ਲੁਧਿਆਣਾ ਵਿਖੇ ਬੂਟ ਕਾਰੋਬਾਰੀ ਦੀ ਦੁਕਾਨ `ਤੇ ਫਾਇਰਿੰਗ ਵਿਚ ਇੱਕ ਲੜਕੀ ਗੰਭੀਰ ਜ਼ਖਮੀ

ਦੁਆਰਾ: Punjab Bani ਪ੍ਰਕਾਸ਼ਿਤ :Friday, 08 November, 2024, 07:28 PM

ਲੁਧਿਆਣਾ ਵਿਖੇ ਬੂਟ ਕਾਰੋਬਾਰੀ ਦੀ ਦੁਕਾਨ `ਤੇ ਫਾਇਰਿੰਗ ਵਿਚ ਇੱਕ ਲੜਕੀ ਗੰਭੀਰ ਜ਼ਖਮੀ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ `ਚ ਇੱਕ ਬੂਟ ਕਾਰੋਬਾਰੀ ਦੀ ਦੁਕਾਨ `ਤੇ ਹੋਈ ਫਾਇਰਿੰਗ ਵਿਚ ਇੱਕ ਲੜਕੀ ਦੇ ਗੰਭੀਰ ਜ਼ਖਮੀ ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ ਦੁਕਾਨ `ਤੇ ਕਈ ਰਾਊਂਡ ਫਾਇਰਿੰਗ ਕੀਤੀ ਗਈ ਹੈ । ਘਟਨਾ ਦਾ ਪਤਾ ਲੱਗਣ ਤੋਂ ਬਾਅਦ ਵੱਡੀ ਗਿਣਤੀ `ਚ ਪੁਲਿਸ ਪਾਰਟੀ ਮੌਕੇ `ਤੇ ਪਹੁੰਚੀ, ਪੁਲਿਸ ਟੀਮ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਆਸ ਪਾਸ ਦੇ ਇਲਾਕੇ ਦੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦਾ ਪਤਾ ਲੱਗ ਸਕੇ । ਜਲਦ ਹੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ।