ਕੌਮੀ ਇਨਸਾਫ਼ ਮੋਰਚਾ 7 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ

ਕੌਮੀ ਇਨਸਾਫ਼ ਮੋਰਚਾ 7 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ
ਚੰਡੀਗੜ੍ਹ : ਬੀਤੀ 23 ਨਵੰਬਰ ਨੂੰ ਕੌਮੀ ਇਨਸਾਫ਼ ਮੋਰਚੇ ਵੱਲੋਂ ਮੋਰਚੇ ਵਾਲੀ ਥਾਂ ਤੇ ਸਾਰੀਆਂ ਜਥੇਬੰਦੀਆਂ ਦੀ ਇੱਕ ਗੋਲ ਟੇਬਲ ਵਿਸ਼ਾਲ ਇਕੱਤਰਤਾ ਹੋਈ, ਜਿਸ ਵਿੱਚ ਹਿੰਦੂ, ਸਿੱਖ, ਮੁਸਲਿਮ, ਇਸਾਈ, ਕਿਸਾਨ ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਅਤੇ ਸਿੱਖ ਬੁੱਧੀ ਜੀਵੀ ਨੁਮਾਇੰਦਿਆਂ ਵੱਲੋਂ ਮੋਰਚੇ ਦੀ ਚੜ੍ਹਦੀ ਕਲਾ ਲਈ ਅਪਣੇ ਵਿਚਾਰ ਪ੍ਰਗਟ ਕੀਤੇ ਗਏ । ਇਸ ਮੌਕੇ ਆਗੂਆਂ ਨੇ ਕਿਹਾ ਕੇ ਅਸੀਂ ਸਾਰੇ ਕੌਮੀ ਇਨਸਾਫ਼ ਮੋਰਚੇ ਦਾ ਦਿਲੋਂ ਸਾਥ ਦੇਵਾਂਗੇ ਅਤੇ ਮੋਰਚੇ ’ਚ ਨਿਰੰਤਰ ਹਾਜ਼ਰੀ ਯਕੀਨੀ ਬਣਾਵਾਂਗੇ । ਅੰਤ ’ਚ ਬਾਪੂ ਗੁਰਚਰਨ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ 7 ਜਨਵਰੀ 2025 ਨੂੰ ਬਹੁਤ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨ ਦਾ ਐਲਾਨ ਕੀਤਾ। ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ, ਸੁਰਜੀਤ ਸਿੰਘ ਫੂਲ, ਡਾ. ਦਰਸ਼ਨਪਾਲ, ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਬੀ. ਕੇ. ਯੂ. ਤੋਤੇਵਾਲ ਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ 30 ਨਵੰਬਰ ਤੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ ਤਾਂ ਜੋ 7 ਜਨਵਰੀ ਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਹੋ ਜਾਣ । ਮੀਟਿੰਗ ਵਿੱਚ ਬਲਵਿੰਦਰ ਸਿੰਘ ਫਿਰੋਜ਼ਪੁਰ, ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾਂ, ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ , ਚਰਨਜੀਤ ਸਿੰਘ ਜੱਸੋਵਾਲ, ਬਲਵੀਰ ਸਿੰਘ ਬੇਰੋਪੁਰ, ਪ੍ਰੋ. ਬਲਜਿੰਦਰ ਸਿੰਘ ਅੰਮ੍ਰਿਤਸਰ, ਪੰਜ ਪਿਆਰੇ ਸਾਹਿਬਾਨ, ਗੁਰਦੀਪ ਸਿੰਘ ਭੋਗਪੁਰ, ਬਾਬਾ ਰਾਜਾ ਰਾਜ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਧਰਮ ਸਿੰਘ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਪਾਲ ਸਿੰਘ ਘੜੂੰਆਂ, ਪਰਮਿੰਦਰ ਸਿੰਘ ਗਿੱਲ, ਜੀਤ ਸਿੰਘ ਔਲਖ, ਪਾਵਨਦੀਪ ਸਿੰਘ ਖਾਲਸਾ ਆਕਾਲ ਯੂਥ, ਗੁਰਮੀਤ ਸਿੰਘ ਟੋਨੀ ਘੜੂੰਆਂ, ਅਮਰੀਕ ਸਿੰਘ ਘੜੂੰਆਂ, ਗੁੱਡੂ ਬਾਬਾ ਬਲਜਿੰਦਰ ਸਿੰਘ, ਬਲਜੀਤ ਸਿੰਘ ਭਾਊ ਲੱਖੋਵਾਲ ਯੂਨੀਅਨ, ਮੋਹਨ ਸਿੰਘ ਰਾਜਪੁਰਾ, ਸਰਬਜੀਤ ਸਿੰਘ, ਪੀ ਐਸ ਗਿੱਲ, ਤਲਵਿੰਦਰ ਗਿੱਲ ਤੋਤੇਵਾਲ, ਗੋਰਾ ਤਖਾਣਬੱਧ, ਧਰਮ ਸਿੰਘ ਸਭਰਾ ਤੋਤੇਵਾਲ, ਨਿਰਮਲ ਸਿੰਘ ਸਭਰਾ ਤੋਤੇਵਾਲ ਸਾਥੀਆਂ ਸਮੇਤ ਸੇਵਾ ਸਿੰਘ ਮੋਹਾਲੀ ਤੋਤੇਵਾਲ ਸਾਥੀਆਂ ਸਮੇਤ ਅਤੇ ਵੱਡੀ ਗਿਣਤੀ ’ਚ ਸੰਤ ਮਹਾਂਪੁਰਸ਼ ਅਤੇ ਸਿੱਖ ਸੰਗਤਾਂ ਆਦਿ ਹਾਜ਼ਰ ਸਨ ।
