ਅੰਤਰਰਾਜੀ ਨਹਿਰਾਂ ਵਾਲਾ ਪਟਿਆਲਾ ਜਿਲਾ ਪਾਣੀ ਨੂੰ ਤਰਸਿਆ

ਦੁਆਰਾ: News ਪ੍ਰਕਾਸ਼ਿਤ :Friday, 23 June, 2023, 07:37 PM

ਆਖਰੀ ਸਾਹ ਲੈ ਰਹੇ ਹਨ ਕਈ ਨਹਿਰਾਂ ਅਤੇ ਰਜਬਾਹੇ ਹੋਏ ਖਤਮ
-ਸਿੰਚਾਈ ਵਿਭਾਗ ਵਲੋਂ ਨਹਿਰਾਂ ਅਤੇ ਰਜਬਾਹਿਆ ਵਿੱਚ ਅਜੇ ਤੱਕ ਪਾਣੀ ਨਾ ਛੱਡਣ ਕਾਰਨ ਝੋਨੇ ਦੀ ਲਵਾਈ ਤੇ ਮਾੜਾ ਅਸਰ
ਪਟਿਆਲਾ 23 ਜੂਨ():- ਬੇਸ਼ਕ ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜਨ ਦੌਰਾਨ 8 ਘੰਟੇ ਬਿਜਲੀ ਅਤੇ ਕਿਸਾਨਾਂ ਨੂੰ ਟੇਲਾ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਵੱਡੇ ਐਲਾਨ ਤਾਂ ਕਿਤੇ ਜਾ ਰਹੇ ਹਨ ਪ੍ਰੰਤੂ ਪਟਿਆਲਾ ਜਿਲੇ ਵਿੱਚ ਪੈਂਦੀਆ ਛੋਟੀਆ ਨਹਿਰਾ ਅਤੇ ਰਜਵਾਹਿਆ ਵਿੱਚ ਅਜੇ ਤੱਕ ਸਿਚਾਈ ਵਿਭਾਗ ਵਲੋ ਅਜੇ ਤੱਕ ਪਾਣੀ ਨਾ ਛੱਡਣ ਦੇ ਕਾਰਨ ਝੋਨੇ ਦੀ ਲਵਾਈ ਪ੍ਰਵਾਵਤ ਹੋ ਰਹੀ ਹੈ। ਪਟਿਆਲਾ ਜਿਲੇ ਅੰਦਰ ਦੂਸਰੇ ਹੋਰ 9 ਜਿਲਿਆ ਦੇ ਨਾਲ 21 ਜੂਨ ਤੋਂ ਸਰਕਾਰ ਵਲੋਂ ਝੋਨੇ ਦੀ ਲਵਾਈ ਕਰਨ ਲਈ ਕਿਸਾਨਾਂ ਨੂੰ ਪ੍ਰਵਾਨਗੀ ਦੀਤੀ ਗਈ ਸੀ। ਪਾਵਰਕਾਮ ਵਲੋਂ ਕਿਸਾਨਾੰ ਨੂੰ 21 ਜੂਨ ਤੋ 8 ਘੰਟੇ ਬਿਜਲੀ ਦੀ ਸਪਲਾਈ ਤਾਂ ਸੁਰੂ ਕਰ ਦਿਤੀ ਗਈ ਹੈ ਪ੍ਰੰਤੂ ਸੰਚਾਈ ਵਿਭਾਗ ਵਲੋਂ ਅਜੇ ਤੱਕ ਨਹਿਰਾਂ ਅਤੇ ਰਜਵਾਇਆ ਵਿੱਚ ਪਾਣੀ ਨਹੀਂ ਛੱਡਿਆ ਗਿਆ। ਮੌਕੇ ਤੇ ਇਕਤਰ ਕੀਤੀ ਜਾਣਕਾਰੀ ਅਨੁਸਾਰ ਪਟਿਆਲਾ ਜਿਲੇ ਵਿੱਚ ਪੈਂਦੀਆ ਜਿਆਦਾਤਰ ਵਗਦੀਆ ਛੋਟੀਆ ਨਹਿਰਾ ਅਤੇ ਰਜਵਾਹਿਆ ਦੀ ਅੱਜੇ ਤੱਕ ਸਫਾਈ ਵੀ ਨਹੀਂ ਕਰਵਾਈ ਗਈ। ਇਹ ਰਜਵਾਹੇ ਅਜੇ ਤੱਕ ਸੁਕੇ ਪਏ ਹਨ ਅਤੇ ਪਾਣੀ ਦੀ ਉਡੀਕ ਕਰ ਰਹੇ ਹਨ। ਇਹ ਵਰਣਯੋਗ ਹੈ ਕਿ ਪੁਰਾਣੇ ਪਟਿਆਲਾ ਜਿਲੇ ਨੂੰ ਇਹ ਮਾਣ ਸੀ, ਕਿ ਭਾਖੜਾ ਮੇਨ ਲਾਇਨ ਤੇ ਨਰਵਾਨਾ ਬਰਾਚ ਦਾ ਵੱਡਾ ਹਿੱਸਾ ਪਟਿਆਲੇ ਜਿਲੇ ਚੋ ਗੁਜਰਦਾ ਹੈ ਇਸ ਤੋਂ ਬਿਨਾਂ ਸਰਹਿੰਦ ਕਨਾਲ ਦਾ ਬਹੁਤ ਸਾਰਾ ਪਾਣੀ ਜੋੜੇਪੁਲ ਤੋ ਥਰਡ ਫ਼ੀਡਰ ਨਹਿਰ ਦੇ ਨਾਂ ਹੇਠ ਵਾਇਆ ਨਾਭਾ ਕਰਕੇ ਇਹ ਪਾਣੀ ਜਿਲੇ ਪਟਿਆਲੇ ਦੇ ਪਿੰਡਾਂ ਨੂੰ ਦਿੱਤਾ ਜਾਦਾਂ ਹੈ,ਜਦੋ ਇਹ ਨਹਿਰਾਂ ਹੋਂਦ ਚ ਆਈਆ ਤਾਂ ਜਿਲੇ ਨਾਲ ਸਬੰਧਤ ਕਿਸਾਨਾਂ ਦੀ ਇਹਨਾਂ ਨਹਿਰਾਂ ,ਰੈਸਟ ਹਾਉਸਾਂ ਤੇ ਭੱਠਿਆਂ ਲਈ ਸੇਕੜੇ ਏਕੜ ਜਮੀਨ ਸਰਕਾਰ ਨੇ ਲੈ ਲਈ ਬਾਕੀ ਰਹਿੰਦੀ ਕਸਰ ਐਸ.ਵਾਈ.ਐਲ ਨੇ ਦੂਰ ਕਰ ਦਿੱਤੀ ਇਸ ਨਾਲ ਕਈ ਕਿਸਾਨ ਬੇ-ਜਮੀਨੇ ਹੋ ਗਏ ਤੇ ਕਈਆ ਦੀ ਜਮੀਨ ਨੂੰ ਇਹਨਾਂ ਨਹਿਰਾਂ ਨੇ ਦੋ ਭਾਗਾਂ ਚ ਵੰਡ ਦਿੱਤਾ ਇਸ ਜਿਲੇ ਨਾਲ ਸਬੰਧਤ ਲੋਕਾਂ ਨੇ ਇਹ ਨਹਿਰਾਂ ਤਿਆਰ ਕਰਾਉਣ ਲਈ ਅਪਣਾ ਭਰਵਾਂ ਯੋਗਦਾਨ ਪਾਇਆ ਜਦੋਂ ਇਹ ਨਹਿਰਾਂ ਤਿਆਰ ਹੋ ਗਈਆਂ ਤਾਂ ਭਾਖੜਾ ਮੇਨ ਲਾਇਨ ਵਿੱਚੋ ਕਈ ਰਜਵਾਹੇ,ਨਰਵਾਨਾ ਬਰਾਚ ਦੇ ਕਈ ਰਜਵਾਹੇ ਜਿਲਾ ਪਟਿਆਲਾ ਦੇ ਪਿੰਡਾਂ ਨੂੰ ਪਾਣੀ ਦੇਣ ਲਈ ਇਹ ਨਹਿਰਾਂ ਹੋਂਦ ਚ ਆਉਣ ਤੇ ਬਣਾਕੇ ਦਿੱਤੇ ਗਏ ਜੋ 1985 ਤਕ ਪਟਿਆਲੇ ਦੇ ਪੁਰਾਣੇ ਜਿਲੇ ਦੇ ਲਗਭਗ 80% ਰਕਬੇ ਨੂੰ ਪਾਣੀ ਦਿੰਦੇ ਰਹੇ ਗਵਰਨਰੀ ਰਾਜ ਦੇ ਸਮੇਂ ਚ ਜਿਥੇ ਅਧਿਕਾਰੀਆਂ ਨੇ ਅਪਣੇ ਹੈਡ ਕੁਆਟਰ ਜਿਹੜੇ ਕਿਸੇ ਸਮੇਂ ਸਮੇਤ ਦਫ਼ਤਰ ਤੇ ਰਿਹਾਇਸਾ ਵੱਖ ਨਹਿਰੀ ਰੈਸਟ ਹਾਉਸਾਂ ਚ ਸਨ ਨੂੰ ਅਲਵਿਦਾ ਕਹਿਕੇ ਅਪਣੇ ਦਫ਼ਤਰ ਤੇ ਰਿਹਾਇਸਾਂ ਸਹਿਰਾਂ ਚ ਬਣਾ ਲਈਆਂ ਤਾਂ ਨਹਿਰੀ ਸਿਸਟਮ ਤਹਿਸ ਨਹਿਸ ਹੋਣਾ ਸੁਰੂ ਹੋ ਗਿਆ। ਸਿਆਸੀ ਲੋਕਾਂ ਵੱਲੋ ਵੱਡੀ ਗਿਣਤੀ ਮੁਲਾਜਮ ਅਪਣੀ ਖਾਤਰਦਾਰੀ ਲਈ ਤੇ ਅਪਣੇ ਦੋਸਤਾਂ ਦੀ ਖਾਤਰਦਾਰੀ ਲਈ ਰੱਖ ਲਏ ਇਸਤੋਂ ਵੀ ਦੁਖਦਾਈ ਗੱਲ ਹੈ ਕਿ ਇਹਨਾਂ ਚਹੇਤੇ ਕਰਮਚਾਰੀਆਂ ਨੂੰ ਉਹਨਾਂ ਦੀ ਸੇਵਾ ਦਾ ਫ਼ਲ ਦੇਣ ਲਈ ਉਹਨਾਂ ਨੂੰ ਅਜਿਹੀ ਪੋਸਟਾਂ ਤੇ ਨਿਯੁਕਤ ਕਰ ਦਿੱਤਾ ਜਿਹਨਾਂ ਦਾ ਫ਼ੀਲਡ ਦੀ ਡਿਉਟੀ ਨਾਲ ਕੋਈ ਸਬੰਧ ਨਹੀ ਜਿਸ ਕਾਰਨ ਵੱਡੀ ਗਿਣਤੀ ਮੁਲਾਜਮ ਦਫ਼ਤਰਾਂ ਦੇ ਸਿੰਗਾਰ ਬਣਕੇ ਰਹਿਗੇ ਜਦੋ ਕਿ ਫ਼ੀਲਡ ਦੇ ਕਈ ਮੁਲਾਜਮ 12-12 ਘੰਟੇ ਡਿਉਟੀ ਦੇ ਰਹੇ ਹਨ , ਜਦੋ ਕਿ ਇਹ ਅੰਤਰਰਾਜੀ ਨਹਿਰਾਂ ਸੀਮਤ ਗਿਣਤੀ ਮੁਲਾਜਮਾਂ ਨਾਲ ਰੱਬ ਦੇ ਆਸਰੇ ਚਲ ਰਹੀਆਂ ਹਨ, ਅਧਿਕਾਰੀਆਂ ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਅਧਿਕਾਰੀਆਂ ਨੇ ਫ਼ੀਲਡ ਚ ਮੁਲਾਜਮ ਦੀ ਠੀਕ ਵੰਡ ਨਹੀ ਕੀਤੀ ਕਿ੍ਸਨ ਕੁਮਾਰ ਮੁੱਖ ਸਕੱਤਰ ਜਲ ਸਰੋਤ ,ਜਿਹੜਾ ਸਾਰੇ ਪੰਜਾਬ ਲਈ ਹਉਆਂ ਹੈ,ਪਰ ਇਸ ਜਿਲੇ ਦੇ ਅੱਜ ਵੀ ਕਈ ਅਧਿਕਾਰੀ ਤੇ ਮੁਲਾਜਮ ਟਿੱਚ ਜਾਣਦੇ ਹਨ ਨਹਿਰੀ ਸਿਸਟਮ ਦਾ ਮਾਲਵੇ ਚੋਂ ਸਭ ਤੋਂ ਮਾੜਾ ਹਾਲ ਜੇਕਰ ਹੈ ਤਾਂ ਪੁਰਾਣੇ ਪਟਿਆਲੇ ਜਿਲੇ ਦੇ ਏਰੀਏ ਦਾ ਹੈ ਜਿਥੇ ਖਾਲ ਨਹੀ ਕਈ ਕਿਲੋਮੀਟਰ ਰਜਵਾਹੇ ਹੀ ਗਾਇਬ ਹੋ ਗਏ ਝੋਨੇ ਦਾ ਸੀਜਨ ਸੁਰੂ ਹੋਣ ਦੇ ਬਾਵਜੂਦ ਰਜਵਾਹੇ ਚਾਲੂ ਨਹੀ ਕੀਤੇ ਸਿਰਫ਼ ਥੋੜਾ ਥੋੜਾ ਪਾਣੀ ਛੱਡਕੇ ਚੈਕ ਕੀਤੇ ਜਾ ਰਹੇ ਹਨ ਟੇਲਾਂ ਤੇ ਪਾਣੀ ਜਾਣਾ ਤਾਂ ਦੂਰ ਦੀ ਗੱਲ ਹੈ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਹਰੀ ਸਿੰਘ,ਮਹਿੰਦਰ ਸਿੰਘ,ਪੁਰਨ ਸਿੰਘ ਦਰਸਨ ਸਿੰਘ ,ਰਾਜ ਕਿਸਨ ਸਿੰਘ ਅਤੇ ਆਲ ਇੰਡੀਆ ਯੰਗ ਵਾਰਮਰਜ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਅਤੇ ਕਿਸਾਨ ਨੇਤਾ ਸਤਨਾਮ ਸਿੰਘ ਬੈਹਿਰੂ ਨੇ ਕਿਹਾ ਹੈ ਕਿ ਝੋਨੇ ਦੇ ਸਿਜਨ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਜਿਲੇ ਅੰਦਰ ਨਹਿਰਾਂ ਅਤੇ ਰਜਵਾਇਆ ਅੰਦਰ ਤੁਰੰਤ ਨਹਿਰੀ ਪਾਣੀ ਛੱਡਿਆ ਜਾਵੇ, ਜੇਕਰ ਸੰਚਾਈ ਵਿਭਾਗ ਵਲੋਂ ਪੂਰਾ ਨਹਿਰੀ ਪਾਣੀ ਟੇਲਾ ਤਕ ਪੁਜਦਾ ਨਾ ਕੀਤਾ ਤਾਂ ਸੰਘਰਸ ਕਰਨ ਲਈ ਮਜਬੁਰ ਹੋਣਗੇ ।



Scroll to Top