ਚੰਡੀਗੜ੍ਹ ਦੇ ਦਿਓਰਾ ਕਲੱਬ ਦੇ ਬਾਹਰ ਦੇਸੀ ਬੰਬ ਫਟਣ ਨਾਲ ਮਾਲੀ ਨੁਕਸਾਨ ਹੋਇਆ ਤੇ ਜਾਨੀ ਨੁਕਸਾਨ ਤੋਂ ਬਚਾਓ

ਦੁਆਰਾ: Punjab Bani ਪ੍ਰਕਾਸ਼ਿਤ :Tuesday, 26 November, 2024, 09:48 AM

ਚੰਡੀਗੜ੍ਹ ਦੇ ਦਿਓਰਾ ਕਲੱਬ ਦੇ ਬਾਹਰ ਦੇਸੀ ਬੰਬ ਫਟਣ ਨਾਲ ਮਾਲੀ ਨੁਕਸਾਨ ਹੋਇਆ ਤੇ ਜਾਨੀ ਨੁਕਸਾਨ ਤੋਂ ਬਚਾਓ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-26 `ਚ ਦਿਓਰਾ ਕਲੱਬ ਦੇ ਬਾਹਰ ਦੋ ਬਾਈਕ ਸਵਾਰ ਦੇਸੀ ਬੰਬ ਸੁੱਟ ਕੇ ਫਰਾਰ ਹੋ ਗਏ, ਜਿਸ ਕਾਰਨ ਹੋਏ ਧਮਾਕੇ ਦੇ ਕਾਰਨ ਕਲੱਬ ਦੇ ਦਰਵਾਜ਼ਿਆਂ ਦੇ ਸ਼ੀਸ਼ੇ ਤਕ ਟੁੱਟ ਗਏ, ਜਦੋਂ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਚੰਡੀਗੜ੍ਹ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।