ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਨੇ ਮਨਮੋਹਕ ਖੇਡ ਐਥਲੈਟਿਕ ਮੀਟ ਦੀ ਕੀਤੀ ਮੇਜ਼ਬਾਨੀ

ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਨੇ ਮਨਮੋਹਕ ਖੇਡ ਐਥਲੈਟਿਕ ਮੀਟ ਦੀ ਕੀਤੀ ਮੇਜ਼ਬਾਨੀ
ਪਟਿਆਲਾ : ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਨੇ ਆਪਣੀ ਬਹੁ ਪ੍ਰਤੀਕਸ਼ਿਤ ਖੇਡ ਐਥਲੈਟਿਕ ਮੀਟ ਦਾ ਆਯੋਜਨ ਕੀਤਾ, ਜਿਸ ਵਿੱਚ ਟੀਮਵਰਕ, ਅਨੁਸ਼ਾਸਨ, ਅਤੇ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ‘ਤੇ ਸਕੂਲ ਦੇ ਮਾਣਯੋਗ ਡਾਇਰੈਕਟਰ ਐਸ. ਐਸ. ਸੋਢੀ ਮੁੱਖ ਮਹਿਮਾਨ ਵਜੋਂ ਪਹੁੰਚੇ । ਕਾਰਜਕ੍ਰਮ ਦੀ ਸ਼ੁਰੂਆਤ ਜਮਾਤ 3, 4, 5 ਅਤੇ 6 ਦੇ ਵਿਦਿਆਰਥੀਆਂ ਦੁਆਰਾ ਉਤਸ਼ਾਹਪੂਰਨ ਮਾਰਚ ਪਾਸ ਨਾਲ ਹੋਈ, ਜਿਨ੍ਹਾਂ ਨੇ ਚਾਰ ਹਾਊਸਾਂ ਦੀ ਨੁਮਾਇੰਦਗੀ ਕੀਤੀ : ਰਮਨ ਹਾਊਸ (ਰੰਗ ਲਾਲ), ਕਲਾਮ ਹਾਊਸ (ਰੰਗ ਹਰਾ), ਟੈਗੋਰ ਹਾਊਸ (ਰੰਗ ਪੀਲਾ), ਅਤੇ ਕਿਊਰੀ ਹਾਊਸ (ਰੰਗ ਨੀਲਾ) । ਇਸ ਏਕਤਾ ਭਰੇ ਪਲ ਦੇ ਦੌਰਾਨ, ਖੇਡ ਕੈਪਟਨਾ ਨੇ ਆਪਣੇ ਹਾਊਸ ਦੇ ਝੰਡੇ ਲਹਿਰਾਉਂਦੇ ਹੋਏ ਹਾਊਸ ਕੈਪਟਨਾਂ ਦੇ ਨਾਲ ਮਿਲ ਕੇ ਸੁੰਹ ਚੁੱਕ ਸਮਾਰੋਹ ਕੀਤਾ । ਸਾਰੇ ਖਿਡਾਰੀਆਂ ਨੇ ਖੇਡ ਭਾਵਨਾ ਦੇ ਮੂਲ ਅਸੂਲਾਂ ਨੂੰ ਮਾਨਣ ਦੀ ਸੁਹੰ ਚੁੱਕੀ । ਅਗਲੇ ਪੜਾਅ ਵਿੱਚ ਮਸ਼ਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਸਕੂਲ ਦੇ ਖੇਡ ਮੈਡਲਾਂ ਦੇ ਧਾਰਕ ਅਭਿਰੂਪ ਸਿੰਘ, ਜਸਮੀਨ ਖਰੌਡ, ਜਸਪ੍ਰੀਤ ਖਰੌਡ ਅਤੇ ਮਨਨ ਕੌਰ ਨੇ ਕੀਤੀ । ਖੇਡ ਅਧਿਆਪਕ ਸ਼੍ਰੀ ਚਮਨਲਾਲ, ਸ਼੍ਰੀ ਸੁਖਮੀਤ ਅਤੇ ਸ੍ਰੀਮਤੀ ਜ੍ਯੋਤੀ ਨੇ ਵੀ ਇਸ ਸਮਾਰੋਹ ਵਿਚ ਸਹਿਭਾਗੀ ਸਨ । ਕਲਾਸ 4 ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀ ਗਈ ਪਰੇਡ ਨੇ ਦਰਸ਼ਕਾਂ ਦੇ ਮਨਾਂ ਨੂੰ ਮੋਹ ਲਿਆ । ਕਲਾਸ 6 ਦੇ ਵਿਦਿਆਰਥੀਆਂ ਨੇ ਕਲਾਬਾਜ਼ੀ ਦਾ ਰੋਮਾਂਚਕ ਪ੍ਰਦਰਸ਼ਨ ਕੀਤਾ, ਜਿਹੜਾ ਉਨ੍ਹਾਂ ਦੀ ਸੰਤੁਲਨ, ਤਾਕਤ ਅਤੇ ਲਚਕਤਾ ਦੀ ਸ਼ਾਨਦਾਰ ਉਦਾਹਰਣ ਸੀ । ਕਲਾਸ 5 ਦੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਸਾਂਝੀ ਡ੍ਰਿਲ ਨੇ ਏਕਤਾ ਅਤੇ ਟੀਮਵਰਕ ਨੂੰ ਉਜਾਗਰ ਕੀਤਾ । ਐਥਲੈਟਿਕ ਪ੍ਰਤੀਯੋਗਿਤਾਵਾਂ ਵਿੱਚ 100 ਮੀਟਰ ਦੌੜ,200 ਮੀਟਰ ਦੌੜ, ਰਿਲੇ ਰੇਸ, ਬਾਧਾ ਦੌੜ, ਲੰਮੀ ਛਾਲ, ਅਤੇ ਮਨੋਰੰਜਕ ਖੇਡਾਂ ਜਿਵੇਂ ਕਿ ਮੇਢਕ ਦੌੜ ਅਤੇ ਕੋਨ ਸੰਤੁਲਨ ਖੇਡ ਸ਼ਾਮਲ ਸਨ ।
ਮੁੱਖ ਮਹਿਮਾਨ ਐਸ. ਐਸ. ਸੋਢੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਖੇਡਾਂ ਕਿਸੇ ਵੀ ਵਿਅਕਤੀ ਦੇ ਸਮੁੱਚੇ ਵਿਕਾਸ ਲਈ ਜ਼ਰੂਰੀ ਹਨ । ਇਹ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵਿਅਕਤਿਤਵ ਨਿਰਮਾਣ ਅਨੁਸ਼ਾਸਨ ਆਪਸੀ ਮਿਲਵਰਤਣ ਅਤੇ ਚੁਸਤ ਦਰੁਸਤ ਕਰਨ ਵਿੱਚ ਮਦਦ ਕਰਦੀਆਂ ਹਨ। ਸਕੂਲ ਹਮੇਸ਼ਾ ਵਿਦਿਆਰਥੀਆਂ ਵਿੱਚ ਦੇਸ਼ਭਗਤੀ ਅਤੇ ਚਰਿੱਤਰ ਨਿਰਮਾਣ ਦੀ ਭਾਵਨਾ ਜਗਾਉਣ ਲਈ ਪ੍ਰਤੀਬੱਧ ਰਹੇਗਾ । ਇਸ ਐਥਲੈਟਿਕ ਮੀਟ ਵਿੱਚ ਟੈਗੋਰ ਹਾਊਸ (ਪੀਲਾ) ਨੇ ਪਹਿਲਾ ਸਥਾਨ ਹਾਸਲ ਕੀਤਾ । ਦੂਜੇ ਸਥਾਨ ‘ਤੇ ਕਲਾਮ ਹਾਊਸ (ਹਰਾ) ਅਤੇ ਤੀਜੇ ਸਥਾਨ ‘ਤੇ ਕਿਊਰੀ ਹਾਊਸ
(ਨੀਲਾ) ਰਿਹਾ। ਟੈਗੋਰ ਹਾਊਸ ਦੀ ਜਿੱਤ ਦੀ ਦੌੜ ਨਾਲ ਦਾ ਸਮਾਪਤੀ ਹੋਈ, ਜਿਸ ਨੇ ਉਨ੍ਹਾਂ ਦੀ ਜਿੱਤ ਅਤੇ ਖੁਸ਼ੀ ਨੂੰ ਦਰਸਾਇਆ । ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੇ ਸਾਰੇ ਮਹਿਮਾਨਾਂ ਅਤੇ ਸਹਿਭਾਗੀਆਂ ਦਾ ਧੰਨਵਾਦ ਕੀਤਾ । ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ ।
