ਪਟਿਆਲਾ ਪੁਲਿਸ ਵੱਲੋਂ ਨਾਭਾ ਤੋ ਲੁੱਟੀ ਥਾਰ ਵਾਲੇ ਕੇਸ ਵਿੱਚ 4 ਹੋਰ ਦੋਸੀ ਗ੍ਰਿਫਤਾਰ

ਦੁਆਰਾ: Punjab Bani ਪ੍ਰਕਾਸ਼ਿਤ :Thursday, 28 November, 2024, 02:34 PM

ਪਟਿਆਲਾ ਪੁਲਿਸ ਵੱਲੋਂ ਨਾਭਾ ਤੋ ਲੁੱਟੀ ਥਾਰ ਵਾਲੇ ਕੇਸ ਵਿੱਚ 4 ਹੋਰ ਦੋਸੀ ਗ੍ਰਿਫਤਾਰ
ਪਟਿਆਲਾ : ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ
ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ 25 ਨਵੰਬਰ ਨੂੰ ਨਾਭਾ ਤੋ ਲੁੱਟੀ ਥਾਰ ਵਾਲੇ ਕੇਸ ਵਿੱਚ ਲੋੜੀਦੇ ਦੋਸੀ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਸਿੰਘ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਨੂੰ ਪੁਲਸ ਐਨਕਾਊਂਟਰ ਦੌਰਾਨ ਕਾਬੂ ਕੀਤਾ ਗਿਆ ਸੀ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਅਧੀਨ ਹੈ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਥਾਣਾ ਪਸਿਆਣਾ ਦਰਜ ਕੀਤਾ ਗਿਆ ਹੈ। ਐਸ. ਐਸ. ਪਟਿਆਲਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸੇ ਤਹਿਤ ਥਾਰ ਵਾਲੇ ਕੇਸ ਵਿੱਚ ਬਾਕੀ ਲੋੜੀਦੇ ਦੋਸੀਆਨ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਯੁਗੇਸ ਸ਼ਰਮਾ ਐਸ. ਪੀ. (ਇਨਵੈਸਟੀਗੇਸ਼ਨ), ਵੈਭਵ ਚੌਧਰੀ ਐਸ. ਪੀ. (ਡਿਟੈਕਟਿਵ) ਪਟਿਆਲਾ ਅਤੇ ਸ੍ਰੀਮਤੀ ਮਨਦੀਪ ਕੌਰ ਡੀ. ਐਸ. ਪੀ. ਸਰਕਲ ਸਰਕਲ ਨਾਭਾ ਦੀ ਅਗਵਾਈ ਵਿੱਚ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਦੀ ਟੀਮ ਵੱਲੋਂ 27 ਨਵੰਬਰ ਨੂੰ 4 ਦੋਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿੱਚ ਦੋਸੀ ਵੀਰੂ ਸਿੰਘ ਪੁੱਤਰ ਬੁੱਟਾ ਸਿੰਘ ਵਾਸੀ ਜੈਮਲ ਸਿੰਘ ਕਲੋਨੀ ਨੇੜੇ ਨਹਿਰੂ ਪਾਰਕ ਨਾਭਾ ਥਾਣਾ ਕੋਤਵਾਲੀ ਨਾਭਾ, ਜਿਲ੍ਹਾ ਪਟਿਆਲਾ ਰਾਹੁਲ ਉਰਫ ਰੂਲਾ ਪੁੱਤਰ ਕਪਿਲ ਚੰਦ ਵਾਸੀ ਧੋਬੀ ਘਾਟ ਬੈਕ ਸਾਇਡ ਸਿਨੇਮਾ ਰੋਡ ਨਾਭਾ ਥਾਣਾ ਕੋਤਵਾਲੀ ਨਾਭਾ, ਕਰਨ ਭਾਰਤਵਾਜ ਉਰਫ ਕਰਨ ਪੁੱਤਰ ਕਪਿਲ ਚੰਦ ਵਾਸੀ ਜਸਪਾਲ ਕਲੋਨੀ ਗਲੀ ਨੰਬਰ 9 ਨਾਭਾ ਥਾਣਾ ਕੋਤਵਾਲੀ ਨਾਭਾ ਅਤੇ ਇਕ ਜੁਬਨਾਇਲ ਨੂੰ 27 ਨਵੰਬਰ ਨੂੰ ਪੁਰਾਣਾ ਕਿਲਾ ਨੇੜੇ ਬੰਦ ਹੋਈ ਲਾਏਬ੍ਰੇਰੀ ਨਾਭਾ ਤੋ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ । ਇਸ ਵਾਰਦਾਤ ਵਿੱਚ ਸਾਮਲ ਦੋਸੀਆਨ ਰਾਹੁਲ ਉਰਫ ਰੂਲਾ ਅਤੇ
ਕਰਨ ਭਾਰਤਵਾਜ ਦੋਵੇ ਭਰਾ ਹਨ ।