ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਅਪਥਾਲਮਿਕ ਅਫਸਰਾਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ:-ਸਿਵਲ ਸਰਜਨ ਡਾ .ਜਤਿੰਦਰ ਕਾਂਸਲ
ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਅਪਥਾਲਮਿਕ ਅਫਸਰਾਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ:-ਸਿਵਲ ਸਰਜਨ ਡਾ .ਜਤਿੰਦਰ ਕਾਂਸਲ
ਪਟਿਆਲਾ : ਰਾਸ਼ਟਰੀ ਨੇਤਰ ਜਯੌਤੀ ਅਭਿਆਨ ਤਹਿਤ ਜਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਲਈ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਰਾਸ਼ਟਰੀ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈਸ ਡਾ. ਐਸ. ਜੇ. ਸਿੰਘ ਵੱਲੋਂ ਜਿਲ੍ਹੇ ਦੇ ਅਪਥਾਲਮਿਕ ਅਫਸਰਾਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਸਿਹਤ ਸੰਸਥਾਂਵਾ ਤੋਂ ਆਏ ਅਪਥਾਲਮਿਕ ਅਫਸਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਮੀਟਿੰਗ ਕਰਦੇ ਹੋਏੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ ਜਿਲ੍ਹਾ ਪਟਿਆਲਾ ਨੂੰ ਮੋਤੀਆ ਮੁਕਤ ਕਰਨ ਦਾ ਜੋ ਅਭਿਆਨ ਚਲ ਰਿਹਾ ਹੈ, ਉਸ ਤਹਿਤ 50 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਵਿਅਕਤੀਆਂ ਦੀ ਮੋਤੀਆਬਿੰਦ ਸਬੰਧੀ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਮੋਤੀਆਬਿੰਦ ਦੇ ਅਪਰੇਸ਼ਨ ਕੈਂਪ ਲਗਾ ਕੇ ਮੱੁਫਤ ਕਰਵਾਏ ਜਾ ਰਹੇ ਹਨ । ਉਹਨਾਂ ਕਿਹਾ ਕਿ ਜਿਲ੍ਹੇ ਦੇ ਸਾਰੇ ਬਲਾਕਾਂ ਨੂੰ ਮੋਤੀਆ ਮੁਕਤ ਕੀਤੇ ਜਾਣ ਦਾ ਉਪਰਾਲੇ ਕੀਤੇ ਜਾ ਰਹੇ ਹਨ । ਇਸ ਮੌਕੇ ਡਾ. ਜਤਿੰਦਰ ਕਾਂਸਲ ਵੱਲੋਂ ਅਪਥਾਲਮਿਕ ਅਫਸਰਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇ । ਸਬ ਡਿਵੀਜਨਲ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ ਦੀ ਮੋਰਚਰੀ ਦੇ ਬਾਹਰ “ਮਰਨ ਉਰੰਤ ਅੱਖਾਂ ਦਾਨ” ਦੇ ਬੈਨਰ ਲਗਾਏ ਜਾਣ । ਐਨ. ਜੀ. ੳ. ਸੰਸਥਾਵਾਂ ਦੀ ਮੱਦਦ ਨਾਲ ਮਰੀਜ ਦੇ ਰਿਸ਼ਤੇਦਾਰਾਂ ਨਾਲ ਕੌਸਲਿੰਗ ਕਰਵਾਕੇ ਅੱਖ ਦਾਨ ਕਰਵਾਈ ਜਾਵੇ । ਇਸ ਮੋਕੇ ਡਾ. ਐਸ. ਜੇ. ਸਿੰਘ ਵੱਲੋਂ ਕਿਹਾ ਗਿਆ ਕਿ ਆਸ਼ਾ ਦੀ ਮੱਦਦ ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾਏ ਜਾ ਰਹੇ ਅਪਰੇਸ਼ਨਾਂ ਦਾ ਵੀ ਰਿਕਾਰਡ ਰੱਖਿਆ ਜਾਵੇ । ਉਹਨਾਂ ਸਾਰੇ ਅਪਥਾਲਮਿਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਦੇ ਬੱਚਿਆਂ ਦੀ ਨਿਗਾਹ ਚੈਕ ਕਰਕੇ ਘੱਟ ਨਿਗਾਹ ਵਾਲੇ ਸਾਰੇ ਬੱਚਿਆਂ ਨੂੰ ਐਨਕਾਂ ਦੀ ਵੰਡ ਯਕੀਨੀ ਬਣਾਈ ਜਾਵੇ ਅਤੇ ਇਸ ਪ੍ਰੋਗਰਾਮ ਵਿੱਚ ਸਾਰੀਆਂ ਐਨ. ਜੀ. ਓਜ਼, ਆਸ਼ਾ, ਏ. ਐਨ. ਐਮਜ਼ ਦੀ ਸ਼ਮੂਲੀਅਤ ਵੀ ਕਰਵਾਈ ਜਾਵੇ ।ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਇਸਦੇ ਟੀਚਿਆ ਦੀ ਮੁਕੰਮਲ ਪ੍ਰਾਪਤੀ ਤੇ ਜੋਰ ਦੇਣ ਲਈ ਕਿਹਾ । ਅੱਖਾਂ ਦੀ ਦੇਖਭਾਲ ਲਈ ਗੁਣਵੱਤਾਪੂਰਨ ਸੇਵਾਂਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਈਆ ਜਾਣ।ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਜਸਜੀਤ ਕੌਰ, ਸ੍ਰੀ ਮਨਮੁੱਖ ਸਿੰਘ ਅਪਥਾਲਮਿਕ ਅਫਸਰ ਅਤੇ ਵੱਖ-2 ਬਲਾਕਾਂ ਤੋ ਆਏ ਅਪਥਾਲਮਿਕ ਅਫਸਰ ਕੰਪਿਊਟਰ ਅਪਰੇਟਰ ਮਨੀਸ਼ਾ ਅਤੇ ਗੁਰਦੇਵ ਸਿੰਘ ਹਾਜਰ ਸਨ ।