ਬਟਾਲਾ ਘਟਨਾ ਦੀ ਹਿੰਦੂ ਤਖਤ ਮੁੱਖੀ ਵਲੋਂ ਨਿੰਦਾ

ਦੁਆਰਾ: News ਪ੍ਰਕਾਸ਼ਿਤ :Saturday, 24 June, 2023, 07:05 PM

ਬਟਾਲਾ ਘਟਨਾ ਦੀ ਹਿੰਦੂ ਤਖਤ ਮੁੱਖੀ ਵਲੋਂ ਨਿੰਦਾ
ਅੱਜ ਬਟਾਲਾ ਸ਼ਹਿਰ ਵਿਖੇ ਸ਼ਿਵ ਸੈਨਾ ਆਗੂ ਰਾਜੀਵ ਮਹਾਜਨ ਉਸਦੇ ਭਰਾ ਅਮਿਤ ਮਹਾਜਨ ਪੁੱਤਰ ਮਾਨਵ ਮਹਾਜਨ ਤੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਜਖਮੀ ਕਰਨਾ ਬਹੁਤ ਹੀ ਮੰਦਭਾਗਾ ਹੈ ਇਸ ਘਟਨਾ ਦੀ ਨਿੰਦਾ ਅੱਜ ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਦੀ ਦੇਖ ਰੇਖ ਹੇਠ ਕਾਲੀ ਮਾਤਾ ਮੰਦਿਰ ਵਿਖੇ ਤਖਤ ਦੇ ਨੁਮਾਇੰਦਿਆ ਨਾਲ ਮੀਟਿੰਗ ਕਰਕੇ ਕੀਤੀ ਗਈ। ਇਸ ਮੀਟਿੰਗ ਵਿੱਚ ਹਿੰਦੂ ਤਖਤ ਮੁੱਖੀ ਵਲੋਂ ਪੰਜਾਬ ਦੇ ਅੰਦਰ ਦਿਨ ਦਿਹਾੜੇ ਹਿੰਦੂ ਲੀਡਰਾਂ ਨੂੰ ਗੋਲੀਆਂ ਮਾਰਨਾ ਬਹੁਤ ਮੰਦਭਾਗਾ ਹੈ। ਪੰਜਾਬ ਸਰਕਾਰ ਨੂੰ ਤੁਰੰਤ ਮੁਲਜਮਾਂ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ ਅਤੇ ਸੂਬੇ ਅੰਦਰ ਕਾਨੂੰਨ ਵਿਵਸਥਾ ਤੇ ਨਕੇਲ ਕੱਸਣੀ ਚਾਹੀਦੀ ਹੈ। ਜੇਕਰ ਮੁਲਜਮਾਂ ਦਾ ਹੌਸਲਾ ਇਸੇ ਤਰ੍ਹਾਂ ਵਧਿਆ ਰਿਹਾ ਤਾਂ ਪੰਜਾਬ ਦੇ ਸਨਾਤਨੀ ਦਾ ਘਰੋ ਬਾਹਰ ਨਿਕਲਣਾ ਔਖਾ ਹੋ ਜਾਵੇਗਾ।
ਇਸ ਮੌਕੇ ਅਜੇ ਕੁਮਾਰ ਸ਼ਰਮਾ ਚੇਅਰਮੈਨ ਹਿੰਦੂ ਤਖਤ, ਕੁਲਦੀਪ ਕੌਸ਼ਲ, ਈਸ਼ਵਰ ਚੰਦ ਸ਼ਰਮਾ ਪ੍ਰਧਾਨ ਜਿਲਾ ਹਿੰਦੂ ਤਖਤ, ਯਾਦਵਿੰਦਰ ਸ਼ਰਮਾ, ਨੀਰਜ ਸ਼ਰਮਾ, ਵਿਕਾਸ ਸ਼ਰਮਾ, ਦਰਸ਼ਨ ਸਿੰਘ, ਭੁਪਿੰਦਰ ਸੈਣੀ ਓ.ਐਸ.ਡੀ., ਧਰਮਪਾਲ ਸਿੰਘ, ਗੁਰਪ੍ਰੀਤ ਗੋਲਡੀ, ਹਾਜਰ ਸਨ।



Scroll to Top