ਵਿਦਿਆਰਥੀਆਂ ਦੇ ਦਿਲੋ ਦਿਮਾਗ਼ 'ਚ ਦੇਸ਼ਭਗਤੀ ਜਗਾਉਂਦੀ ਹੈ ਐਨ. ਸੀ. ਸੀ. : ਅਨਿਲ ਭਾਰਤੀ

ਦੁਆਰਾ: Punjab Bani ਪ੍ਰਕਾਸ਼ਿਤ :Wednesday, 27 November, 2024, 05:36 PM

ਵਿਦਿਆਰਥੀਆਂ ਦੇ ਦਿਲੋ ਦਿਮਾਗ਼ ‘ਚ ਦੇਸ਼ਭਗਤੀ ਜਗਾਉਂਦੀ ਹੈ ਐਨ. ਸੀ. ਸੀ. : ਅਨਿਲ ਭਾਰਤੀ
ਨਸ਼ਾ ਮੁਕਤ ਪੰਜਾਬ ਰੈਲੀ ਦਾ ਪਟਿਆਲਾ ਪੁੱਜਣ ਤੇ ਕੀਤਾ ਗਿਆ ਨਿੱਘਾ ਸਵਾਗਤ
ਪਟਿਆਲਾ : ਪੰਜਾਬ ਬਟਾਲੀਅਨ ਐਨ. ਸੀ. ਸੀ. ਰੂਪਨਗਰ ਵੱਲੋਂ ਕਰਨਲ ਟੀ. ਵਾਈ. ਐਸ. ਬੇਦੀ ਦੇ ਦਿਸ਼ਾ ਨਿਰਦੇਸ਼ ਅਧੀਨ ਅਤੇ ਚੀਫ ਅਫਸਰ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਨਸ਼ਾ ਮੁਕਤ ਪੰਜਾਬ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। 500 ਕਿਲੋਮੀਟਰ ਦਾ ਸਫਰ ਤੈਅ ਕਰਨ ਦਾ ਟੀਚਾ ਲੈ ਕੇ ਚਲ ਰਹੀ ਇਸ ਰੈਲੀ ਦਾ ਪਟਿਆਲਾ ਪਹੁੰਚਣ ਉੱਤੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪੋਲਿਉਸ਼ਨ ਫਰੀ ਇੰਡੀਆ ਪ੍ਰੋਜੈਕਟ ਇੰਟਲੈਕੁਅਲ ਫੋਰਮ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ । ਇਸ ਮੌਕੇ ਇਸ ਫੋਰਮ ਦੇ ਸੰਚਾਲਕ, ਉੱਘੇ ਸਮਾਜ ਸੇਵੀ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੇ ਕਿਹਾ ਕਿ ਐਨ. ਸੀ. ਸੀ. ਵਿਦਿਆਰਥੀਆਂ ਦੇ ਦਿਲੋ ਦਿਮਾਗ਼ ਵਿਚ ਦੇਸ਼ਭਗਤੀ ਜਗਾਉਂਦੀ ਹੈ । ਓਹਨਾਂ ਨੇ ਸਾਰੇ ਕੈਡਿਟਸ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਸੇਵਾ ਅਤੇ ਸਮਾਜ ਸੇਵਾ ਦੇ ਪਵਿੱਤਰ ਜਜ਼ਬੇ ਦੇ ਨਾਲ ਜ਼ਿੰਦਗੀ ਦੇ ਆਖਰੀ ਪਲਾਂ ਤੱਕ ਸੇਵਾ ਕਰਦੇ ਰਹਿਣਾ ਚਾਹੀਦਾ ਹੈ । ਐਨ. ਸੀ. ਸੀ. ਦੇ ਚੀਫ ਅਫ਼ਸਰ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਵਿੱਚ ਸਾਹਸਿਕ ਗਤੀਵਿਧੀਆਂ ਪ੍ਰਤੀ ਉਤਸ਼ਾਹ ਪੈਦਾ ਕਰਨਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕਰਨਾ ਅਤੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਨਾਲ ਸਾਰੇ ਦੇਸ਼ਵਾਸੀਆਂਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਦੇਸ਼ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਣ ਲਈ ਆਟੋ ਵੇਹਿਕਲਾਂ ਦੀ ਥਾਂ ਤੇ ਵੱਧ ਤੋਂ ਵੱਧ ਸਾਈਕਲਿੰਗ ਕਰਨ ਲਈ ਪ੍ਰੇਰਿਤ ਕਰਨਾ ਅਤੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨਾ ਇਸ ਰੈਲੀ ਦੇ ਮੁੱਖ ਉਦੇਸ਼ ਹਨ । ਇਸ ਮੌਕੇ ਸੂਬੇਦਾਰ ਆਰ. ਡੀ. ਸਿੰਘ ਸੀਨੀਅਰ ਅੰਡਰ ਅਫਸਰ ਨੇ ਵੀ ਸਾਰੇ ਕੈਡਟਸ ਨੂੰ ਦੇਸ਼ ਦੇ ਲਈ ਜੀਣ ਅਤੇ ਮਰਣ ਦੀ ਸਹੁੰ ਚੁਕਾਈ। ਇਸ ਮੌਕੇ ਤੇ ਜਸਪ੍ਰੀਤ ਸਿੰਘ, ਕੈਡਿਟ ਮੋਹਨ, ਕੈਡਿਟ ਅਰਪਿਤ ਕੁਮਾਰ, ਕੈਡਿਟ ਨੌਰਜ ਕੁਮਾਰ, ਕੈਡਿਰ ਗੁਰਕਿਰਤ ਸਿੰਘ, ਕਢਿਟ ਸੈਫ਼ ਅਲੀ, ਕੈਡਿਟ ਜਸਪਾਲ ਸਿੰਘ, ਕੈਡਿਟ ਸਾਹਿਬਦੀਪ ਸਿੰਘ, ਕੈਡਟ ਮਨਜੋਤ ਕੌਰ, ਕੈਡਿਟ ਪ੍ਰਿਅੰਕਾ, ਕੈਡਿਟ ਕਨਵੀਰ ਕੌਰ, ਕੈਡਿਟ ਪਰਵਿੰਦਰ ਸੈਣੀ, ਕੈਡਿਟ ਪਰਵਿੰਦਰ ਕੌਰ, ਕੈਡਿਟ ਪ੍ਰਿਆ ਕੈਡਿਟ ਰਾਣੀ ਕੁਮਾਰੀ ਆਦਿ ਵੀ ਮੌਜੂਦ ਸਨ ।