ਦੋ ਸਮੱਗਲਰਾਂ ਕੋਲੋਂ ਅੰਮ੍ਰਿਤਸਰ ਪੁਲਸ ਨੇ ਕੀਤੇ ਹਥਿਆਰ ਬਰਾਮਦ

ਦੁਆਰਾ: Punjab Bani ਪ੍ਰਕਾਸ਼ਿਤ :Saturday, 30 November, 2024, 10:37 AM

ਦੋ ਸਮੱਗਲਰਾਂ ਕੋਲੋਂ ਅੰਮ੍ਰਿਤਸਰ ਪੁਲਸ ਨੇ ਕੀਤੇ ਹਥਿਆਰ ਬਰਾਮਦ
ਅੰਮ੍ਰਿਤਸਰ : ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਕਾਊਂਟਰ ਇੰਟੈਲੀਜੈਂਸ (ਅੰਮ੍ਰਿਤਸਰ) ਨੇ 2 ਵਿਅਕਤੀਆਂ ਨੂੰ ਨੂਰਪੁਰ ਪੱਧਰੀ, ਨੇੜੇ ਘਰਿੰਡਾ, ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਜਦੋਂ ਉਹ ਪਾਕਿਸਤਾਨ ਤੋਂ ਤਸਕਰੀ ਕੀਤੇ ਗਏ ਹਥਿਆਰਾਂ ਦੀ ਖੇਪ ਨੂੰ ਸੌਂਪਣ ਲਈ ਕਿਸੇ ਹੋਰ ਆਪ੍ਰੇਟਿਵ ਦੀ ਉਡੀਕ ਕਰ ਰਹੇ ਸਨ । ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਆਰਮਜ਼ ਐਕਟ ਅਧੀਨ ਐਫ. ਆਈ. ਆਰ. ਦਰਜ ਕੀਤੀ ਗਈ । 8 ਆਧੁਨਿਕ ਹਥਿਆਰ ਜਿਸ ਵਿਚ 4 ਗਲੋਕ ਪਿਸਤੌਲ (ਆਸਟ੍ਰੀਆ ਵਿਚ ਬਣੇ), 2 ਤੁਰਕੀਏ 9 ਐਲ. ਐਲ. ਪਿਸਤੌਲ ਅਤੇ 2 ਐਕਸ-ਸ਼ਾਟ ਜ਼ਿਗਾਨਾ .30 ਬੋਰ ਦੇ ਪਿਸਤੌਲ ਸਮੇਤ 10 ਰੌਂਦ ਸ਼ਾਮਿਲ ਹਨ ।