ਪਲੇਅ ਸਕੂਲ ’ਚ 3 ਸਾਲਾ ਬੱਚੀ ਨਾਲ ਛੇੜਛਾੜ ਮਾਮਲੇ ਵਿਚ ਕੀਤਾ ਐੱਸ. ਆਈ. ਟੀ. ਦਾ ਗਠਨ

ਪਲੇਅ ਸਕੂਲ ’ਚ 3 ਸਾਲਾ ਬੱਚੀ ਨਾਲ ਛੇੜਛਾੜ ਮਾਮਲੇ ਵਿਚ ਕੀਤਾ ਐੱਸ. ਆਈ. ਟੀ. ਦਾ ਗਠਨ
ਗੁਰੂਗ੍ਰਾਮ, 6 ਨਵੰਬਰ : ਗੁਰੂਗ੍ਰਾਮ ਦੇ ਪ੍ਰਾਈਵੇਟ ਪਲੇਅ ਸਕੂਲ ’ਚ ਤਿੰਨ ਸਾਲਾ ਬੱਚੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੁਲਸ ਨੇ ਇਸ ਸਬੰਧੀ ’ਚ ਮਾਮਲਾ ਦਰਜ ਕਰ ਲਿਆ ਹੈ । ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਗੁਰੂਗ੍ਰਾਮ ਦੇ ਪੁਲਸ ਕਮਿਸ਼ਨਰ ਵਿਕਾਸ ਕੁਮਾਰ ਅਰੋੜਾ ਨੇ ਮਾਮਲੇ ਦੀ ਜਾਂਚ ਲਈ ਐਸ. ਆਈ. ਟੀ. ਦਾ ਗਠਨ ਕੀਤਾ ਹੈ । ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਲੇਅ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ । ਉਧਰ ਪਲੇਅ ਸਕੂਲ ਨੇ ਅਜੇ ਤੱਕ ਇਸ ਮਾਮਲੇ ’ਤੇ ਕੋਈ ਬਿਆਨ ਨਹੀਂ ਦਿੱਤਾ ਹੈ । ਕਈ ਕੋਸਿਸ਼ਾਂ ਦੇ ਬਾਵਜੂਦ ਸਕੂਲ ਪ੍ਰਿੰਸੀਪਲ ਨਾਲ ਸੰਪਰਕ ਨਹੀਂ ਹੋ ਸਕਿਆ । ਲੜਕੀ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ 28 ਅਕਤੂਬਰ ਨੂੰ ਇੱਕ ਡਿਲੀਵਰੀ ਮੈਨ ਲੜਕੀ ਦੇ ਘਰ ਆਇਆ ਅਤੇ ਉਸ ਨੇ ਡਿਲੀਵਰੀ ਕਰਵਾਉਣ ਤੋਂ ਬਾਅਦ ਲੜਕੀ ਦੇ ਵਾਲਾਂ ਨੂੰ ਸਹਿਰਾਇਆ, ਜਿਸ ਤੋਂ ਬਾਅਦ ਲੜਕੀ ਨੇ ਆਪਣੀ ਮਾਂ ਨੂੰ ਪਲੇਅ ਸਕੂਲ ਵਿੱਚ “ਬੈਡ ਟੱਚ” ਵਾਲੀ ਘਟਨਾ ਬਾਰੇ ਦੱਸਿਆ ।
