ਅਣਪਛਾਤੇ ਵਿਅਕਤੀਆਂ ਪਿੰਡ ਆਦਮਪੁਰ ਨੇੜੇ ਗਊਆਂ ਵੱਢ ਕੇ ਸੁੱਟੀਆਂ
ਦੁਆਰਾ: Punjab Bani ਪ੍ਰਕਾਸ਼ਿਤ :Tuesday, 26 November, 2024, 11:48 AM

ਅਣਪਛਾਤੇ ਵਿਅਕਤੀਆਂ ਪਿੰਡ ਆਦਮਪੁਰ ਨੇੜੇ ਗਊਆਂ ਵੱਢ ਕੇ ਸੁੱਟੀਆਂ
ਫਤਹਿਗੜ੍ਹ ਸਾਹਿਬ : ਸਰਹਿੰਦ-ਪਟਿਆਲਾ ਰੋਡ `ਤੇ ਪਿੰਡ ਆਦਮਪੁਰ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਗਊਆਂ ਨੂੰ ਵੱਢ ਕੇ ਸੁੱਟ ਦਿੱਤਾ ਗਿਆ ਹੈ । ਪਿੰਡ ਆਦਮਪੁਰ `ਚ ਘਟਨਾ ਵਾਲੀ ਥਾਂ `ਤੇ ਪਹੁੰਚ ਕੇ ਗਊ ਰਕਸ਼ਾ ਸੇਵਾ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਸੋਸ਼ਲ ਮੀਡੀਆ `ਤੇ ਵੀਡੀਓ ਅਪਲੋਡ ਕੀਤੀ ਹੈ, ਜਿਸ `ਚ ਉਨ੍ਹਾਂ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ `ਤੇ ਪਹੁੰਚੇ ਤਾਂ ਉਥੇ ਕੁਝ ਅਣਪਛਾਤੇ ਵਿਅਕਤੀ ਗਊਆਂ ਨੂੰ ਕੱਟ ਰਹੇ ਸਨ ਪਰ ਜਦੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੋਂ ਭੱਜ ਨਿਕਲੇ । ਉਨ੍ਹਾਂ ਦੱਸਿਆ ਕਿ ਕਰੀਬ 10 ਗਾਵਾਂ ਵੱਢੀਆਂ ਹੋਈਆਂ ਮਿਲੀਆਂ ਹਨ । ਉਨ੍ਹਾਂ ਸ਼ਹਿਰ ਦੀਆਂ ਮੰਦਰ ਕਮੇਟੀਆਂ ਦੇ ਮੈਂਬਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੰਗਲਵਾਰ ਵਸੇਰੇ 9 ਵਜੇ ਪਿੰਡ ਆਦਾਮਪੁਰ ਪਹੁੰਚਣ ਤਾਂ ਜੋ ਸੰਘਰਸ਼ ਕੀਤਾ ਜਾ ਸਕੇ ।
