ਦਿ ਓਰਾ ਕਲੱਬ ਦੇ ਇਕ ਡਾਇਰੈਕਟਰ ਨੂੰ ਦੂਸਰੇ ਡਾਇਰੈਕਟਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗ੍ਰਿਫਤਾਰ

ਦਿ ਓਰਾ ਕਲੱਬ ਦੇ ਇਕ ਡਾਇਰੈਕਟਰ ਨੂੰ ਦੂਸਰੇ ਡਾਇਰੈਕਟਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗ੍ਰਿਫਤਾਰ
ਚੰਡੀਗੜ੍ਹ ਦੇ ਸੈਕਟਰ-26 ਸਥਿਤ ਦੋ ਕਲੱਬਾਂ ਵਿੱਚ ਤਿੰਨ ਦਿਨ ਪਹਿਲਾਂ ਹੋਏ ਬੰਬ ਧਮਾਕਿਆਂ ਤੋਂ ਬਾਅਦ ਇੱਕ ਕਲੱਬ ਦੇ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਹਾਲਾਂਕਿ ਇਸ ਗ੍ਰਿਫਤਾਰੀ ਦਾ ਬੰਬ ਧਮਾਕੇ ਨਾਲ ਕੋਈ ਸਬੰਧ ਨਹੀਂ ਹੈ । ਕਲੱਬ ਦੇ ਸੰਚਾਲਕ `ਤੇ ਉਸੇ ਕਲੱਬ ਦੇ ਇੱਕ ਸਾਥੀ ਸੰਚਾਲਕ ਤੋਂ ਫਿਰੌਤੀ ਮੰਗਣ ਦਾ ਦੋਸ਼ ਹੈ । ਮੁਲਜ਼ਮ ਦੀ ਪਛਾਣ ਅਰਜੁਨ ਠਾਕੁਰ ਵਾਸੀ ਸੈਕਟਰ-49 ਚੰਡੀਗੜ੍ਹ ਵਜੋਂ ਹੋਈ ਹੈ। ਦੱਸ ਦਈਏ ਕਿ ਇਹ ਦੇਓਰਾ ਕਲੱਬ ਦੇ ਸੰਚਾਲਕਾਂ ਵਿੱਚੋਂ ਇੱਕ ਹੈ। ਇਸੇ ਕਲੱਬ ਦੇ ਦੂਜੇ ਡਾਇਰੈਕਟਰ ਨਿਖਿਲ ਚੌਧਰੀ ਨੇ ਉਸ ਖਿਲਾਫ ਐਫਆਈਆਰ ਦਰਜ ਕਰਵਾਈ ਸੀ । ਦੱਸਣਯੋਗ ਹੈ ਕਿ ਸੈਕਟਰ-26 ਦੇ ਥਾਣੇ ਨੇੜੇ ਦੇਸੀ ਬੰਬ ਦੇ ਨਾਲ ਧਮਾਕਾ ਕੀਤਾ ਗਿਆ ਸੀ, ਜਿਸ ਕਾਰਨ ਉਸ ਦੇ ਨੇੜੇ ਸਥਿਤ ਦੋ ਕਲੱਬਾਂ ਦੇ ਸ਼ੀਸ਼ੇ ਵੀ ਟੁੱਟ ਗਏ । ਇਸ ਤੋਂ ਬਾਅਦ ਮੰਗਲਵਾਰ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ । ਹਾਲਾਂਕਿ ਇਸ ਤੋਂ ਬਾਅਦ ਪੁਲਿਸ ਦੀ ਜਾਂਚ ਦੇ ਦੌਰਾਨ ਉਨ੍ਹਾਂ ਦੇ ਹੱਥ ਇੱਕ ਸੀ. ਸੀ. ਟੀ. ਵੀ. ਫੁਟੇਜ ਲੱਗੀ ਜਿਸ ਰਾਹੀਂ ਮੁਲਜ਼ਮਾਂ ਨੂੰ ਦੇਖਿਆ ਜਾ ਸਕਦਾ ਹੈ।ਫਿਲਹਾਲ ਪੁਲਿਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਧਮਾਕੇ ਦੇ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ।
