ਏਸ਼ੀਅਨ ਕਾਲਜ ਪਟਿਆਲਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ

ਦੁਆਰਾ: Punjab Bani ਪ੍ਰਕਾਸ਼ਿਤ :Saturday, 30 November, 2024, 03:44 PM

ਏਸ਼ੀਅਨ ਕਾਲਜ ਪਟਿਆਲਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ
ਪਟਿਆਲਾ : ਏਸ਼ੀਅਨ ਗਰੁੱਪ ਆਫ ਕਾਲਜਿਜ਼ ਪਟਿਆਲਾ ਵਿਖੇ ਰੈਡ ਰਿਬਨ ਦੇ ਕੁਆਰਡੀਨੇਟਰ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ । ਇਸ ਦਿਵਸ ਦਾ ਉਦੇਸ਼ ਏਡਜ਼ ਨੂੰ ਲੈ ਕੇ ਹਰ ਵਰਗ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਅਤੇ ਇਸ ਬਿਮਾਰੀ ਨਾਲ ਜੁੜੀ ਸਟਿਗਮਾ ਨੂੰ ਖਤਮ ਕਰਨਾ ਸੀ । ਇਸ ਮੌਕੇ ਤੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਵਿਸ਼ਵ ਏਡਜ਼ ਦੇ ਚਿੰਨ੍ਹ ਨੂੰ ਦਰਸਾਉਦੀ ਹੋਈ ਰੈਡ ਚੈਨ ਵੀ ਬਣਾਈ ਗਈ । ਪੋਸਟਰ ਮੇਕਿੰਗ ਮੁਕਾਬਲਾ ਏਡਜ਼ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਸਫਲ ਰਿਹਾ । ਜੇਤੂ ਵਿਦਿਆਰਥੀਆਂ ਨੂੰ ਚੇਅਰਮੈਨ ਸ੍ਰੀ ਤਰਸੇਮ ਸੈਣੀ ਅਤੇ ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੇ ਅੰਤ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ. ਮੀਨੂੰ ਸਿੰਘ ਸਚਾਨ ਨੇ ਇਸ ਜਾਨਲੇਵਾ ਬਿਮਾਰੀ ਦੇ ਫੈਲਣ ਦੇ ਕਾਰਨ ਅਤੇ ਉਸ ਤੋਂ ਬਚਾਉ ਦੇ ਉਪਾਅ ਦੇ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਥੋੜੀ ਜਿਹੀ ਜਾਗਰੂਕਤਾ ਨਾਲ ਅਸੀਂ ਅਜਿਹੀ ਬਿਮਾਰੀ ਤੇ ਸਫਲਤਾਪੂਰਵਕ ਕਾਬੂ ਪਾ ਸਕਦੇ ਹਾਂ । ਇਸ ਮੌਕੇ ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਸ਼ਾਮਿਲ ਸਨ ।