ਪਟਿਆਲਾ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ

ਪਟਿਆਲਾ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
ਪਟਿਆਲਾ : ਪਟਿਆਲਾ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮ੍ਰਿਤਕ ਦੀ ਪਛਾਣ ਨਵਨੀਤ ਸਿੰਘ ਵਜੋਂ ਹੋਈ ਹੈ । ਜਾਣਕਾਰੀ ਅਨੁਸਾਰ ਨਵਨੀਤ ਸਿੰਘ ਪੁੱਤਰ ਦਰਸ਼ਨ ਸਿੰਘ ਜੋ ਕਿ ਆਪਣੇ ਤਾਏ ਦੇ ਫੁੱਲ ਚੁਗਣ ਲਈ ਕਲੋੜੀ ਗੇਟ ਸ਼ਮਸ਼ਾਨਘਾਟ ਵਿਖੇ ਆਇਆ ਸੀ ਤਾਂ ਪਹਿਲਾਂ ਤੋਂ ਹੀ ਉੱਥੇ ਦੋ ਨੌਜਵਾਨ ਜੋ ਕਿ ਘਾਤ ਲਾਈ ਬੈਠੇ ਸਨ । ਉਹਨਾਂ ਨੇ ਨਵਨੀਤ ਸਿੰਘ ਉੱਤੇ ਸਿੱਧੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਗੋਲੀਆਂ ਲੱਗਣ ਕਾਰਨ ਨਵਨੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ । ਐਸ. ਪੀ. (ਡੀ) ਯੁਗੇਸ਼ ਸ਼ਰਮਾ ਇੰਚਾਰਜ ਸੀ. ਆਈ. ਸਟਾਫ ਸ਼ਮਿੰਦਰ ਸਿੰਘ, ਐਸ. ਐਚ. ਓ. ਕਤਵਾਲੀ ਹਰਜਿੰਦਰ ਸਿੰਘ ਢਿੱਲੋ ਤੋਂ ਇਲਾਵਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ । ਇਸ ਮੌਕੇ ਸੀ. ਆਈ. ਸਟਾਫ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ । ਪਤਾ ਲਗਾਇਆ ਜਾ ਰਿਹਾ ਹੈ ਕਿ ਆਖ਼ਿਰ ਕਤਲ ਦੀ ਵਜ੍ਹਾ ਕੀ ਹੋ ਸਕਦੀ ਹੈ?
