ਪਾਕਿਸਤਾਨ ਸਰਕਾਰ ਪਿਸ਼ਾਵਰ ਵਿੱਚ ਸਿੱਖਾਂ ਤੇ ਹੋ ਰਹੇ ਜਾਨਲੇਵਾ ਹਮਲੇ ਰੋਕਣ ਵਿੱਚ ਅਸਫਲ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਪਾਕਿਸਤਾਨ ਸਰਕਾਰ ਪਿਸ਼ਾਵਰ ਵਿੱਚ ਸਿੱਖਾਂ ਤੇ ਹੋ ਰਹੇ ਜਾਨਲੇਵਾ ਹਮਲੇ ਰੋਕਣ ਵਿੱਚ ਅਸਫਲ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ 25 ਜੂਨ:- ( ) ਪਾਕਿਸਤਾਨ ਦੇ ਸ਼ਹਿਰ ਪਿਸ਼ਾਵਰ ਵਿੱਚ ਦੁਕਾਨਦਾਰ ਸ. ਮਨਮੋਹਨ ਸਿੰਘ ਨੂੰ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਜਾਨੋ ਮਾਰ ਦਿੱਤੇ ਦੇਣ ਅਤੇ ਹਕੀਮ ਤਰਲੋਕ ਸਿੰਘ ਨੂੰ ਜਖ਼ਮੀ ਕੀਤੇ ਜਾਣ ਦੀਆਂ ਦੋ ਵੱਖ-ਵੱਖ ਵਾਪਰੀਆਂ ਦੁਖਦਾਈ ਅਤੇ ਅਫਸੋਸਜਨਕ ਘਟਨਾਵਾਂ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰੀ ਚਿੰਤਾ ਪ੍ਰਗਟਾਈ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਦਲ ਦੇ ਹੈਡ ਕਵਾਟਰ ਤੋਂ ਜਾਰੀ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਸਿਆ ਹੈ ਕਿ ਪਿਸ਼ਾਵਰ ਦੇ ਪਖਤੋਨੋਵਾ ਵਿੱਚ ਸਿੱਖਾਂ ਤੇ ਲਗਾਤਾਰ ਜਾਨਲੇਵਾ ਹਮਲੇ ਹੋ ਰਹੇ ਹਨ ਕਈ ਸਿੱਖਾਂ ਨੂੰ ਪਿਛਲੇ ਸਮੇਂ ਵਿੱਚ ਅਗਵਾ ਕਰ ਕੇ ਜਾਨੋ ਮਾਰ ਦਿਤਾ ਗਿਆ ਹੈ। ਫਿਰੋਤੀਆਂ ਦੀ ਮੰਗ ਵਿੱਚ ਕੀਮਤੀ ਜਾਨਾਂ ਬਰੂਦੀ ਗੋਲੀਆਂ ਨਾਲ ਭੁੰਨ ਦਿਤੀਆਂ ਜਾ ਰਹੀਆਂ ਹਨ, ਸਿੱਖ ਵਿਉਪਾਰੀਆਂ ਤੇ ਦੁਕਾਨਦਾਰਾਂ ਨੂੰ ਇਹ ਗੁੰਡਾਅਨਸਰ ਸਿਧੇ ਤੌਰ ਤੇ ਨਿਸ਼ਾਨਾ ਬਣਾ ਰਹੇ ਹਨ। ਪਾਕਿਸਤਾਨ ਸਰਕਾਰ ਉਥੇ ਰਹਿ ਰਹੇ ਘੱਟ ਗਿਣਤੀ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿੱਚ ਫੇਲ ਹੋਈ ਹੈ ਉਨ੍ਹਾਂ ਦੀ ਸੁਰੱਖਿਆਂ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹੋ ਸਕੇ। ਜਿਸ ਵਿੱਚ ਸਿੱਖ ਅਮਨਸ਼ਾਂਤੀ ਤੇ ਸੁੱਖ ਦਾ ਸਾਹ ਲੈ ਸਕਣ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਰਹਿੰਦੇ ਸਿੱਖ ਖੌਫਜੁਦਾ ਹਨ, ਪਾਕਿਸਤਾਨ ਸਰਕਾਰ ਨੂੰ ਅਜਿਹੇ ਹਮਲੇ ਕਰਨ ਵਾਲੇ ਮੁਲਜਮਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਤੁਰੰਤ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਨਿਹੰਗ ਮੁਖੀ ਨੇ ਸ. ਮਨਮੋਹਣ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਸ. ਤਰਲੋਕ ਸਿੰਘ ਦੇ ਜਲਦ ਤੁੰਦਰਸਤ ਹੋਣ ਦੀ ਕਾਮਨਾ ਕੀਤੀ ਹੈ।
