ਵਕੀਲ ਨੇ ਆਪਣੀ ਹੀ ਪਤਨੀ ਦਾ ਕਤਲ ਕਰਕੇ ਖੁਦ ਹੀ ਕੀਤਾ ਪੁਲਸ ਨੂੰ ਫੋਨ

ਵਕੀਲ ਨੇ ਆਪਣੀ ਹੀ ਪਤਨੀ ਦਾ ਕਤਲ ਕਰਕੇ ਖੁਦ ਹੀ ਕੀਤਾ ਪੁਲਸ ਨੂੰ ਫੋਨ
ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਇਲਾਕੇ ਜੱਜ ਨਗਰ ਦੇ ਵਿੱਚ ਇੱਕ ਵਕੀਲ ਨੇ ਜਿਥੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ, ਉਥੇ ਵਕੀਲ ਵਲੋਂ ਖੁਦ ਹੀ ਪੁਲਸ ਨੂੰ ਫੋਨ ਕਰਕੇ ਅਜਿਹਾ ਕੀਤੇ ਜਾਣ ਅਤੇ ਹੋਣ ਬਾਰੇ ਵੀ ਜਾਣੂ ਕਰਵਾਇਆ । ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲ ਨੇ ਪੁਲਸ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਪਤਨੀ ਦਾ ਕਤਲ ਹੋ ਗਿਆ ਹੈ, ਜਿਸ ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਤਲ ਬਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਦੱਸਣਯੋਗ ਹੈ ਕਿ ਕਾਤਲ ਬਲਜੀਤ ਸਿੰਘ ਅੰਮ੍ਰਿਤਸਰ ’ਚ ਵਕੀਲ ਹੈ । ਮ੍ਰਿਤਕਾ ਦੀ ਪਛਾਣ ਬਿਕਰਮਜੀਤ ਕੌਰ ਵਜੋਂ ਹੋਈ ਹੈ ਜੋ ਸਰਕਾਰੀ ਟੀਚਰ ਲੱਗੀ ਹੋਈ ਸੀ । ਗੁਆਂਢੀਆਂ ਅਤੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਦੋਹਾਂ ਦਾ ਆਪਸ ਵਿੱਚ ਕਦੇ ਪਰਿਵਾਰਿਕ ਝਗੜਾ ਨਹੀਂ ਹੋਇਆ ਸੀ। ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ, ਕੀਤੀ ਜਾ ਰਹੀ ਹੈ ਸਾਰੀ ਘਟਨਾ ਦੀ ਜਾਂਚ। ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
