ਕਾਂਗਰਸੀ ਸਾਂਸਦਾਂ ਨੂੰ ਸੰਸਦ ‘ਚ ਕਿਸਾਨਾਂ ਦੀ ਆਵਾਜ਼ ਚੁੱਕਣੀ ਚਾਹੀਦੀ ਹੈ : ਜਾਖੜ
ਦੁਆਰਾ: Punjab Bani ਪ੍ਰਕਾਸ਼ਿਤ :Saturday, 30 November, 2024, 01:59 PM

ਕਾਂਗਰਸੀ ਸਾਂਸਦਾਂ ਨੂੰ ਸੰਸਦ ‘ਚ ਕਿਸਾਨਾਂ ਦੀ ਆਵਾਜ਼ ਚੁੱਕਣੀ ਚਾਹੀਦੀ ਹੈ : ਜਾਖੜ
ਚੰਡੀਗੜ੍ਹ : ਕਿਸਾਨੀ ਹੱਕਾਂ ਲਈ ਕਿਸਾਨਾਂ ਦੇ 6 ਦਸੰਬਰ ਨੂੰ ਕੀਤੇ ਜਾਣ ਵਾਲੇ ਕੂਚ ਅਤੇ ਕਿਸਾਨਾਂ ਵਲੋਂ ਦਿੱਲੀ ਕੂਚ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸੀ ਸਾਂਸਦਾਂ ਨੂੰ ਸੰਸਦ ‘ਚ ਕਿਸਾਨਾਂ ਦੀ ਆਵਾਜ਼ ਚੁੱਕਣੀ ਚਾਹੀਦੀ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਕੋਲੋਂ ਮਿਲੀ ਗਾਰੰਟਿਡ ਐਮ. ਐਸ. ਪੀ. ਦਾ ਹਿਸਾਬ ਪੂਰਾ ਮੌਜੂਦਾ ਸਰਕਾਰ ਤੋਂ ਮੰਗਣਾ ਚਾਹੀਦਾ ਹੈ ਫਿਰ ਦਿੱਲੀ ਕੂਚ ਦੀ ਤਿਆਰੀ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਕਿਸਾਨਾਂ ਦੀ ਕੇਂਦਰ ਵਿਰੁੱਧ ਲਾਮਬੰਦੀ ਤੇਜ਼ ਹੁੰਦੀ ਜਾ ਰਹੀ ਹੈ । ਵੱਡੀ ਗਿਣਤੀ ਚ ਕਿਸਾਨ ਖਨੌਰੀ ਬਾਰਡਰ ਤੇ ਇਕੱਠਾ ਹੋ ਰਹੇ ਹਨ ।
