ਦੇ 18 ਮਾਲਕਾਂ ਖਿ਼ਲਾਫ਼ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਮਾਮਲਾ ਦਰਜ
ਮੰਡੀ ਗੋਬਿੰਦਗੜ੍ਹ ਦੀਆਂ 25 ਫ਼ਰਮਾਂ ਦੇ 18 ਮਾਲਕਾਂ ਖਿ਼ਲਾਫ਼ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਮਾਮਲਾ ਦਰਜ
ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਪੁਲਸ ਨੇ ਪਰਦੀਪ ਸਿੰਗਲਾ ਈ. ਟੀ. ਓ. ਆਬਕਾਰੀ ਤੇ ਕਰ ਵਿਭਾਗ ਦੀ ਸ਼ਿਕਾਇਤ ’ਤੇ ਮੰਡੀ ਗੋਬਿੰਦਗੜ੍ਹ ਦੀਆਂ 25 ਫ਼ਰਮਾਂ ਦੇ 18 ਮਾਲਕਾਂ ਖਿ਼ਲਾਫ਼ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਮਾਮਲਾ ਦਰਜ ਕੀਤਾ ਹੈ। ਈ. ਟੀ. ਓ. ਪ੍ਰਦੀਪ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਵੱਲ 144 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਪੁਲਿਸ ਨੂੰ ਕੀਤੀ ਸ਼ਿਕਾਇਤ ਵਿੱਚ ਵਿਭਾਗ ਦੇ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਪੰਜਾਬ ਵੈਟ ਐਕਟ 2005 ਅਧੀਨ ਇਨ੍ਹਾਂ ਫ਼ਰਮਾਂ ਵੱਲ ਵਾਧੂ ਡਿਮਾਂਡ ਰਕਮ ਕੱਢੀ ਗਈ ਹੈ । ਇਨ੍ਹਾਂ ਫ਼ਰਮਾਂ ਨੂੰ ਡਿਮਾਂਡ ਰਕਮ ਜਮ੍ਹਾਂ ਕਰਵਾਉਣ ਲਈ ਵਿਭਾਗ ਵੱਲੋਂ ਨੋਟਿਸ ਜਾਰੀ ਕੀਤੇ ਗਏ ਅਤੇ ਫ਼ਰਮਾਂ ਦੀ ਜਾਇਦਾਦ ਸਬੰਧੀ ਜਾਣਕਾਰੀ ਲੈਣ ਲਈ ਸਬੰਧਿਤ ਤਹਿਸੀਲਦਾਰ ਨੂੰ ਵੀ ਲਿਖਿਆ ਪਰ ਫ਼ਰਮਾਂ ਨਾਲ ਸੰਬੰਧਿਤ ਜਾਇਦਾਦ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ । ਨਾ ਹੀ ਇਨ੍ਹਾਂ ਫ਼ਰਮਾਂ ਵੱਲੋਂ ਬਣਦੀ ਰਕਮ ਜਮ੍ਹਾਂ ਕਰਵਾਈ ਗਈ ਹੈ । ਇਹ ਰਕਮ ਕਰੋੜਾਂ ਰੁਪਏ ਵਿੱਚ ਹੈ। ਜਿਨ੍ਹਾਂ ਫ਼ਰਮਾਂ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿੱਚ ਇਕਬਾਲ ਖਾਂ ਮਾਲਕ ਅਲੀ ਇੰਟਰਨੈਸ਼ਨਲ ਮੰਡੀ ਗੋਬਿੰਦਗੜ੍ਹ 18.90 ਕਰੋੜ, ਜਾਵੇਦ ਅਖ਼ਤਰ ਮਾਲਕ ਅਲੀ ਇੰਟਰਨੈਸ਼ਨਲ ਮੰਡੀ ਗੋਬਿੰਦਗੜ੍ਹ ਪੰਜ 5.25 ਕਰੋੜ, ਦੀਪਕ ਕੁਮਾਰ ਮਾਲਕ ਅਮਰਨਾਥ ਅਲਾਇਜ਼ ਮੰਡੀ ਗੋਬਿੰਦਗੜ੍ਹ ਰਕਮ 17.9 ਕਰੋੜ, ਸੁਨੀਲ ਧੀਮਾਨ ਮਾਲਕ ਚੋਪੜਾ ਕਾਸਟਿੰਗ ਰਕਮ 2.63 ਕਰੋੜ, ਰਜਿੰਦਰ ਕੁਮਾਰ ਗੈਰਾ ਮਾਲਕ ਜੀਵਨੀ ਸਟਿਲ ਕਾਰਪੋਰੇਸ਼ਨ ਰਕਮ 6.33 ਕਰੋੜ, ਦੀਪਕ ਪਾਠਕ ਮਾਲਕ ਨਿਊ ਹੈਲਪਲਾਈਨ ਇੰਟਰਨੈਸ਼ਨਲ ਰਕਮ 2.83 ਕਰੋੜ, ਓਮ ਪ੍ਰਕਾਸ਼ ਘਈ ਮਾਲਕ ਪ੍ਰਕਾਸ਼ ਇੰਡਸਟਰੀ ਰਕਮ 1.56 ਕਰੋੜ, ਜਸਵਿੰਦਰ ਸਿੰਘ ਮਾਲਕ ਪ੍ਰਿਆ ਸਟੀਲ ਰਕਮ 13.67 ਕਰੋੜ, ਜਸਵਿੰਦਰ ਸਿੰਘ ਮਾਲਕ ਪ੍ਰਿਆ ਇੰਡਸਟਰੀ 3.42 ਕਰੋੜ, ਧਰਮਿੰਦਰ ਕੁਮਾਰ ਮਾਲਕ ਆਰਪੀ ਸਟੀਲ ਐਂਡ ਐਗਰੋ ਇੰਡਸਟਰੀ ਰਕਮ 4.19 ਕਰੋੜ, ਬਾਲ ਬਖ਼ਸ਼ ਗੁਪਤਾ ਫਾਰਮ ਰਚਨਾ ਸਟੀਲ ਇੰਡਸਟਰੀ ਰਕਮ 2 32 ਕਰੋੜ, ਬਾਲ ਬਖ਼ਸ਼ ਗੁਪਤਾ ਰਚਨਾ ਸਟੀਲ ਇੰਡਸਟਰੀ ਰਕਮ 1.75, ਖ਼ੁਸ਼ੀ ਰਾਮ ਫ਼ਰਮ ਰਾਘਵ ਮਾਧਵ ਸਟੀਲ ਰੋਲਿੰਗ ਮਿਲ ਰਕਮ 3.85 ਕਰੋੜ, ਖ਼ੁਸ਼ੀ ਰਾਮ ਫ਼ਰਮ ਰਾਘਵ ਮਾਧਵ ਸਟੀਲ ਰੋਲਿੰਗ ਮਿਲ ਰਕਮ 2.53 ਕਰੋੜ, ਪ੍ਰੇਮ ਪ੍ਰਕਾਸ਼ ਮਾਲਕ ਸਾਈ ਸਟੀਲ ਇੰਡਸਟਰੀ ਰਕਮ 3.8 ਕਰੋੜ, ਪ੍ਰੇਮ ਪ੍ਰਕਾਸ਼ ਮਾਲਕ ਸਾਈਨ ਸਟੀਲ ਇੰਡਸਟਰੀ ਰਕਮ 2.69 ਕਰੋੜ, ਅਨਿਲ ਕੁਮਾਰ ਮਾਲਕ ਸ੍ਰੀ ਬਾਲਾ ਜੀ ਅਲਾਇੰਸ ਕਾਸਟਿੰਗ ਰਕਮ 1.68 ਕਰੋੜ, ਅਨਿਲ ਕੁਮਾਰ ਮਾਲਕ ਸ੍ਰੀ ਬਾਲਾ ਜੀ ਅਲਾਇਜ ਕਾਸਟਿੰਗ ਰਕਮ 1.22 ਕਰੋੜ, ਰਜੀਵ ਸਿੰਗਲਾ ਮਾਲਕ ਸ੍ਰੀ ਗਣੇਸ਼ ਇਸਪਾਤ ਰਕਮ 1.75 ਕਰੋੜ, ਰਾਜੀਵ ਸਿੰਗਲਾ ਮਾਲਕ ਸ੍ਰੀ ਗਣੇਸ਼ ਇਸਪਾਤ ਰਕਮ 5.72 ਕਰੋੜ, ਰਾਜੀਵ ਸਿੰਗਲਾ ਮਾਲਕ ਸ੍ਰੀ ਗਣੇਸ਼ ਇਸਪਾਤ ਰਕਮ 3.35 ਕਰੋੜ,ਜਸਪ੍ਰੀਤ ਸਿੰਘ ਵਾਸੀ ਅਮਲੋਹ ਮਾਲਕ ਸ੍ਰੀ ਕ੍ਰਿਸ਼ਨਾ ਸਟੀਲ ਐਂਡ ਐਗਰੋ ਰਕਮ 24.42 ਕਰੋੜ, ਜਸਪ੍ਰੀਤ ਸਿੰਘ ਬਾਸੀ ਅਮਲੋਹ ਮਾਲਕ ਸ੍ਰੀ ਕ੍ਰਿਸ਼ਨਾ ਸਟੀਲ ਐਂਡ ਐਗਰੋ ਰਕਮ 10.6 ਕਰੋੜ, ਸੌਰਵ ਮਾਲਕ ਸਟਿਲਕੋ ਇੰਡੀਆ ਰਕਮ 2.13 ਕਰੋੜ, ਰਾਜਨ ਕੁਮਾਰ ਗੁਪਤਾ ਮਾਲਕ ਵਰਿੰਦਾ ਇੰਪੈਕਸ ਰਕਮ 2.48 ਕਰੋੜ ਰੁਪਏ ਟੈਕਸ ਚੋਰੀ ਮਾਮਲਾ ਦਰਜ ਕੀਤਾ ਹੈ। ਜਦੋਂ ਇਸ ਸਬੰਧੀ ਥਾਣਾ ਮੁਖੀ ਅਰਸ਼ਦੀਪ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਆਧਾਰ `ਤੇ ਮਾਮਲਾ ਦਰਜ ਕਰ ਲਿਆ ਹੈ ਕਿਸੇ ਵੀ ਮੁਲਜ਼ਮ ਦੀ ਫ਼ਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ।