ਹਰਿਆਣਾ ਸਰਕਾਰ ਨੇ ਹਿਸਾਰ ਦੇ ਹਾਂਸੀ ਦੇ ਐਸ. ਡੀ. ਐਮ. ਕੁਲਭੂਸ਼ਣ ਨੂੰ ਕੀਤਾ ਮੁਅੱਤਲ

ਹਰਿਆਣਾ ਸਰਕਾਰ ਨੇ ਹਿਸਾਰ ਦੇ ਹਾਂਸੀ ਦੇ ਐਸ. ਡੀ. ਐਮ. ਕੁਲਭੂਸ਼ਣ ਨੂੰ ਕੀਤਾ ਮੁਅੱਤਲ
ਹਰਿਆਣਾ : ਹਰਿਆਣਾ ਸਰਕਾਰ ਨੇ ਹਿਸਾਰ ਦੇ ਹਾਂਸੀ ਦੇ ਐਸ. ਡੀ. ਐਮ. ਕੁਲਭੂਸ਼ਣ ਨੂੰ ਮੁਅੱਤਲ ਕਰ ਦਿੱਤਾ ਹੈ । ਐੱਸ. ਡੀ. ਐੱਮ ‘ਤੇ ਸਫਾਈ ਕਰਮਚਾਰੀ ਤੋਂ ਜ਼ਬਰਦਸਤੀ ਮਸਾਜ ਕਰਵਾਉਣ ਦਾ ਦੋਸ਼ ਸੀ ਅਤੇ ਹੁਣ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਹੈ । ਦਰਅਸਲ ਹਰਿਆਣਾ ਦੇ ਇੱਕ ਆਈ. ਪੀ. ਐਸ. ਅਧਿਕਾਰੀ ‘ਤੇ ਗੰਭੀਰ ਦੋਸ਼ਾਂ ਤੋਂ ਬਾਅਦ ਹੁਣ ਇੱਕ ਐਚ. ਸੀ. ਐਸ. ਅਧਿਕਾਰੀ ‘ਤੇ ਗੰਭੀਰ ਦੋਸ਼ ਲੱਗੇ ਹਨ । ਵਿਅਕਤੀ ਦਾ ਦੋਸ਼ ਹੈ ਕਿ ਅਧਿਕਾਰੀ ਨੇ ਉਸ ਤੋਂ ਮਸਾਜ ਕਰਵਾਉਂਦੇ ਸਮੇਂ ਉਸ ਵੱਲ ਬੰਦੂਕ ਤਾਣ ਦਿੱਤੀ ਅਤੇ ਫਿਰ ਉਸ ਤੋਂ ਆਪਣੇ ਗੁਪਤ ਅੰਗਾਂ ਦੀ ਮਾਲਿਸ਼ ਕਰਵਾਈ ਅਤੇ ਇੰਨਾ ਹੀ ਨਹੀਂ ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ । ਇਸ ਸਬੰਧੀ ਨੌਜਵਾਨ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ । ਬੁੱਧਵਾਰ ਨੂੰ ਪੀੜਤ ਨੌਜਵਾਨ ਨੇ ਫਤਿਹਾਬਾਦ ਮਿੰਨੀ ਸਕੱਤਰੇਤ ਵਿਚ ਐੱਸ. ਪੀ. ਨਾਲ ਮੁਲਾਕਾਤ ਕੀਤੀ । ਹੁਣ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਕੋਲ ਵੀ ਲਿਜਾਣਗੇ। ਪੀੜਤ ਨੇ ਹੋਰ ਵਿਭਾਗਾਂ ਦੇ ਅਧਿਕਾਰੀਆਂ ‘ਤੇ ਮਾਮਲੇ ਨੂੰ ਰਫਾ ਦਫ਼ਾ ਕਰਨ ਅਤੇ ਦਬਾਅ ਬਣਾਉਣ ਦੇ ਵੀ ਦੋਸ਼ ਲਾਏ ਹਨ ।
