ਪਟਿਆਲਾ ਵਿਖੇ ਪੈਨਸ਼ਨਰਜ਼ ਤੋਂ ਵਿਕਾਸ ਟੈਕਸ ਕੱਟਣ ਵਿਰੁੱਧ ਰੋਸ ਮੁਜਾਹਰਾ ਕਰਕੇ ਫੂਕੀਆ ਗਈਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ

ਦੁਆਰਾ: News ਪ੍ਰਕਾਸ਼ਿਤ :Saturday, 24 June, 2023, 07:00 PM

ਪਟਿਆਲਾ ਵਿਖੇ ਪੈਨਸ਼ਨਰਜ਼ ਤੋਂ ਵਿਕਾਸ ਟੈਕਸ ਕੱਟਣ ਵਿਰੁੱਧ ਰੋਸ ਮੁਜਾਹਰਾ ਕਰਕੇ ਫੂਕੀਆ ਗਈਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ
ਪਟਿਆਲਾ : 24 ਜੂਨ : ਪੰਜਾਬ ਯੂ.ਟੀ. ਮੁਲਾਜਮ ਅਤੇ ਪੈਨਸ਼ਨ ਸਾਂਝੇ ਫਰੰਟ ਅਤੇ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਕੀਤੇ ਫੈਸਲੇ ਮੁਤਾਬਿਕ ਅੱਜ ਪਟਿਆਲਾ ਦੇ ਸਮੂਹ ਮੁਲਾਜਮ ਅਤੇ ਪੈਨਸ਼ਨਰਜ਼ ਵਲੋਂ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਫਤਰ ਪੰਚਾਇਤ ਭਵਨ ਨੇੜੇ ਪੁਰਾਣਾ ਬੱਸ ਸਟੈਂਡ ਵਿਖੇ ਧਨਵੰਤ ਸਿੰਘ ਭੱਠਲ, ਦਰਸ਼ਨ ਸਿੰਘ ਬੇਲੂਮਾਜਰਾ, ਗੁਰਜੀਤ ਘੱਗਾ ਅਤੇ ਜਸਬੀਰ ਸਿੰਘ ਖੋਖਰ ਦੀ ਅਗਵਾਈ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਮੁਲਾਜਮ ਅਤੇ ਪੈਨਸ਼ਨਰਜ਼ ਵਲੋਂ ਰੋਸ ਰੈਲੀ ਕਰਕੇ ਵਿਕਾਸ ਟੈਕਸ ਕੱਟਣ ਸਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ। ਆਗੂਆਂ ਵਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਪੈਨਸ਼ਨਰਜ਼ ਤੋਂ ਵਿਕਾਸ ਟੈਕਸ ਕੱਟਣ ਸਬੰਧੀ ਨੋਟੀਫਿਕੇਸ਼ਨ ਤੁਰੰਤ ਵਾਪਸ ਨਾ ਲਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਸਮੁੱਚੇ ਮੁਲਾਜਮ ਅਤੇ ਪੈਨਸ਼ਨਰਜ਼ ਵਲੋਂ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਸਬੰਧੀ ਅਤੇ ਬਾਕੀ ਮੰਗਾਂ ਸਬੰਧੀ ਸੰਘਰਸ਼ ਪ੍ਰੋਗਰਾਮ ਉਲੀਕਣ ਲਈ ਪੰਜਾਬ ਯੂ.ਟੀ. ਮੁਲਾਜਮ ਤੇ ਪੈਨਸ਼ਨਰਜ਼ ਸਾਂਝੇ ਫਰੰਡ ਦੀ ਮੀਟਿੰਗ 2 ਜੁਲਾਈ 2023 ਨੂੰ ਬੁਲਾ ਲਈ ਗਈ ਹੈ। ਪਟਿਆਲਾ ਜਿਲੇ ਦੇ ਬਾਕੀ ਐਮ.ਐਲ.ਏਜ਼ ਦੇ ਨਿਵਾਸ ਸਥਾਨਾਂ ਤੇ ਪ੍ਰਦਰਸ਼ਨ ਕਰਕੇ ਵਿਵਾਦਿਤ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ / ਜਾਣਗੀਆਂ।
ਇਸ ਰੋਸ ਰੈਲੀ ਵਿੱਚ ਸਰਵ ਸ੍ਰੀ ਸੰਤ ਰਾਮ ਚੀਮਾ, ਰਾਮ ਚੰਦ ਬਖਸ਼ੀਵਾਲਾ, ਰਾਮ ਚੰਦ ਧਾਮੋਮਾਜਰਾ, ਲਖਵੀਰ ਸਿੰਘ, ਬਿਕਰਮਦੇਵ, ਪ੍ਰੇਮ ਸਿੰਘ ਪੰਜੋਲਾ, ਜਸਵਿੰਦਰ ਸਿੰਘ ਸੌਜਾ ਅਤੇ ਚੰਦਰ ਪਾਲ ਆਦਿ ਵੀ ਸ਼ਾਮਲ ਸਨ।



Scroll to Top