ਫੋਕਲ ਪੁਆਇੰਟ ਦੇ ਕਾਰੋਬਾਰੀ ਵਲੋਂ ਰੰਗਦਾਰੀ ਮੰਗਣ ਵਾਲੇ ਦਾ ਫੋਨ ਕੀ ਕੱਟਿਆ ਤੜਕਸਾਰ ਬਾਈਕ ਸਵਾਰ ਨਕਾਬਪੋਸ਼ਾਂ ਕੀਤੀ ਕਾਰੋਬਾਰੀ ਦੇ ਘਰ ਦੇ ਗੇਟ ਤੇ ਫਾਇਰਿੰਗ

ਫੋਕਲ ਪੁਆਇੰਟ ਦੇ ਕਾਰੋਬਾਰੀ ਵਲੋਂ ਰੰਗਦਾਰੀ ਮੰਗਣ ਵਾਲੇ ਦਾ ਫੋਨ ਕੀ ਕੱਟਿਆ ਤੜਕਸਾਰ ਬਾਈਕ ਸਵਾਰ ਨਕਾਬਪੋਸ਼ਾਂ ਕੀਤੀ ਕਾਰੋਬਾਰੀ ਦੇ ਘਰ ਦੇ ਗੇਟ ਤੇ ਫਾਇਰਿੰਗ
ਤਰਨਤਾਰਨ : ਪੰਜਾਬ ਦੇ ਸ਼ਹਿਰ ਤਰਨਤਾਰਨ ਦੇ ਫੋਕਲ ਪੁਆਇੰਟ ਦੇ ਇਕ ਕਾਰੋਬਾਰੀ ਕੋਲੋਂ ਰੰਗਦਾਰੀ ਮੰਗਣ ਦੇ ਮਾਮਲੇ ਵਿਚ ਜਦੋਂ ਕਾਰੋਬਾਰੀ ਨੇ ਫਿਰੌਤੀ ਮੰਗਣ ਵਾਲੇ ਦਾ ਫੋਨ ਕੱਟ ਦਿੱਤਾ ਤਾਂ ਤੜਕਸਾਰ ਬਾਈਕ ’ਤੇ ਆਏ ਦੋ ਨਕਾਬਪੋਸ਼ਾਂ ਵੱਲੋਂ ਕਾਰੋਬਾਰੀ ਦੇ ਘਰ ਦੇ ਗੇਟ ’ਤੇ ਫਾਇਰਿੰਗ ਕਰ ਦਿੱਤੀ ਜੋ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਹਾਲਾਂਕਿ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਕਾਰੋਬਾਰੀ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਸਨੂੰ ਇਕ ਫੋਨ ਆਇਆ ਜਿਸਨੇ ਪਹਿਲਾਂ ਉਸਦੇ ਕਾਰੋਬਾਰੀ ਅਦਾਰੇ ਦਾ ਨਾਮ ਪੁੱਛਿਆ ਅਤੇ ਫਿਰ 50 ਲੱਖ ਦੀ ਫਿਰੌਤੀ ਮੰਗ ਲਈ। ਫਿਰ ਸਵੇਰੇ ਤੜਕੇ ਹੀ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨਕਾਬਪੋਸ਼ਾਂ ਨੇ ਉਸਦੇ ਘਰ ਦੇ ਦਰਵਾਜ਼ੇ ’ਤੇ ਗੋਲ਼ੀਆਂ ਮਾਰ ਦਿੱਤੀਆਂ ਜਿਸ ਕਾਰਨ ਪਰਿਵਾਰ ਸਹਿਮਆ ਹੋਇਆ ਹੈ। ਦੂਜੇ ਪਾਸੇ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਤੇ ਫੈਕਟਰੀ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚੀ ਗਈ ਹੈ ਜਿਸ ਵਿਚ ਦੋ ਨਕਾਬਪੋਸ਼ ਦਿਖਾਈ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
