ਦੇਰ ਰਾਤ ਡੀ ਐਮ ਸੀ ਵਿਚੋਂ ਛੁੱਟੀ ਮਿਲਣ ਮਗਰੋਂ ਖਨੌਰੀ ਬਾਰਡਰ ਪਹੁੰਚੇ ਡੱਲੇਵਾਲ
ਦੁਆਰਾ: Punjab Bani ਪ੍ਰਕਾਸ਼ਿਤ :Saturday, 30 November, 2024, 08:28 AM

ਦੇਰ ਰਾਤ ਡੀ ਐਮ ਸੀ ਵਿਚੋਂ ਛੁੱਟੀ ਮਿਲਣ ਮਗਰੋਂ ਖਨੌਰੀ ਬਾਰਡਰ ਪਹੁੰਚੇ ਡੱਲੇਵਾਲ
ਖਨੌਰੀ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਡੀ ਐਮ ਸੀ ਹਸਪਤਾਲ ਲੁਧਿਆਣਾ ਵਿਚੋਂ ਦੇਰ ਰਾਤ ਨੂੰ ਛੁੱਟੀ ਮਿਲਣ ਮਗਰੋਂ ਖਨੌਰੀ ਬਾਰਡਰ ’ਤੇ ਪਹੁੰਚੇ। ਉਹਨਾਂ ਨੇ ਆਪਣਾ ਮਰਨ ਵਰਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ । ਉਹਨਾਂ ਦੱਸਿਆ ਕਿ ਡੀ ਐਮ ਸੀ ਹਸਪਤਾਲ ਵਿਚ ਤਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਤੱਕ ਵੀ ਚੈਕ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਟੈਸਟ ਕੀਤਾ ਗਿਆ । ਉਹਨਾਂ ਕਿਹਾ ਕਿ ਉਹਨਾਂ ਨੂੰ ਸਿਰਫ ਹਿਰਾਸਤ ਵਿਚ ਰੱਖਿਆ ਗਿਆ ਤੇ ਕੋਈ ਵੀ ਮੈਡੀਕਲ ਇਲਾਜ ਨਹੀਂ ਕੀਤਾ ਗਿਆ।
ਉਹਨਾਂ ਇਹ ਵੀ ਕਿਹਾ ਕਿ ਐਮ ਐਸ ਪੀ ਸਮੇਤ ਹੋਰ ਕਿਸਾਨੀ ਮੰਗਾਂ ਬਾਰੇ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ।
