ਖਿਡਾਰੀਆਂ ਦਾ ਧਿਆਨ ਰੱਖਿਆ ਸਿਹਤ ਵਿਭਾਗ ਦੀ ਮੈਡੀਕਲ ਟੀਮ ਨੇ

ਦੁਆਰਾ: Punjab Bani ਪ੍ਰਕਾਸ਼ਿਤ :Monday, 25 November, 2024, 05:41 PM

ਖਿਡਾਰੀਆਂ ਦਾ ਧਿਆਨ ਰੱਖਿਆ ਸਿਹਤ ਵਿਭਾਗ ਦੀ ਮੈਡੀਕਲ ਟੀਮ ਨੇ
ਪਟਿਆਲਾ 25 ਨਵੰਬਰ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸਰਮਾ ਦੀ ਦੇਖ-ਰੇਖ ਹੇਠ ਚਲ ਰਹੀਆਂ 68ਵੀਆਂ ਕੌਮੀ ਖੇਡਾਂ ਦੇ ਬਾਸਕਟਬਾਲ ਅੰਡਰ-19 ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਦੌਰਾਨ 20 ਨਵੰਬਰ ਤੋਂ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਦੀ ਸਿਹਤ ਦਾ ਧਿਆਨ ਰੱਖਿਆ ਗਿਆ । ਮੈਚਾਂ ਦੌਰਾਨ ਖਿਡਾਰੀਆਂ ਨੂੰ ਲੋੜ ਪੈਣ ‘ਤੇ ਮੈਡੀਕਲ ਸਹੂਲਤਾਂ ਦੇਣ ਲਈ ਖੇਡ ਮੈਦਾਨ ਦੇ ਬਿਲਕੁਲ ਨਜ਼ਦੀਕ ਐਂਬੂਲੈਂਸ ਦਾ ਵੀ ਪ੍ਰਬੰਧ ਰਿਹਾ । ਹੈੱਡ ਮਿਸਟ੍ਰੈਸ ਮਿੰਨੀ ਜੋਸ਼ੀ ਸਹਸ ਦੂਧਨ ਸਾਧਾਂ ਤੋਂ ਇਲਾਵਾ ਮੈਡੀਕਲ ਟੀਮ ਵਿੱਚ ਡਾਕਟਰ ਸੀਮਾ ਜੱਸਲ ਮੈਡੀਕਲ ਅਫ਼ਸਰ, ਅਜੇ ਬਿੰਦਰ ਫਾਰਮੇਸੀ ਅਫ਼ਸਰ, ਜਤਿੰਦਰ ਪਾਲ ਸਿੰਘ ਡਰਾਈਵਰ ਅਤੇ ਬਹਾਦਰ ਸਿੰਘ ਵਾਰਡ ਅਟੈਂਡੈਂਟ ਮਾਡਲ ਟਾਊਨ ਡਿਸਪੈਂਸਰੀ ਤੋਂ ਮੌਜੂਦ ਰਹੇ ।