ਵਿਸ਼ਾਲ ਭਗਤੀ ਸਤਿਸੰਗ ਆਯੋਜਿਤ

ਵਿਸ਼ਾਲ ਭਗਤੀ ਸਤਿਸੰਗ ਆਯੋਜਿਤ
ਪਟਿਆਲਾ : ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ ਪਟਿਆਲਾ ਵੱਲੋਂ ਸ਼੍ਰੀ ਹਨੂੰਮਾਨ ਮੰਦਿਰ ਰਾਜਪੁਰਾ ਰੋਡ ਵਿਖੇ ਵਿਸ਼ਾਲ ਭਗਤੀ ਸਤਿਸੰਗ ਕਰਵਾਇਆ ਗਿਆ । ਸ਼੍ਰੀ ਮਹਾਂਵੀਰ ਦਲ ਪੰਜਾਬ ਪ੍ਰਧਾਨ ਈਸ਼ਵਰ ਚੰਦ ਸ਼ਰਮਾ ਵੱਲੋਂ ਦੱਸਿਆ ਗਿਆ ਇਹ ਸਤਿਸੰਗ ਹਰ ਸਾਲ ਕਰਵਾਇਆ ਜਾਂਦਾ ਹੈ ਕਲਯੁੱਗ ਵਿੱਚ ਹਨੂੰਮਾਨ ਜੀ ਦਾ ਨਾਂ ਲੈਣ ਨਾਲ ਸਾਰੇ ਕਸ਼ਟ ਦੂਰ ਹੁੰਦੇ ਹਨ । ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਹਿੰਦੂ ਤਖ਼ਤ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਵੱਲੋਂ ਹਾਜ਼ਰੀ ਲਗਵਾਈ ਗਈ ਅਤੇ ਮਹਾਂਵੀਰ ਦਲ ਕਮੇਟੀ ਤਖ਼ਤ ਮੁੱਖੀ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹਿੰਦੂ ਤਖ਼ਤ ਦੇ ਰਾਸ਼ਟਰੀ ਮੀਤ ਪ੍ਰਧਾਨ ਐਡਵੋਕੇਟ ਰਜਿੰਦਰ ਪਾਲ ਆਨੰਦ ਵੱਲੋਂ ਬੋਲਦਿਆਂ ਕਿਹਾ ਗਿਆ ਮਹਾਂਵੀਰ ਦਲ ਦੇ ਨੁਮਾਇੰਦੇ ਹਿੰਦੂ ਤਖ਼ਤ ਵਿੱਚ ਵੀ ਕੰਮ ਕਰ ਰਹੇ ਹਨ ਇਨ੍ਹਾਂ ਵੱਲੋਂ ਹਰ ਸਾਲ ਕਈ ਗ਼ਰੀਬ ਲੜਕੀਆਂ ਦੇ ਵਿਆਹ ਅਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਅਤੇ ਲੜਕੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਜੋ ਕਿ ਬਹੁਤ ਹੀ ਸ਼ਲਾਘਾ ਵਾਲੇ ਕੰਮ ਹਨ।ਇਸ ਮੌਕੇ ਅਜੇ ਕੁਮਾਰ ਸ਼ਰਮਾ ਚੇਅਰਮੈਨ, ਐਡਵੋਕੇਟ ਅਮਨ ਸੂਲਰ ਜਨਰਲ ਸਕੱਤਰ, ਗਜਿੰਦਰ ਸ਼ਰਮਾ ਮੀਤ ਪ੍ਰਧਾਨ ,ਸੁਰੇਸ਼ ਪੰਡਿਤ, ਬਿਕਰਮ ਭੱਲਾ, ਦਰਸ਼ਨ ਸਿੰਘ, ਸੁਭਾਸ਼ ਅਰੋੜਾ, ਰਿਤੂ ਰਾਣੀ, ਯਾਦਵਿੰਦਰ ਸ਼ਰਮਾ, ਚਮਨ ਲਾਲ ਗਰਗ, ਐਡਵੋਕੇਟ ਸੁਧੀਰ ਕੁਮਾਰ ਸ਼ਰਮਾ, ਵਨੀਤ ਸਹਿਗਲ, ਰਜਿੰਦਰ ਮਹੰਤ, ਭੁਪਿੰਦਰ ਸੈਣੀ ਤੋਂ ਇਲਾਵਾ ਸੈਂਕੜੇ ਸੰਗਤਾਂ ਹਾਜ਼ਰ ਸਨ ।
