Breaking News ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਮਨੀ ਚੋਣਾਂ ਜਿੱਤਣ ਵਾਲੇ ਨਵੇਂ ਵਿਧਾਇਕਾਂ ਨਾਲ ਕੀਤੀ ਮੁਲਾਕਾਤਐਨ. ਓ. ਸੀ. ਤੋਂ ਬਿਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਈ ਜਾਵੇ : ਮੁੰਡੀਆਂ‘ਆਪ ਦੀ ਸਰਕਾਰ ਆਪ ਦੇ ਦੁਆਰ ‘ ਪ੍ਰੋਗਰਾਮ ਤਹਿਤ ਲਗਾਤਾਰ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਮੌਕੇ ‘ਤੇ ਹੱਲ : ਡਾ. ਬਲਬੀਰ ਸਿੰਘਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇਆਪ ਐਮ. ਪੀ. ਕੰਗ ਨੇ ਦਿੱਤਾ ਲੋਕ ਸਭਾ ਵਿਚ ਮੁਲਤਵੀ ਨੋਟਿਸਐਸ. ਬੀ. ਐਸ. ਨਗਰ ਤੋਂ ਫੜੀ ਡੀ. ਏ. ਪੀ. ਖਾਦ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਵੱਡੀ ਕਮੀ ਬਾਰੇ ਲੈਬ ਟੈਸਟ ਵਿੱਚ ਪੁਸ਼ਟੀ ਹੋਣ ਤੇ ਐਫ. ਆਈ. ਆਰ. ਦਰਜਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨਪੰਜਾਬ ਭਰ ‘ਚ ‘ਬਾਲ ਵਿਆਹ ਮੁਕਤ ਭਾਰਤ’ਮੁਹਿੰਮ ਸਬੰਧੀ ਕੱਲ੍ਹ 27 ਨਵੰਬਰ ਨੁੰ ਚੁਕਾਈ ਜਾਵੇਗੀ ਸਹੁੰਉਪ-ਚੋਣਾਂ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ‘ਆਪ’ ਵੱਲੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੀਮਾ ਵਿਖੇ 6.67 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਵਿਕਾਸ ਪ੍ਰੋਜੈਕਟ ਉਦਘਾਟਨ ਮਗਰੋਂ ਲੋਕਾਂ ਨੂੰ ਸਮਰਪਿਤ ਅਤੇ 1.38 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 27 November, 2024, 07:01 PM

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੀਮਾ ਵਿਖੇ 6.67 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਵਿਕਾਸ ਪ੍ਰੋਜੈਕਟ ਉਦਘਾਟਨ ਮਗਰੋਂ ਲੋਕਾਂ ਨੂੰ ਸਮਰਪਿਤ ਅਤੇ 1.38 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
4.31 ਕਰੋੜ ਦੀ ਲਾਗਤ ਨਾਲ ਤਿਆਰ ਸਬ ਤਹਿਸੀਲ ਕੰਪਲੈਕਸ ਅਤੇ ਸੇਵਾ ਕੇਂਦਰ ਚੀਮਾ ਅਤੇ ਨੇੜਲੇ ਪਿੰਡਾਂ ਦੇ ਨਿਵਾਸੀਆਂ ਲਈ ਬਣੇਗਾ ਵਰਦਾਨ : ਅਮਨ ਅਰੋੜਾ
ਚੀਮਾ ਤੋਂ ਤੋਲਾਵਾਲ ਰੋਡ ਉੱਤੇ 2.34 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਪੁਲ ਦਾ ਕੀਤਾ ਉਦਘਾਟਨ
ਚੀਮਾ ਵਿਖੇ 1.38 ਕਰੋੜ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਵੀ ਰੱਖਿਆ
ਚੀਮਾ/ਸੁਨਾਮ ਉਧਮ ਸਿੰਘ ਵਾਲਾ, 27 ਨਵੰਬਰ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੀ ਸਬ ਤਹਿਸੀਲ ਚੀਮਾ ਵਿਖੇ 6 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਦੋ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਉਦਘਾਟਨ ਮਗਰੋਂ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਚੀਮਾ ਵਿਖੇ ਹੀ 1.38 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਖੇਡ ਸਟੇਡੀਅਮ ਦਾ ਨੀਹ ਪੱਥਰ ਰੱਖਿਆ । ਸਬ ਤਹਿਸੀਲ ਚੀਮਾ ਦੀ ਨਵੀਂ ਇਮਾਰਤ ਲੋਕਾਂ ਨੂੰ ਸਮਰਪਿਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਮੁਹਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿਛਲੇ ਢਾਈ ਸਾਲਾਂ ਤੋਂ ਇਸ ਵਚਨਬੱਧਤਾ ਉੱਤੇ ਮਜਬੂਤੀ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਚੰਗੀ ਨੀਯਤ ਤੇ ਨੇਕ ਨੀਤੀ ਸਦਕਾ ਹੀ ਵਿਕਾਸ ਸੰਭਵ ਹੁੰਦਾ ਹੈ, ਜਿਸ ਉੱਤੇ ਪਹਿਰਾ ਦਿੰਦੇ ਹੋਏ ਵਿਧਾਨ ਸਭਾ ਹਲਕਾ ਸੁਨਾਮ ਉਧਮ ਸਿੰਘ ਵਾਲਾ ਵਿੱਚ ਬਹੁ ਪੱਖੀ ਵਿਕਾਸ ਦੀ ਹਨੇਰੀ ਚੱਲ ਰਹੀ ਹੈ । ਉਨ੍ਹਾਂ ਕਿਹਾ ਕਿ ਹਲਕਾ ਨਿਵਾਸੀਆਂ ਵੱਲੋਂ ਦਿੱਤੇ ਗਏ ਬੇਮਿਸਾਲ ਪਿਆਰ ਤੇ ਸਤਿਕਾਰ ਲਈ ਓਹ ਹਮੇਸ਼ਾਂ ਰਿਣੀ ਰਹਿਣਗੇ । ਅਮਨ ਅਰੋੜਾ ਨੇ ਕਿਹਾ ਕਿ ਸਬ ਤਹਿਸੀਲ ਕੰਪਲੈਕਸ ਦੇ ਬਣਨ ਨਾਲ ਹੁਣ ਲੋਕਾਂ ਨੂੰ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ ਹਾਸਲ ਕਰਨ ਲਈ ਹੋਰਨਾਂ ਤਹਿਸੀਲਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਸਾਰੇ ਕੰਮ ਏਥੇ ਹੀ ਪਾਰਦਰਸ਼ੀ ਪ੍ਰਣਾਲੀ ਅਤੇ ਸਮਾਂਬਧ ਢੰਗ ਨਾਲ ਇੱਕੋ ਛੱਤ ਹੇਠਾਂ ਹੋ ਜਾਣਗੇ । ਉਹਨਾਂ ਕਿਹਾ ਕਿ ਇਹ ਸਬ ਤਹਿਸੀਲ ਨਾ ਕੇਵਲ ਚੀਮਾ ਬਲਕਿ ਨੇੜੇ ਤੇੜੇ ਦੇ ਦਰਜਨਾਂ ਪਿੰਡਾਂ ਦੇ ਨਿਵਾਸੀਆਂ ਲਈ ਵਰਦਾਨ ਸਾਬਤ ਹੋਵੇਗੀ ।
ਇਸ ਉਪਰੰਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੀਮਾ ਤੋਂ ਤੋਲਾਵਾਲ ਰੋਡ ਉੱਤੇ 2.34 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਪੁਲ ਦਾ ਉਦਘਾਟਨ ਕਰਦਿਆਂ ਪਿੰਡਾਂ ਦੇ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ । ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬਿਨਾਂ ਕਿਸੇ ਠੋਸ ਯੋਜਨਾ ਤੋਂ ਵਿਕਾਸ ਕਾਰਜ ਉਲੀਕੇ ਅਤੇ ਅਧੂਰੇ ਹੀ ਛੱਡ ਦਿੱਤੇ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪਿਆ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਹਰੇਕ ਜਰੂਰਤ ਨੂੰ ਪੂਰਾ ਕਰਨ ਲਈ ਅਗੇਤੇ ਤੌਰ ਉੱਤੇ ਯੋਜਨਾਬਧ ਖਾਕਾ ਤਿਆਰ ਕੀਤਾ ਅਤੇ ਫਿਰ ਪੜਾਅਵਾਰ ਢੰਗ ਨਾਲ ਕੰਮਾਂ ਨੂੰ ਮੁਕੰਮਲ ਕਰਵਾਇਆ ਜਿਸ ਨਾਲ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ । ਇਸ ਦੌਰਾਨ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਚੀਮਾ ਵਿਖੇ ਹੀ 1.38 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਦੀ ਰਸਮ ਵੀ ਅਦਾ ਕੀਤੀ । ਉਹਨਾਂ ਕਿਹਾ ਕਿ ਇਹ ਖੇਡ ਸਟੇਡੀਅਮ ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡ ਹੁਨਰ ਨੂੰ ਨਿਖਾਰਨ ਵਿੱਚ ਅਹਿਮ ਯੋਗਦਾਨ ਪਾਏਗਾ । ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਐਸ. ਡੀ. ਐਮ. ਪ੍ਰਮੋਦ ਸਿੰਗਲਾ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਅਜੈ ਗਰਗ, ਚੇਅਰਮੈਨ ਮਾਰਕੀਟ ਕਮੇਟੀ ਗੀਤੀ ਮਾਨ, ਈਓ ਬਾਲ ਕ੍ਰਿਸ਼ਨ, ਕੁਲਦੀਪ ਸਿੱਧੂ, ਬੀਰਬਲ ਸਿੰਘ, ਨਿਰਭੈ ਸਿੰਘ, ਬਹਾਦਰ ਸਿੰਘ, ਸਰਪੰਚ ਦੀਪਾ, ਸਰਪੰਚ ਜੱਗਾ, ਕੁਲਦੀਪ ਸ਼ੇਰੋ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਅਤੇ ਹੋਰ ਪਤਵੰਤੇ ਮੌਜੂਦ ਸਨ ।



Scroll to Top