ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸੱਦੀ ਇਕੱਤਰਤਾ ਹੋਈ ਸਮਾਪਤ

ਦੁਆਰਾ: Punjab Bani ਪ੍ਰਕਾਸ਼ਿਤ :Wednesday, 06 November, 2024, 04:14 PM

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸੱਦੀ ਇਕੱਤਰਤਾ ਹੋਈ ਸਮਾਪਤ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਵੱਲੋਂ ਅੱਜ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਨਾਲ ਇੱਕ ਅਹਿਮ ਇਕੱਤਰਤਾ ਸੱਦੀ ਗਈ । ਇਸ ਮੀਟਿੰਗ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਾਰਮਿਕ ਅਤੇ ਸਿਆਸੀ ਭਵਿੱਖ ਬਾਰੇ ਅੱਜ ਚਰਚਾ ਜਾਣੀ ਸੀ ਅਤੇ ਉਨ੍ਹਾਂ ਦੇ ‘ਤਨਖਾਹੀਆ’ ਕਰਾਰ ਕੀਤੇ ਜਾਣ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਣਾ ਸੀ।
ਇਸ ਬੈਠਕ ਚ ਸ਼ਾਮਿਲ ਹੋਣ ਲਈ ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਸੁਲਤਾਨ ਸਿੰਘ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਰਬਜੀਤ ਸਿੰਘ ਸੋਹਲ, ਡਾ. ਇੰਦਰਜੀਤ ਗੋਗੋਆਣੀ, ਅਮਰਜੀਤ ਸਿੰਘ, ਡਾ: ਚਮਕੌਰ ਸਿੰਘ ਪਟਿਆਲਾ ਆਦਿ ਨੇ ਸ਼ਮੂਲੀਅਤ ਕੀਤੀ । ਮੀਟਿੰਗ ਖ਼ਤਮ ਹੋਣ ਤੋਂ ਬਾਅਦ ਗੱਲਬਾਤ ਕਰਦਿਆਂ ਐਡਵੋਕੇਟ ਐਚ. ਐਸ. ਫੂਲਕਾ ਨੇ ਕਿਹਾ ਕਿ ਮੀਟਿੰਗ ਵਿੱਚ ਕੀ ਚਰਚਾ ਹੋਈ ਇਸ ਬਾਰੇ ਉਹ ਜਾਣਕਾਰੀ ਨਹੀਂ ਦੇ ਸਕਦੇ। ਸਾਰਿਆਂ ਨੇ ਆਪਣੇ ਲਿਖਤੀ ਜਾਂ ਜ਼ੁਬਾਨੀ ਸੁਝਾਓ ਦਿੱਤੇ ਹਨ ਹੁਣ ਫੈਸਲਾ 5 ਤਖ਼ਤਾਂ ਦੇ ਸਿੰਘ ਸਹਿਬਾਨਾਂ ਵੱਲੋਂ ਲਿਆ ਜਾਣਾ ਹੈ ।