ਥਾਣੇਦਾਰ ਨੂੰ ਮਾਲਖਾਨੇ ਵਿੱਚੋਂ ਨਕਦੀ ਚੋਰੀ ਕਰਨ ਮਾਮਲੇ ਵਿੱਚ ਕੀਤਾ ਗਿਆ

ਦੁਆਰਾ: News ਪ੍ਰਕਾਸ਼ਿਤ :Monday, 19 June, 2023, 05:18 PM

ਅਮਾਨਤੀ ਰਕਮ ਮਾਲਖਾਨੇ ਵਿੱਚੋਂ 52,000 ਰੁਪਏ ਚੋਰੀ ਕਰਨ ਤੇ ਸਾਥੀ ਮੁਲਾਜ਼ਮ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼
ਮਾਲੇਰਕੋਟਲਾ –ਗ੍ਰਿਫ਼ਤਾਰ ਥਾਣਾ ਸਦਰ ਅਹਿਮਦਗੜ੍ਹ ਵਿੱਚ ਤਾਇਨਾਤ ਇੱਕ ਥਾਣੇਦਾਰ ਨੂੰ ਮਾਲਖਾਨੇ ਵਿੱਚੋਂ ਨਕਦੀ ਚੋਰੀ ਕਰਨ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਮਾਲੇਰਕੋਟਲਾ ਦੀ ਇੱਕ ਅਦਾਲਤ ਨੇ ਨਿਆਂਇਕ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ।
ਜਿੱਥੇ ਕਿ ਥਾਣੇਦਾਰ ਦਾ ਨਾਮ ਗੁਰਮੇਲ ਸਿੰਘ ਦੱਸਿਆ ਜਾ ਰਿਹਾ ਹੈ। ਉਸ ’ਤੇ ਅਮਾਨਤੀ ਰਕਮ ਮਾਲਖਾਨੇ ਵਿੱਚੋਂ 52,000 ਰੁਪਏ ਚੋਰੀ ਕਰਨ ਤੇ ਸਾਥੀ ਮੁਲਾਜ਼ਮ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਹੈ। ਦਰਅਸਲ ਇਸ ਮਾਲਖਾਨੇ ਦਾ ਇੰਚਾਰਜ ਮੁੱਖ ਮੁਨਸ਼ੀ ਗੁਰਸੇਵਕ ਸਿੰਘ ਇੱਕ ਦਿਨ ਦੀ ਟ੍ਰੇਨਿੰਗ ’ਤੇ ਗਿਆ ਹੋਇਆ ਸੀ ਓਦੋਂ ਦੀ ਮੌਕਾ ਵੇਖਕੇ ਇਸ ਚੋਰੀ ਨੂੰ ਅੰਜ਼ਾਮ ਦਿੱਤਾ ਗਿਆ। ਇਸ ਸਬੰਧੀ ਦਰਜ ਕੇਸ ਮੁਤਾਬਕ ਜਦੋਂ ਮੁੱਖ ਮੁਨਸ਼ੀ ਗੁਰਸੇਵਕ ਸਿੰਘ ਟ੍ਰੇਨਿੰਗ ਤੋਂ 14 ਜੂਨ ਨੂੰ ਵਾਪਸ ਆਇਆ ਤਾਂ ਉਸ ਨੂੰ ਮਾਲਖਾਨੇ ਦੀ ਅਲਮਾਰੀ ਦੀਆਂ ਚਾਬੀਆਂ ਨਹੀਂ ਮਿਲੀਆਂ ਜਿਸ ਵਿੱਚ ਵੱਖ ਵੱਖ ਕੇਸਾਂ ਨਾਲ ਸਬੰਧਤ ਫਾਈਲਾਂ ਤੇ ਦਸਤਾਵੇਜ਼ ਹਨ। ਜਦੋਂ ਮੁਨਸ਼ੀ ਨੇ ਅਲਮਾਰੀ ਖੋਲ੍ਹੀ ਤਾਂ ਉਸ ਵਿੱਚੋਂ ਡਰੱਗ ਮਨੀ ਦੇ 42000 ਅਤੇ ਇੱਕ ਹੋਰ ਕੇਸ ਦੇ ਦਸ ਹਜ਼ਾਰ ਰੁਪਏ ਗਾਇਬ ਸਨ। ਜਦੋਂ ਸ਼ਿਕਾਇਤਕਰਤਾ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਗੁਰਮੇਲ ਸਿੰਘ ਅਲਮਾਰੀ ਨੂੰ ਫਰੋਲਦਾ ਤੇ ਕਥਿਤ ਪੈਸੇ ਚੋਰੀ ਕਰਦਾ ਨਜ਼ਰ ਆਇਆ। ਇਸ ਮਗਰੋਂ ਸ਼ੁੱਕਰਵਾਰ ਨੂੰ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਹਾਲ ਦੀ ਘੜੀ ਚੋਰੀ ਕੀਤੀ ਗਈ ਰਕਮ ਵਿੱਚੋਂ ਸਿਰਫ਼ ਛੇ ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। SHO ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਨੌਕਰੀ ਤੋਂ ਸਸਪੈਂਡ ਕੀਤੇ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਪੁਲਿਸ ਮਹਿਕਮੇ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।