ਵੱਡੀ ਨਦੀ 'ਚ ਪਾਣੀ ਆਉਣ ਤੋਂ ਬਾਅਦ ਠੇਕੇਦਾਰ ਨੂੰ ਪਈਆਂ ਭਾਜੜਾਂ

ਦੁਆਰਾ: News ਪ੍ਰਕਾਸ਼ਿਤ :Saturday, 24 June, 2023, 07:03 PM

ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ
ਪਟਿਆਲਾ, 24 ਜੂਨ
ਪਟਿਆਲਾ ਦੀ ਵੱਡੀ ਨਦੀ ਜੋ ਹਰ ਸਾਲ ਬਰਸਾਤਾਂ ਦੇ ਸਮੇਂ ਦੋਰਾਨ ਆਸ ਪਾਸ ਦੇ ਲੋਕਾਂ ਲਈ ਵੱਡੀ ਸਿਰਦਰਦੀ ਬਣ ਕੇ ਖੜ ਜਾਂਦੀ ਹੈ। ਬੇਸਕ ਕਾਫੀ ਅਰਸੇ ਤੋਂ ਬਾਅਦ ਕਦੇ ਵੀ ਹੜ ਵਰਗੀ ਸਥਿਤੀ ਸਹਿਰ ਅੰਦਰ ਨਹੀਂ ਬਣੀ, ਪਰ ਫਿਰ ਵੀ ਨਦੀ ਦੇ ਦੂਜੇ ਪਾਰ ਦੇ ਵਸਨੀਕਾਂ ਲਈ ਇਹ ਨਦੀ ਦਹਿਸਤ ਦਾ ਮਾਹੋਲ ਬਣਾ ਕੇ ਰਖਦੀ ਹੈ। ਹੁਣ ਇਸ ਨਦੀ ਦੇ ਦੂਜੇ ਪਾਸੇ ਵੱਡੀ ਪੱਧਰ ਤੇ ਕੰਮ ਚਲ ਰਿਹਾ ਹੈ। ਰਾਤ ਅਚਾਨਕ ਨਦੀ ਵਿਚ ਪਾਣੀ ਆਗਿਆ। ਬੇਸਕ ਮੌਸਮ ਵਿਭਾਗ ਪਿਛਲੇ ਕਾਫੀ ਦਿਨਾ ਤੋਂ ਭਾਰੀ ਬਾਰਸਿ, ਹਨੇਰੀ ਨਾਲ ਪ੍ਰੀਮਾਨਸੂਨ ਦੀ ਭਵਿੱਖਬਾਣੀ ਕਰ ਰਿਹਾ ਹੈ, ਇਸ ਦੇ ਬਾਵਜੂਦ ਨਾ ਹੀ ਠੇਕੇਦਾਰ ਨੇ ਇਸ ਨਦੀ ਦੇ ਹੇਠਲੇ ਪਾਸੇ ਚਲ ਰਹੇ ਕੰਮ ਨਾਲ ਬਣੇ ਖੱਡੇ ਬੰਦ ਕੀਤੇ ਅਤੇ ਨਾ ਹੀ ਵਿਭਾਗ ਨੇ ਕੋਈ ਪੱਤਰ ਜਾਰੀ ਕਰਕੇ ਅਲਰਟ ਜਾਰੀ ਕੀਤਾ।
ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਅੱਜ ਜਿਊਂ ਹੀ ਸਵੇਰੇ ਆਸ ਪਾਸ ਦੇ ਲੋਕਾਂ ਨੇ ਨਦੀ ਵਿਚ ਪਾਣੀ ਵੇਖਿਆ ਤਾਂ ਉਨਾ ਲਈ ਸਿਰਦਰਦੀ ਖੜੀ ਹੋ ਗਈ ਅਤੇ ਦਹਿਸਤ ਦਾ ਮਾਹੋਲ ਬਣ ਗਿਆ। ਪਾਣੀ ਆਉਣ ਨਾਲ ਨਦੀ ਕੰਡੇ ਵਸੇ ਲੋਕਾਂ ਵਿਚ ਹਲਚਲ ਪੈਦਾ ਹੋ ਗਈ। ਲੋਕਾਂ ਅੰਦਰ ਰੌਲਾ ਰੱਪਾ ਪੈਣਾ ਸੁਰੂ ਹੋ ਗਿਆ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕੇ ਅਸੀਂ ਤੁਰੰਤ ਉਥੇ ਕੰਮ ਕਰਨ ਵਾਲੇ ਠੇਕੇਦਾਰ ਦੇ ਮੁਲਾਜਮਾਂ ਨੂੰ ਖੱਡੇ (ਆਉਟਲੈਟ) ਬੰਦ ਕਰਨ ਲਈ ਕਿਹਾ, ਕਾਫੀ ਜਦੋ ਜਹਿਦ ਬਾਅਦ ਇਹ ਖੱਡੇ ਬੰਦ ਕਰਨ ਲਈ ਜੇਸੀਬੀ ਮਸੀਨ ਲਿਆਂਦੀ ਗਈ। ਇਸ ਜੇਸੀਬੀ ਨਾਲ ਠੇਕੇਦਾਰ ਦੇ ਮੁਲਾਜਮਾਂ ਅਤੇ ਲੇਬਰ ਵੱਲੋਂ ਖੱਡੇ (ਆਉਟਲੈਟ) ਬੰਦ ਕਰਨ ਦਾ ਕਮ ਸੁਰੂ ਕਰ ਦਿੱਤਾ ਗਿਆ। ਦੱਸਣਾ ਬਣਦਾ ਹੈ ਕੇ ਜਿਸ ਸਮੇਂ ਨਦੀ ਦੇ ਹੇਠਲੇ ਬੰਨ ਦਾ ਕੰਮ ਚਲ ਰਿਹਾ ਸੀ ਅਤੇ ਜਦੋਂ ਇਸ ਬੰਨ ਦੇ ਕੰਮ ਵਾਸਤੇ ਟਿੱਪਰ, ਜੇਸੀਬੀ, ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨ ਆਉਣ ਜਾਣ ਨਾਲ ਰਿਹਾਇਸ ਵਾਲੇ ਪਾਸੇ ਵੱਡੇ ਅਤੇ ਚੋੜੇ ਖੱਡੇ (ਆਉਟਲੈਟ) ਬਣ ਗਏ, ਜਿਸ ਰਾਹੀਂ ਨਦੀ ਪਾਣੀ ਜਲਦੀ ਹੀ ਬਾਹਰ ਨਿਕਲਣ ਦਾ ਖਤਰਾ ਪੈਦਾ ਹੋ ਗਿਆ ਸੀ। ਇਸ ਸਬੰਧੀ ਠਕੇਦਾਰ ਪੁਸਪਿੰਦਰ ਸਿਘ ਦਾ ਕਹਿਣਾ ਹੈ ਕੇ ਪ੍ਰੀ ਮਾਨਸੂਨ ਜਾਂ ਮੌਸਮ ਵਿਭਾਗ ਦੇ ਅਲਰਟ ਨੂੰ ਲੈ ਕੇ ਸਾਨੂੰ ਸਬੰਧਿਤ ਵਿਭਾਗ ਵੱਲੋਂ ਕੋਈ ਵੀ ਅਗਾਊ ਸੂਚਨਾ ਨਹੀਂ ਮਿਲੀ ਕਿ ਇਸ ਕੰਮ ਨੂੰ ਕੁਝ ਦਿਨ ਲਈ ਰੋਕਿਆ ਜਾਵੇ ਜਾਂ ਖੱਡੇ (ਆਉਟਲੈਟ) ਬੰਦ ਕੀਤੇ ਜਾਣ। ਉਧਰ ਡਰੇਨਜ ਵਿਭਾਗ ਦੇ ਐਸਡੀੳ ਨਿਸੰਤ ਗਰਗ ਦਾ ਕਹਿਣਾ ਹੈਕੇ ਇਹ ਵੱਡੀ ਨਦੀ ਵਿਚ ਆਇਆ ਪਾਣੀ ਕੋਈ ਹੜ ਨਹੀਂ ਹੈ, ਇਹ ਤਾਂ ਚਡੀਗੜ ਅਤੇ ਰੋਪੜ ਸਾਇਡ ਹੋ ਰਹੀ ਬਾਰਸ ਦਾ ਪਾਣੀ ਹੈ, ਇਸ ਲਈ ਖਤਰੇ ਵਾਲੀ ਕੋਈ ਗਲ ਨਹੀਂ ਹੈ।



Scroll to Top