ਅਰਵਿੰਦ ਕੇਜਰੀਵਾਲ ਨੇ ਕੀਤੀ ਚੱਬੁੇਵਿਧਾਨ ਵਿਧਾਨ ਸਭਾ ਸੀਟ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ

ਅਰਵਿੰਦ ਕੇਜਰੀਵਾਲ ਨੇ ਕੀਤੀ ਚੱਬੁੇਵਿਧਾਨ ਵਿਧਾਨ ਸਭਾ ਸੀਟ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ 4 ਸੀਟਾਂ `ਤੇ ਹੋਣ ਵਾਲੀਆਂ ਜਿਮਨੀ ਚੋਣਾਂ ਲਈ ਅੱਜ ਤੋਂ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਚੱਬੇਵਾਲ ਵਿਧਾਨ ਸਭਾ ਸੀਟ `ਤੇ ਰੈਲੀ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਗਾਰੰਟੀ ਦੇ ਕੇ ਜਾ ਰਿਹਾ ਹਾਂ ਕਿ ਡਾ. ਇਸ਼ਾਂਕ ਨੂੰ ਜਿੱਤਾ ਦਿਓ ਮੈਂ ਤੁਹਾਡੇ ਸਾਰੇ ਕੰਮ ਕਰਵਾਵਾਂਗਾ। ਮੈਨੂੰ ਕੁਝ ਮੰਗਾਂ ਦਿੱਤੀਆਂ ਗਈਆਂ ਜਿਵੇਂ ਇੱਕ ਪੌਲੀਟੈਕਨਿਕ ਕਾਲਜ ਬਣਾਉਣਾ ਹੈ, ਇੱਥੋਂ ਇੱਕ ਬਿਸਕ ਦੋਆਬਾ ਨਹਿਰ ਨਿਕਲਦੀ ਹੈ ਪਰ ਇੱਥੋਂ ਦੇ ਕਿਸਾਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ। ਅਸੀਂ ਇਸ `ਤੇ ਕੰਮ ਕਰਾਂਗੇ।ਮਹਿਲਾ ਅਧਿਕਾਰਤ ਉਦਯੋਗਾਂ ਨੂੰ ਇੱਥੇ ਲਿਆਂਦਾ ਜਾਵੇਗਾ। ਨੌਜਵਾਨਾਂ ਨੂੰ ਨਸ਼ਾ ਛਡਵਾ ਕੇ ਖੇਡਾਂ ਵੱਲ ਧਿਆਨ ਦੇਣ ਲਈ ਸਟੇਡੀਅਮ ਬਣਾਏ ਜਾਣਗੇ।ਆਦਮਪੁਰ ਤੋਂ ਗੜ੍ਹਸ਼ੰਕਰ ਸੜਕ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ `ਤੇ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ `ਤੇ ਰੈਲੀ ਕਰਨਗੇ ।
