ਘਰਵਾਲੇ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਘਰਵਾਲੀ ਨੇੇ ਕੀਤਾ ਪਤੀ ਦਾ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Friday, 08 November, 2024, 10:40 AM

ਘਰਵਾਲੇ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਘਰਵਾਲੀ ਨੇੇ ਕੀਤਾ ਪਤੀ ਦਾ ਕਤਲ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਵਿਚ ਇਕ ਪਤਨੀ ਨੇ ਆਪਣੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਹ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਪਤੀ ਦਾ ਕਤਲ ਕਰਨ ਵਾਲੀ ਦੋਸ਼ੀ ਪਤਨੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਆਪਣੇ ਪਤੀ ਦੀ ਲਾਸ਼ ਨੂੰ ਖਾਲੀ ਪਲਾਟ `ਚ ਸੁੱਟ ਦਿੱਤਾ । ਇੱਕ ਰਾਹਗੀਰ ਨੇ ਪਲਾਟ ਵਿਚ ਲਾਸ਼ ਪਈ ਦੇਖ ਕੇ ਰੌਲਾ ਪਾ ਦਿੱਤਾ। ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪੁੱਜੀ । ਪੁਲਿਸ ਨੇ ਦੇਰ ਰਾਤ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ । ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਿਸ ਨੂੰ ਬੀਤੀ ਰਾਤ ਕਰੀਬ 10 ਵਜੇ ਗਿੱਲ ਰੋਡ ਤੋਂ ਮਲੇਰਕੋਟਲਾ ਰੋਡ ਨੂੰ ਜਾਂਦੇ ਇਕ ਖਾਲੀ ਪਲਾਟ `ਚ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਪੁਲਿਸ ਨੇ ਮੌਕੇ `ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ `ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ `ਚ ਰਖਵਾਇਆ ਹੈ । ਸ਼ੁਰੂਆਤੀ ਜਾਂਚ `ਚ ਪਤਾ ਲੱਗਾ ਹੈ ਕਿ ਮ੍ਰਿਤਕ ਵਿਅਕਤੀ 38 ਸਾਲਾ ਪਵਨ ਕੁਮਾਰ ਪੇਸ਼ੇ ਤੋਂ ਡਰਾਈਵਰ ਸੀ । ਉਹ ਮੂਲ ਰੂਪ ਤੋਂ ਯੂ. ਪੀ. ਦੇ ਬਲਰਾਮਪੁਰ ਜਿ਼ਲ੍ਹੇ ਦੇ ਪਿੰਡ ਉਦੈਪੁਰ ਦਾ ਰਹਿਣ ਵਾਲਾ ਹੈ । ਉਹ ਲੁਧਿਆਣਾ ਦੇ ਗਿੱਲ ਰੋਡ `ਤੇ ਕਿਰਾਏ ਦੇ ਮਕਾਨ `ਚ ਰਹਿੰਦਾ ਸੀ । ਪੁਲਸ ਨੇ ਮੌਕੇ ਤੋਂ ਮਿਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ਅਤੇ ਮ੍ਰਿਤਕ ਦੇ ਗੁਆਂਢੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮ੍ਰਿਤਕ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦੇ ਆਪਣੀ ਜਾਣ-ਪਛਾਣ ਵਾਲੀ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਦੀ ਪਤਨੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਵਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।ਕਤਲ ਤੋਂ ਬਾਅਦ ਲਾਸ਼ ਨੂੰ ਮਲੇਰਕੋਟਲਾ ਰੋਡ ਮੈਕਡੀ ਦੇ ਸ਼ੋਅਰੂਮ ਦੇ ਨਾਲ ਲੱਗਦੇ ਪਲਾਟ ਵਿੱਚ ਸੁੱਟ ਕੇ ਫਰਾਰ ਹੋ ਗਏ । ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅੱਜ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰੇਗੀ ।