ਸਕੂਲਾਂ ਵਿੱਚ ਲਾਜ਼ਮੀ ਤੌਰ ਉੱਤੇ ਲਾਗੂ ਹੋਵੇ 'ਲਾਈਫ਼ ਸਕਿੱਲ ਐਜੂਕੇਸ਼ਨ' : ਪੰਜਾਬੀ ਯੂਨੀਵਰਸਿਟੀ ਦੀ ਖੋਜ ਦਾ ਸੁਝਾਅ

ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੇ ਜੋਖ਼ਮ ਸੰਭਾਵਿਤ ਸੁਭਾਅ ਵਿੱਚ ਸੋਧ ਲਈ ਅਜਿਹੀ ਸਿੱਖਿਆ ਲਾਹੇਵੰਦ
-500 ਵਿਦਿਆਰਥੀਆਂ ਉੱਤੇ ਕੀਤਾ ਗਿਆ ਪ੍ਰਯੋਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ–
ਜਿਨ੍ਹਾਂ ਪਰਿਵਾਰਾਂ ਵਿੱਚ ਰਿਸ਼ਤਿਆਂ ਦੇ ਆਪਸੀ ਸੰਬੰਧ ਠੀਕ ਨਾ ਹੋਣ ਕਾਰਨ ਜਾਂ ਕਿਸੇ ਹੋਰ ਵਜ੍ਹਾ ਕਾਰਨ ਹਾਲਾਤ ਸੁਖਾਵੇਂ ਨਹੀਂ, ਉਨ੍ਹਾਂ ਪਰਿਵਾਰਾਂ ਦੇ ਕਿਸ਼ੋਰ ਅਵਸਥਾ ਵਿੱਚ ਵਿਚਰ ਰਹੇ ਬੱਚੇ ਜੋਖ਼ਮ ਸੰਭਾਵਿਤ ਹਿੰਸਕ ਕਿਸਮ ਦੇ ਸੁਭਾਅ ਦਾ ਸਿ਼ਕਾਰ ਹੋ ਜਾਂਦੇ ਹਨ। ਪੰਜਾਬੀ ਯੂਨੀਵਰਸਿਟੀ ਦੇ ਦੂਰਵਰਤੀ ਸਿੱਖਿਆ ਵਿਭਾਗ ਦੇ ਮਨੋਵਿਗਿਆਨ ਵਿਭਾਗ ਦੀ ਖੋਜਾਰਥੀ ਮਨਮੀਤ ਕੌਰ ਵੱਲੋਂ ਡਾ. ਨੈਨਾ ਸ਼ਰਮਾ ਦੀ ਅਗਵਾਈ ਵਿੱਚ ਕੀਤੇ ਗਏ ਖੋਜ ਕਾਰਜ ਦੌਰਾਨ ਅਜਿਹੇ ਨਤੀਜੇ ਸਾਹਮਣੇ ਆਏ ਹਨ। ਖੋਜਾਰਥੀ ਮਨਮੀਤ ਕੌਰ ਨੇ ਦੱਸਿਆ ਕਿ ਇਸ ਖੋਜ ਕਾਰਜ ਅਧੀਨ ਪਟਿਆਲਾ ਦੇ ਵੱਖ-ਵੱਖ ਖੇਤਰਾਂ ਵਿੱਚੋਂ 15 ਤੋਂ 18 ਸਾਲ ਦੀ ਉਮਰ ਦੇ ਕੁੱਲ 946 ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ। ਗਿਆਰਵੀਂ ਅਤੇ ਬਾਹਰਵੀਂ ਜਮਾਤ ਦੇ ਇਨ੍ਹਾਂ ਵਿਦਿਆਰਥੀਆਂ ਵਿੱਚ 444 ਲੜਕੇ ਅਤੇ 502 ਲੜਕੀਆਂ ਸ਼ਾਮਿਲ ਸਨ। ਮਨੋਵਿਗਿਆਨਕ ਨਜ਼ਰੀਏ ਨਾਲ਼ ਬਣਾਏ ਤਕਨੀਕੀ ਕਿਸਮ ਦੇ ਸਵਾਲਾਂ ਰਾਹੀਂ ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਮਨੋ ਅਵਸਥਾ ਅਤੇ ਵਰਤੋਂ ਵਿਹਾਰ ਸੰਬੰਧੀ ਅੰਕੜੇਜੁਟਾਏ ਗਏ ਜਿਨ੍ਹਾਂ ਦਾ ਇਸ ਖੋਜ ਰਾਹੀਂ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿਸ਼ਲੇਸ਼ਣ ਦੇ ਅਧਾਰ ਉੱਤੇ ਬਹੁਤ ਸਾਰੇ ਨਤੀਜੇ ਸਾਹਮਣੇ ਆਏ। ਇਨ੍ਹਾਂ ਵਿੱਚੋਂ 500 ਵਿਦਿਆਰਥੀਆਂ ਦੀ ਮਨੋ ਅਵਸਥਾ ਬਾਰੇ ਇਹ ਤੱਥ ਉੱਭਰ ਕੇ ਸਾਹਮਣੇਆਏ ਕਿ ਉਹ ਜੋਖ਼ਮ ਲੈਣ ਵਾਲ਼ੇ ਹਿੰਸਕ ਕਿਸਮ ਦੇ ਸੁਭਾਅ (ਹੈਲਥ ਰਿਸਕ ਟੇਕਿੰਗ ਬਿਹੇਵੀਅਰ) ਦਾ ਸਿ਼ਕਾਰ ਹਨ। ਡਾ. ਨੈਨਾ ਸ਼ਰਮਾ ਨੇ ਦੱਸਿਆ ਕਿ ਖੋਜ ਨਤੀਜਿਆਂ ਅਨੁਸਾਰ ਇਸ ਸਥਿਤੀ ਦਾ ਸਭ ਤੋਂ ਵੱਡਾ ਕਾਰਨ ਇਹ ਉੱਭਰ ਕੇ ਸਾਹਮਣੇ ਆਇਆ ਕਿ ਪਰਿਵਾਰਾਂ ਵਿਚਲੀ ਟੁੱਟ-ਭੱਜ,ਲੜਾਈ ਕਲੇਸ਼ ਵਾਲ਼ੇ ਹਾਲਾਤ, ਤਣਾਅ ਆਦਿ ਕਿਸ਼ੋਰ ਉਮਰ ਦੇ ਬੱਚਿਆਂ ਉੱਪਰ ਸਿੱਧੇ ਤੌਰ ਉੱਤੇ ਅਸਰਅੰਦਾਜ਼ ਹੁੰਦੇ ਹਨ। ਅਜਿਹੀ ਮਨੋਅਵਸਥਾ ਵਿੱਚ ਉਹ ਵੱਖ-ਵੱਖ ਕਿਸਮ ਦੇ ਹਿੰਸਾ ਸੰਭਾਵਿਤ ਵਰਤਾਉ, ਜਿਵੇਂ ਕਿ ਵਾਹਨ ਤੇਜ਼ ਚਲਾਉਣਾ, ਡਰੱਗਜ਼ ਦੀ ਵਰਤੋਂ ਕਰਨਾ, ਸਾਥੀਆਂ ਨਾਲ਼ ਚਿੜਚਿੜਾ ਜਾਂ ਲੜਾਈ ਵਾਲ਼ਾ ਵਰਤਾਉ ਰੱਖਣਾ, ਸਵੇਰ ਦਾ ਖਾਣਾ ਨਾ ਖਾਣਾ, ਸਿਹਤ ਬਾਰੇ ਖਿ਼ਆਲ ਨਾ ਰੱਖਣਾ,ਹੈਲਮਟ ਨਾ ਪਾਉਣ ਦਾ ਜੋਖ਼ਮ ਲੈਣਾ ਆਦਿ ਅਣਗਹਿਲੀਆਂ ਭਰੇ ਵਿਹਾਰ ਦੀ ਗ੍ਰਿਫ਼ਤ ਵਿੱਚ ਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰਕ ਹਾਲਾਤ ਤੋਂ ਬਾਅਦ ਇਸ ਪੱਖੋਂ ਦੂਜਾ ਵੱਡਾ ਕਾਰਨ ਉਨ੍ਹਾਂ ਦੇ ਹਮ-ਉਮਰਾਂ ਦਾ ਵਰਤਾਉ ਵੀ ਹੈ। ਕਿਸ਼ੋਰ ਉਮਰ ਦੇ ਇਹ ਵਿਦਿਆਰਥੀ ਆਪਣੇ ਹਮਉਮਰਾਂ ਦੇ ਵਰਤਾਉ ਤੋਂ ਵੀ ਅਸਰ ਅੰਦਾਜ਼ ਹੁੰਦੇ ਹਨ। ਇਹ ਬੱਚੇ ਆਪਣੇ ਹਮਉਮਰ ਬੱਚਿਆਂ ਦਾ ਪ੍ਰਭਾਵ ਬਹੁਤ ਜਿ਼ਆਦਾ ਗ੍ਰਹਿਣ ਕਰਦੇ ਹਨ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇੱਕ ਚੰਗਾ ਪੱਖ ਇਹ ਸਾਹਮਣੇਆਇਆ ਕਿ ਇਨ੍ਹਾਂ 500 ਬੱਚਿਆਂ ਨੂੰ ਜਦੋਂ ਅਗਲੇ ਪੜਾਅ ਦੌਰਾਨ ‘ਲਾਈਫ਼ ਸਕਿੱਲ ਐਜੂਕੇਸ਼ਨ’ਦਿੱਤੀ ਗਈ ਤਾਂ ਇਨ੍ਹਾਂ ਦੇ ਅਜਿਹੇ ਵਿਹਾਰ ਵਿੱਚ ਬਹੁਤ ਸਾਰਾ ਨਿਖਾਰ ਵੇਖਣ ਨੂੰ ਮਿਲਿਆ। ਉਨ੍ਹਾਂਦੱਸਿਆ ‘ਲਾਈਫ਼ ਸਕਿੱਲ ਐਜੂਕੇਸ਼ਨ’ ਰਾਹੀਂ ਇਨ੍ਹਾਂ ਸਭ ਦੀ ਸ਼ਮੂਲੀਅਤ ਵੱਖ-ਵੱਖ ਉਸਾਰੂ ਗਤੀਵਿਧਆਂ ਵਿੱਚ ਕਰਵਾਈ ਗਈ ਤਾਂ ਇਨ੍ਹਾਂ ਦੇ ਵਿਹਾਰ ਵਿੱਚ ਬਹੁਤ ਸਾਰੇ ਸਾਕਾਰਾਤਮਕ ਤਬਦੀਲੀਆਂ ਵੇਖਣ ਨੂੰ ਮਿਲੀਆਂ। ਅਜਿਹੇ ਨਤੀਜਿਆਂ ਦੇ ਅਧਾਰ ਉੱਤੇ ਇਹ ਖੋਜ ਸਿਫ਼ਾਰਿਸ਼ ਕਰਦੀ ਹੈ ਕਿ ਸਕੂਲ ਵਿੱਚ ‘ਲਾਈਫ਼ ਸਕਿੱਲ ਐਜੂਕੇਸ਼ਨ’ ਦਾ ਪ੍ਰਬੰਧ ਹੋਣਾ ਬਹੁਤ ਲਾਜ਼ਮੀ ਹੈ ਤਾਂ ਕਿ ਮਾਨਸਿਕ ਸਿਹਤ ਨਾਲ਼ ਜੁੜੀਆਂ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਉਹ ਭਵਿੱਖ ਵਿੱਚ ਮਾਨਸਿਕ ਤੌਰ ਉੱਤੇ ਸਿਹਤਮੰਦ ਇਨਸਾਨ ਵਜੋਂ ਸਮਾਜ ਵਿੱਚ ਵਿਚਰ ਸਕਣ।ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਇਸਖੋਜ ਲਈ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਮਾਨਸਿਕ ਸਿਹਤ ਦਾ ਮਸਲਾ ਸਮਾਜ ਵਿੱਚ ਮਹੱਤਵ ਗ੍ਰਹਿਣ ਕਰ ਰਿਹਾ ਹੈ ਅਤੇ ਸੰਸਾਰ ਭਰ ਦੇ ਮਾਹਿਰ ਇਸ ਦਿਸ਼ਾ ਵਿੱਚ ਪਹਿਲਤਾ ਦੇ ਅਧਾਰ ਉੱਤੇ ਕੰਮ ਕਰ ਰਹੇ ਹਨ ਤਾਂ ਅਜਿਹੀਆਂ ਖੋਜਾਂ ਵੱਡਾ ਮਹੱਤਵ ਰਖਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਪੱਖੋਂ ਵਧਾਈ ਦੀ ਪਾਤਰ ਹੈ ਕਿ ਇੱਥੇ ਇਸ ਕਿਸਮ ਦਾ ਮਿਆਰੀ ਕਾਰਜ ਹੋ ਰਿਹਾਹੈ ਜਿਸ ਨੂੰ ਵਿਹਾਰਕ ਪੱਧਰ ਉੱਤੇ ਲਾਗੂ ਕਰ ਕੇ ਸਮਾਜ ਲਈ ਚੰਗੇ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।
