ਮਾਨਸੂਨ ਦੇ ਐਤਵਾਰ ਤੋਂ ਰਫਤਾਰ ਫੜਨ ਦੀ ਸੰਭਾਵਨਾ

ਦੁਆਰਾ: News ਪ੍ਰਕਾਸ਼ਿਤ :Monday, 19 June, 2023, 05:22 PM

ਜੂਨ ਦੇ ਅੰਤ ਅਤੇ ਜੁਲਾਈ ਦੀ ਸ਼ੁਰੂਆਤ ਤੱਕ ਚੰਗੀ ਅਤੇ ਨਿਯਮਤ ਬਾਰਸ਼ ਹੋਣ ਦੀ ਸੰਭਾਵਨਾ
ਇਸ ਸਾਲ ਹੁਣ ਤੱਕ ਸੁਸਤ ਰਿਹਾ ਮਾਨਸੂਨ (Monsoon Update) ਦੇ ਇਸ ਐਤਵਾਰ ਤੋਂ ਰਫਤਾਰ ਫੜਨ ਦੀ ਸੰਭਾਵਨਾ ਹੈ। ਮਾਨਸੂਨ ਦਾ ਇਹ ਰੁਖ ਪੂਰਬੀ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਪੈਦਾ ਕਰ ਰਿਹਾ ਹੈ। ਇਹ ਇਲਾਕੇ ਇਸ ਸਮੇਂ ਅਤਿ ਦੀ ਗਰਮੀ ਦੀ ਲਪੇਟ ਵਿੱਚ ਹਨ।
ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਜੂਨ ਦੇ ਅੰਤ ਅਤੇ ਜੁਲਾਈ ਦੀ ਸ਼ੁਰੂਆਤ ਤੱਕ ਚੰਗੀ ਅਤੇ ਨਿਯਮਤ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਭਾਰਤ ਦੇ ਪੱਛਮੀ, ਮੱਧ ਅਤੇ ਪੂਰਬੀ ਤੱਟ ‘ਤੇ ਆਮ ਨਾਲੋਂ ਜ਼ਿਆਦਾ ਬਾਰਸ਼ ਹੋਵੇਗੀ। ਆਈਐਮਡੀ ਦੇ ਡਾਇਰੈਕਟਰ ਜਨਰਲ ਮਰਤੁੰਜਯ ਮਹਾਪਾਤਰਾ ਅਨੁਸਾਰ 21 ਜੂਨ ਤੱਕ ਪੂਰਬੀ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ (Monsoon alert) ਰਹਿਣਗੇ।